Shimla EVM Machine Problem : ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਪੋਲਿੰਗ ਬੂਥਾਂ ‘ਤੇ ਈ. ਵੀ. ਐੱਮ ਚ ਖਰਾਬੀ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਖਰਾਬੀ ਕਰਕੇ ਲੋਕਾਂ ਨੂੰ ਦਿੱਕਤਾਂ ਆਈਆਂ ਹਨ ਤੇ ਵੋਟਿੰਗ ‘ਚ ਵੀ ਦੇਰੀ ਹੋਈ ਹੈ। ਜਾਣਕਾਰੀ ਮੁਤਾਬਕ ਸੋਲਨ ਸ਼ਹਿਰ ਦੇ ਬੂਥ ਨੰਬਰ 80 ਕੁੰਜ ਵਿਲਾ ‘ਚ ਈ. ਵੀ. ਐੱਮ. ਖਰਾਬ ਹੋਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਇਸ ਦੇ ਨਾਲ ਹੀ ਊਨਾ ਦੇ ਵਾਰਡ ਨੰਬਰ 6, ਬੀ. ਬੀ. ਐੱਨ. ਦੀ ਗ੍ਰਾਮ ਪੰਚਾਇਤ ਨੰਦਪੁਰ ਅਤੇ ਮੰਡੀ ਜ਼ਿਲੇ ‘ਚ 20 ਤੋਂ ਜ਼ਿਆਦਾ ਮਸ਼ੀਨਾਂ ਖਰਾਬ ਹੋਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ।

ਇਸ ਤੋਂ ਇਲਾਵਾ ਕੁੱਲੂ ਜ਼ਿਲੇ ਦੇ ਬੰਜਾਰ ਸਥਿਤ ਸਰਾਈ ਪੋਲਿੰਗ ਕੇਂਦਰ ‘ਤੋ ਵੋਟਰਾ ਦੀ ਲੰਬੀ ਕਤਾਰ ਲੱਗ ਗਈ ਹੈ ਪਰ ਈ. ਵੀ. ਐੱਮ.’ਚ ਖਰਾਬੀ ਹੋਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਹਿਮਾਚਲ ਦੇ ਨਾਲ ਨਾਲ ਪੰਜਾਬ ‘ਚ EVM ‘ਚ ਦਿੱਕਤ ਆਈ ਹੈ।

ਪੰਜਾਬ ‘ਚ ਕਈ ਥਾਈਂ ਪੋਲਿੰਗ ਬੂਥਾਂ ‘ਤੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਰਹੀ ਹੈ। ਤਾਜ਼ਾ ਮਾਮਲਾ ਰੋਪੜ ਦੇ 151 ਨੰਬਰ ਬੂਥ ਤੋਂ ਸਾਹਮਣੇ ਆਇਆ ਹੈ, ਜਿਥੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਗਈ ਹੈ। ਉਥੇ ਹੀ ਦੂਸਰਾ ਮਾਮਲਾ ਜਲੰਧਰ ਦੇ ਪਿੰਡ ਧੀਨਾ ਦੇ ਬੂਥ ਨੰਬਰ 134 ਤੋਂ ਸਾਹਮਣੇ ਆਇਆ ਹੈ, ਜਿਥੇ EVM ਮਸ਼ੀਨ ਖਰਾਬ ਹੋਣ ਖਰਾਬ ਕਾਰਨ ਵੋਟਿੰਗ ਪ੍ਰੀਕਿਰਿਆ ਰੁਕ ਗਈ ਹੈ।

ਜਿਸ ਦੌਰਾਨ ਵੋਟਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਮੋਗਾ ‘ਚ ਇਸ ਦੌਰਾਨ ਲੋਕਾਂ ਨੂੰ ਵੋਟ ਪਾਉਣ ਲਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਵੀ ਸਵਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਪਰ ਈ. ਵੀ. ਐੱਮ. ਮਸ਼ੀਨ ‘ਚ ਗੜਬੜੀ ਕਾਰਨ ਵੋਟਾਂ 15 ਤੋਂ 20 ਮਿੰਟ ਦੀ ਦੇਰੀ ਹੋ ਰਹੀ ਹੈ। ਇੱਥੇ ਦੇ ਬੂਥ ਨੰਬਰ 96 ਤੇ 97 ‘ਚ ਇਹ ਗੜਬੜੀ ਸਾਹਮਣੇ ਆਈ ਹੈ।