SAD leaders in Amritsar ਅੰਮ੍ਰਿਤਸਰ- ਪਿਛਲੇ ਲੰਮੇ ਸਮੇਂ ਤੋਂ ਮੁਸੀਬਤਾਂ ‘ਚ ਘਿਰਿਆ ਸਮੁੱਚਾ ਅਕਾਲੀ ਦਲ ਅੱਜ ਦੂਜੇ ਦਿਨ ਵੀ ਆਪਣੀ ਭੁੱਲਾਂ ਬਖਸ਼ਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱੱਜਿਆ ਹੈ। ਇਸ ਦੌਰਾਨ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਅਕਾਲੀ ਦਲ ਵਲੋਂ ਭੁੱਲਾ ਬਖਸ਼ਾਉਣ ਲਈ ਅਰਾਦਸ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਅਕਾਲੀ ਦਲ ਵਲੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾਏ ਗਏ, ਜਿਸ ਦੇ ਭੋਗ 10 ਦਸੰਬਰ ਨੂੰ ਪਾਏ ਜਾਣਗੇ। ਅਕਾਲੀ ਲੀਡਰਸ਼ਿਪ 3 ਦਿਨਾਂ ਤੱਕ ਅੰਮ੍ਰਿਤਸਰ ਵਿਚ ਹੀ ਰਹੇਗੀ।ਅਕਾਲੀ ਦਲ ਵਲੋਂ ਰਖਵਾਏ ਗਏ ਇਸ ਅਖੰਡ ਪਾਠ ਦਾ ਮਕਸਦ ਅਕਾਲੀ ਦਲ ਵਲੋਂ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾਂ ਮੰਗਣਾ ਹੈ।

ਇਸ ਮੌਕੇ ਸਾਬਕਾ ਅਕਾਲੀ ਦਲ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਏ। ਸ੍ਰੀ ਦਰਬਾਰ ਸਾਹਿਬ ਵਿਖੇ ਸਮਾਗਮ ਨੂੰ ਲੈ ਕੇ ਵੱਡੀ ਗਿਣਤੀ ‘ਚ ਸਿੱਖ ਸ਼ਰਧਾਲੂ ਅਤੇ ਪਾਰਟੀ ਵਰਕਰ ਵੀ ਪਹੁੰਚੇ ਹਨ।
