Royal wedding 2018: ਇੰਗਲੈਂਡ ਦੇ ਪ੍ਰਿੰਸ ਹੈਰੀ ਅਮਰੀਕਾ ਟੀਵੀ ਸੀਰੀਜ ‘ ਸੂਟਸ’ ਦੀ ਅਦਾਕਾਰਾ ਮੇਗਨ ਮਾਰਕਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਵਿੰਡਸਰ ਮਹਿਲ ਵਿੱਚ ਸਥਿਤ ਸੈਂਟ ਜਾਰਜ ਚੈਪਲ ਵਿੱਚ ਹੋਇਆ। ਪ੍ਰਿੰਸ ਹੈਰੀ ਅਤੇ ਮੇਗਨ ਇਸ ਵਿਆਹ ਤੋਂ ਬਾਅਦ ਸਸੇਕਸ ਦੇ ਡਿਊਕ ਅਤੇ ਡਚੇਸ ਦੇ ਤੌਰ ਤੇ ਜਾਣੇ ਜਾਣਗੇ। ਮੇਗਨ ਨੇ ਬੋਟ ਨੇਕ ਦਾ ਵਾਈਟ ਗਾਊਨ ਪਾਇਆ ਹੋਇਆ ਸੀ। ਉਨ੍ਹਾਂ ਦਾ ਵੇਲ 5 ਮੀਟਰ ਲੰਬਾ ਸੀ, ਉਨ੍ਹਾਂ ਦੀ ਵੈਡਿੰਗ ਨੂੰ ਡ੍ਰੈਸ ਬ੍ਰਿਟਿਸ਼ ਡਿਜਾਈਨਰ ਕਲੇਅਰ ਵੇਟ ਕੇਲਰ ਨੇ ਡਿਜਾਈਨ ਕੀਤੀ ਹੈ।
Royal wedding 2018
ਪ੍ਰਿੰਸ ਹੈਰੀ ਨੇ ਬਲਿਊ ਐਂਡ ਰਾਇਲਜ਼ ਦਾ ਫ੍ਰਾਕਕੋਟ ਯੂਨੀਫਾਰਮ ਪਾਇਆ ਸੀ। ਵਿਆਹ ਤੋਂ ਬਾਅਦ ਜਦੋਂ ਮੇਗਨ ਬਾਹਰ ਨਿਕਲੀ ਤਾ ਉਨ੍ਹਾਂ ਦੇ ਹੱਥਾਂ ਵਿੱਚ ਫੁੱਲ ਸਨ ਅਤੇ ਉਨ੍ਹਾਂ ਦੇ ਵੇਲ ਨੂੰ ਰਾਇਲ ਖਾਨਦਾਨ ਦੀਆਂ ਬੱਚੀਆਂ ਨੇ ਫੜਿਆ ਹੋਇਆ ਸੀ। ਇਸ ਵਿੱਚ ਪ੍ਰਿੰਸ ਹੈਰੀ ਦੇ ਵੱਡੇ ਭਰਾ ਪ੍ਰਿੰਸ ਵਿਲਿਅਮ ਅਤੇ ਕੇਟ ਮਿਡਲਟਨ ਦੀ ਬੇਟੀ ਵੀ ਸੀ।
ਮਹਿਲ ਤੋਂ ਨਿਕਲ ਕੇ ਜਦੋਂ ਪ੍ਰਿੰਸ ਅਤੇ ਮੇਗਨ ਪੋੜੀਆਂ ਤੇ ਆਏ ਤਾਂ ਉਨ੍ਹਾਂ ਦੇ ਵੇਲ ਨੂੰ ਬੱਚੀਆਂ ਨੇ ਛੱਡ ਦਿੱਤਾ। ਉਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨੂੰ ਕਿੱਸ ਕੀਤਾ। ਫਿਰ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਪੋੜੀਆਂ ਤੋਂ ਥੱਲੇ ਆਏ । ਪ੍ਰਿੰਸ ਵਿੱਚ-ਵਿੱਚ ਮੇਗਨ ਦੇ ਵੇਲ ਨੂੰ ਸੰਭਾਲ ਵੀ ਰਹੇ ਸਨ।
ਵਿਆਹ ਵਿੱਚ ਪ੍ਰਿਯੰਕਾ ਚੋਪੜਾ , ਓਪਰਾ ਵਿਨਫ੍ਰੇ, ਜਾਰਜ ਕਲੂਨੀ ਅਤੇ ਡੇਵਿਡ ਬੈਕਹਮ ਨਾਲ 600 ਮਹਿਮਾਨਾਂ ਨੇ ਸ਼ਿਰਕਤ ਕੀਤੀ। ਹਜ਼ਾਰਾਂ ਲੋਕ ਵਿੰਡਸਰ ਮਹਿਲ ਦਦੇ ਗਾਰਡਨ ਤੋਂ ਵਿਆਹ ਨੂੰ ਸਕ੍ਰੀਨ ਤੇ ਲਾਈਵ ਦੇਖ ਰਹੇ ਸਨ।
ਪੋੜੀਆਂ ਤੋਂ ਥੱਲੇ ਉਤਰ ਕੇ ਪ੍ਰਿੰਸ ਅਤੇ ਮੇਗਨ ਬੱਘੀ ਵਿੱਚ ਸਵਾਰ ਹੋ ਗਏ। ਹਜ਼ਾਰਾਂ ਦੀ ਭੀੜ ਉਨ੍ਹਾਂ ਨੂੰ ਦੇਖਣ ਦੇ ਲਈ ਉੱਥੇ ਮੌਜੂਦ ਸੀ। ਬੱਘੀ ਦੇ ਅੱਗੇ ਦੋ ਘੋੜੇ ਵੀ ਚਲ ਰਹੇ ਸਨ। ਪ੍ਰਿੰਸ ਅਤੇ ਮੇਗਨ ਹੱਥ ਹਿਲਾ ਕੇ ਉੱਥੇ ਮੌਜੂਦ ਲੋਕਾਂ ਦਾ ਧੰਨਵਾਦ ਕਰ ਰਹੇ ਸਨ।
ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਤੋਂ ਉਨ੍ਹਾਂ ਨੂੰ ਤੋਹਫੇ ਦੀ ਥਾਂ ਕੁੱਝ ਚੈਰਿਟੀ ਸੰਗਠਨਾਂ ਦੀ ਮਦਦ ਕਰਨ ਨੂੰ ਕਿਹਾ ਗਿਆ ਹੈ। ਮੁੰਬਈ ਦਾ ਮਾਇਨਾ ਮਹਿਲਾ ਫਾਊਂਡੇਸ਼ਨ ਉਨ੍ਹਾਂ ਸੱਤ ਸੰਗਠਨਾਂ ਵਿੱਚ ਸ਼ਾਮਿਲ ਹੈ। ਜਿਨ੍ਹਾਂ ਦੀ ਚੌਣ ਇਸ ਸ਼ਾਹੀ ਜੋੜੇ ਨੇ ਕੀਤਾ ਹੈ।
ਖਬਰਾਂ ਅਨੁਸਾਰ ਇਸ ਵਿਆਹ ਤੇ ਕੁਲ 300 ਕਰੋੜ ਰੁਪਏ ਤੋਂ ਜਿਆਦਾ ਖਰਚ ਹੋਇਆ ਹੈ। ਹੈਰੀ ਅਤੇ ਮੇਗਨ ਦਾ ਵਿਆਹ ਦੇ ਲਈ ਇੱਕ ਖਾਸ ਰਿਸੈਪਸਨ ਹਾਲ ਤਿਆਰ ਕੀਤਾ ਗਿਆ ਹੈ। ਇਹ ਹਾਲ ਕੰਚ ਦਾ ਬਣਿਆ ਹੈ। ਇਸ ਨੂੰ ਤਿਆਰ ਕਰਨ ਵਿੱਚ ਕਰੀਬ 2.68 ਕਰੋੜ ਰੁਪਏ ਖਰਚ ਹੋਏ ਹਨ। ਦੱਸ ਦੇਈਏ ਕਿ ਵਿਆਹ ਵਿੱਚ ਕੇਵਲ ਫੁੱਲਾਂ ਦੀ ਸਜਾਵਟ ਤੇ ਵੀ 87 ਲੱਖ ਰੁਪਏ ਖਰਚ ਕੀਤੇ ਗਏ ਹਨ।
Royal wedding 2018
ਮੇਗਨ ਅਤੇ ਪ੍ਰਿੰਸ ਦੀ ਮੁਲਾਕਾਤ ਜੁਲਾਈ 2016 ਵਿੱਚ ਬਲਾਈਂਡ ਡੇਟ ਵਿੱਚ ਹੋਈ ਸੀ। ਪ੍ਰਿੰਸ ਨਾਲ ਪਹਿਲੀ ਮੁਲਾਕਾਤ ਦੇ ਬਾਰੇ ਵਿੱਚ ਮੇਗਨ ਨੇ ਕਿਹਾ ਸੀ ਕਿ ਇੱਕ ਬਲਾਈਂਡ ਡੇਟ ਸੀ। ਅਸੀਂ ਦੋਵੇਂ ਡ੍ਰਿੰਕ ਦੇ ਲਈ ਮਿਲੇ ਸਨ ਪਰ ਜਲਦ ਹੀ ਆਪਿਸ ਵਿੱਚ ਘੁਲ ਮਿਲ ਗਏ।