ਗੁਰੂ ਘਰਾਂ ‘ਚ ਲੱਗੀਆਂ ਰੌਣਕਾਂ, ਸੰਗਤਾਂ ‘ਚ ਸ਼ਰਧਾ ‘ਤੇ ਉਤਸ਼ਾਹ

Enthusiasm and devotion, associations engaged in the Gurudwaras - dailypostpunjabi.in

1 of 4

ਅੰਮ੍ਰਿਤਸਰ੍ਹ: ਅੱਜ ਜੁਗੋ ਜੁਗ ਅੱਟਲ ਸਾਹਿਬ ਸ਼੍ਰੀ ਗੁਰੂ  ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਸਵੇਰ ਤੋਂ ਹੀ ਗੁਰੁ ਘਰਾਂ ‘ਚ ਨਤਮਸਤਕ ਹੋ ਰਹੀਆਂ ਨੇ ਅਤੇ ਰੱਬੀ ਬਾਣੀ ਦਾ ਅਨੰਦ ਮਾਣ ਰਹੀਆਂ ਹਨ। ਸ਼੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿੱਖੇ ਵਿਸ਼ੇਸ਼ ਜਲੌਅ ਸਜਾਏ ਗਏ ਹਨ ਅਤੇ ਲਗਾਤਾਰ ਇਲਾਹੀ ਬਾਣੀ ਦਾ ਕੀਰਤਨ ਕੀਤਾ ਜਾ ਰਿਹਾ।ਗੁਰਦੁਆਰਾ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ ਜੋ ਹਰਮਿੰਦਰ ਸਾਹਿਬ ਪਹੁੰਚਿਆ।ਲੱਖਾਂ ਦੀ ਗਿਣਤੀ ‘ਚ ਸੰਗਤਾਂ ਦੇ ਅੱਜ ਹਰਮਿੰਦਰ ਸਾਹਿਬ ਪਹੁੰਚਣ ਦੀ ਉਮੀਦ ਹੈ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਬਠਿੰਡਾ ਦੇ ਮੁੱਖ ਗੁਰੂ ਘਰਾਂ ‘ਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।