Tag: , , , , , ,

ਜੋ ਯੂਪੀ ਜਿੱਤਦਾ ਹੈ ਉਹ ਦਿੱਲੀ ਜਿੱਤਦਾ ਹੈ : ਮੁਲਾਇਮ ਸਿੰਘ ਯਾਦਵ

ਯੂਪੀ ਚੌਣਾਂ ਤੁਹਾਡੀਆਂ ਆਪਣੀਆਂ ਚੌਣਾਂ 28 ਫਰਵਰੀ ਤੋਂ ਪਹਿਲਾ ਹੋਣਗੀਆਂ ਚੌਣਾਂ 325 ਸੀਟਾਂ ਤੇ ਸਪਾ ਦੇ ਉਮੀਦਵਾਰ ਲੜਨਗੇ 78 ਸੀਟਾਂ ਤੇ ਫੈਸਲਾਂ ਬਾਅਦ ਵਿਚ

ਜਨਮਦਿਨ ਸਪੈਸ਼ਲ : ਕਿਵੇਂ ਬਣੇ ਅਟਲ ਬਿਹਾਰੀ ਵਾਜਪਾਈ ਪੱਤਰਕਾਰ ਤੋਂ ਪ੍ਰਧਾਨਮੰਤਰੀ

modi mann ki baat

ਮਨ ਕੀ ਬਾਤ ‘ਚ ਮੋਦੀ ਨੇ ਕੀਤੀ ਖਿਡਾਰੀਆਂ ਦੀ ਸ਼ਲਾਘਾ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕ੍ਰਿਸਮਸ ਮੌਕੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ, ਵਿਸ਼ਵ ਜੇਤੂ ਬਣੀ ਭਾਰਤੀ ਹਾਕੀ ਟੀਮ, ਪੈਰਾਲੰਪਿਕ ਖਿਡਾਰੀਆਂ ‘ਚ ਤਮਗੇ ਹਾਸਲ ਕਰਨ ਵਾਲੇ ਅਪਾਹਜ ਐਥਲੀਟਾਂ ਦੀ ਸ਼ਲਾਘਾ ਕੀਤੀ। ਪ੍ਰਧਾਨਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ‘ਮਨ ਕੀ ਬਾਤ’ ‘ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ

ਪ੍ਰਧਾਨਮੰਤਰੀ ਦਾ ਐਲਾਨ ਬੇਈਮਾਨ ਹੋਣਗੇ ਕੰਗਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਤੱਟ ‘ਤੇ ਅਰਬ ਸਾਗਰ ਦੇ ਇਕ ਟਾਪੂ ‘ਤੇ ਛਤਰਪਤੀ ਸ਼ਿਵਾਜੀ ਦੀ 3,600 ਕਰੋੜ ਰੁਪਏ ਦੀ ਲਾਗਤ ਵਾਲੀ ਯਾਦਗਾਰ ਦਾ ਨੀਂਹ-ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਮਹਾਰਾਸ਼ਟਰ ਦੇ ਗਵਰਨਰ ਵਿਦਿਆਗਾਗਰ ਰਾਉ, ਮੁੱਖ ਮੰਤਰੀ ਦਵੇਂਦਰ ਫੜਨਵੀਸ ਤੇ ਸ਼ਿਵਸੈਨਾ ਮੁਖੀ ਊਧਵ ਠਾਕਰੇ ਸਮੇਤ ਕਈ ਉੱਘੀਆਂ ਹਸਤੀਆਂ ਵੀ ਹਾਜ਼ਰ ਸਨ। ਇਕ ਹੋਰ

Malta Libya Hijacking

ਲੀਬੀਆ ’ਚ ਜਹਾਜ਼ ਅਗਵਾਹ ਕਰਨ ਵਾਲਿਆਂ ਨੇ ਕੀਤਾ ਆਤਮ ਸਮਰਪਣ

ਲੀਬੀਆ ਦੇ ਯਾਤਰੀ ਜਹਾਜ਼ ਦੇ ਹਾਈਜੈਕ ਹੋਣ ਦੀ ਖਬਰ ਹੈ। 118 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਰਾਜਕੀ ਅਫਰੀਕੀਯਾ ਏਅਰਵੇਜ਼ ਦਾ ਏਅਰਬਸ ਏ-320 ਨੂੰ ਅਗਵਾ ਕਰਕੇ ਮਾਲਟਾ ‘ਚ ਉਤਾਰ ਲਿਆ ਗਿਆ,ਜਿਸ ਤੋਂ ਬਾਅਦ ਮਾਲਟਾ ਦੇ ਪ੍ਰਧਾਨ ਮੰਤਰੀ ਜੋਸੇਫ ਮਸਕਟ ਨੇ ਟਵਿੱਟਰ ਰਾਹੀਂ 65 ਯਾਤਰੀਆਂ ਨੂੰ ਸੁਰੱਖਿਅਤ ਛੁਡਵਾਉਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਯਾਤਰੀਆਂ ‘ਚ ਔਰਤਾਂ

ਮੋਦੀ ਦਾ ਰਾਹੁਲ ਗਾਂਧੀ ਨੂੰ ਜਵਾਬ-“ਰਾਹੁਲ ਆਪਣਾ ਰਿਪੋਰਟ ਕਾਰਡ ਦੇ ਰਹੇ ਹਨ ਜਾਂ ਮੇਰਾ”

ਪ੍ਰਧਾਨ ਮੰਤਰੀ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ ਤੇ ਹਨ ਤੇ ਨੋਟਬੰਦੀ ਦੇ ਫੈਸਲੇ ਦਾ ਬਚਾਅ ਕਰਦਿਆਂ ਨਰਿੰਦਰ ਮੋਦੀ ਨੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਬੋਲਣ ਲੱਗੇ ਹਨ ਤਾਂ ਲੋਕ ਵੀ ਹੈਰਾਨ ਨੇ । ਨੋਟਬੰਦੀ ਤੇ ਭ੍ਰਿਸ਼ਟਾਚਾਰ

ਨੋਟਬੰਦੀ ਤੇ ਸਿਆਸੀ ਲੜਾਈ ਜਾਰੀ

ਨੋਟਬੰਦੀ ਤੋਂ ਬਾਅਦ ਰਾਹਤ ਦੇਣ ਦੀ ਤਿਆਰੀ ਵਿਚ ਮੋਦੀ ਸਰਕਾਰ

ਨਵੀਂ ਦਿੱਲੀ : ਪਿਛਲੇ ਕਰੀਬ ੫੦ ਦਿਨਾਂ ਤੋਂ ਨੋਟਬੰਦੀ ਨੂੰ ਲੈ ਕੇ ਦੇਸ਼ ਭਰ ਵਿਚ ਹੰਗਾਮੇ ਤੇ ਵਿਰਧੀ ਧਿਰ ਦੇ ਤਾਅਨੇ ਝੱਲ ਰਹੀ ਕੇਂਦਰ ਸਰਕਾਰ ੫ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਵੱਡੇ ਐਲਾਨ ਕਰ ਸਕਦੀ ਹੈ । ਦੱਸਿਆ ਜਾ ਰਿਹਾ ਹੈ ਕਿ ੨ ਜਨਵਰੀ ਨੁੂੰ ਲਖਨਊ ਵਿਚ ਹੋਣ ਵਾਲੀ ਰੈਲੀ

ਪ੍ਰਧਾਨ ਮੰਤਰੀ ਦੀ ਨੋਟਬੰਦੀ ਬਾਬਾ ਸਾਹਿਬ ਦਾ ਸਿਧਾਂਤ : ਅਰਜੁਨ ਰਾਮ ਮੇਘਵਾਲ

ਜਲੰਧਰ ਵਿੱਚ ਵੀਰਵਾਰ ਨੂੰ  ਭਾਜਪਾ ਦੀ ਅਣਸੂਚਿਤ ਜਾਤੀ ਮੋਰਚਾ ਦੀ ਰੈਲੀ ਸਥਾਨਿਕ ਬੂਟਾ ਮੰਡੀ ਵਿੱਚ ਹੋ ਰਹੀ ਹੈ। ਇਸ ਰੈਲੀ ਵਿੱਚ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ, ਐਸ ਸੀ ਮੋਰਚੇ ਦੇ  ਰਾਸ਼ਟਰੀ ਪ੍ਰਧਾਨ ਦੁਸ਼ਿਅੰਤ ਗੌਤਮ ਸਮੇਤ ਵਿਜੇ ਸਾਂਪਲਾ ਵੀ ਮੌਜੂਦ ਸਨ। ਰੈਲੀ ‘ਚ ਪਹੁੰਚਣ  ਤੋਂ ਪਹਿਲਾਂ ਉਹਨਾਂ ਨੇ ਨਕੋਦਰ ਚੌਂਕ ਸਥਿਤ ਬਾਬਾ ਸਾਹਿਬ ਅੰਬੇਦਕਰ ਦੀ

ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਚੋਣਾਂ ‘ਚ ਜਿੱਤ ਨੂੰ ਦੱਸਿਆ ਵਧੀਆ ਪ੍ਰਬੰਧਾਂ ਦਾ ਨਤੀਜਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਨਿਗਮ ਚੋਣਾਂ ‘ਚ ਅਕਾਲੀ-ਭਾਜਪਾ ਦੀ ਜਿੱਤ ਨੂੰ ਸ਼ਾਨਦਾਰ ਦੱਸਦਿਆਂ ਵਧੀਆ ਰਾਜ ਪ੍ਰਬੰਧ ਵੱਲ ਵਧਦਾ ਕਦਮ ਦੱਸਿਆ | ਉਨ੍ਹਾਂ ਦੋਵਾਂ ਪਾਰਟੀਆਂ ਦੇ ਕਾਰਕੁੰਨਾਂ ਤੇ ਲੋਕਾਂ ਦਾ ਇਸ ਜਿੱਤ ਲਈ ਧੰਨਵਾਦ ਕੀਤਾ | ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਚੰਡੀਗੜ੍ਹ ਦੇ ਲੋਕਾਂ ਦਾ ਇਸ ਜਿੱਤ ਲਈ ਧੰਨਵਾਦ

ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ 50 ਲੋੜਵੰਦਾਂ ਨੂੰ ਵੰਡੇ ਗੈਸ ਕੁਨੈਕਸ਼ਨ

ਪੰਜਾਬ ਸਰਕਾਰ ਵੱਲੋਂ ਜਿਥੇ ਲਗਾਤਾਰ ਸੂਬੇ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ।ਉਥੇ ਹੀ ਹਲਕਾ ਮਲੋਟ ਦੇ ਪਿੰਡ ਦੇ ਝੋਰੜ ਵਿੱਚ ਹਲਕਾ ਵਿਧਾਇਕ ਹਰਪ੍ਰੀਤ ਸਿੰਘ ਵੱਲੋਂ ਵਾਟਰਵਰਕਸ  ਦੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ 50 ਲੋੜਵੰਦਾਂ ਨੂੰ ਮੁਫਤ ਗੈਸ ਚੁੱਲ੍ਹੇ ਵੰਡੇ ਗਏ। ਇਸ ਮੌਕੇ ਹਲਕਾ ਵਿਧਾਇਕ ਵੱਲੋਂ

ਪ੍ਰਧਾਨ ਮੰਤਰੀ ਮੁਫਤ ਆਵਾਸ ਯੋਜਨਾ ਤੇ ਹੋ ਰਹੀ ਧਾਂਧਲੀ

ਸਰਦ ਰੁੱਤ ਇਜ਼ਲਾਸ ਤੋਂ ਬਾਅਦ ਰਾਹੁਲ ਉੱਤਰਣਗੇ ਸੜਕ ‘ਤੇ

ਬਿੱਲ ਇੰਗਲਿਸ਼ ਬਣੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਆਹੁਦੇ ‘ਤੇ ਬਿੱਲ ਇੰਗਲਿਸ਼ ਨੂੰ ਚੁਣ ਲਿਆ ਗਿਆ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਨੇ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਘੋਸ਼ਣਾ ਤੋਂ ਬਾਅਦ ਸੱਤਾਧਾਰੀ ਨੈਸ਼ਨਲ ਪਾਰਟੀ ਦੇ ਅਨੁਭਵੀ ਬਿੱਲ ਇੰਗਲਿਸ਼ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ

ਮੋਦੀ ਨੇ ਕੀਤਾ 1 ਅਰਬ ਭਾਰਤੀਆਂ ਨਾਲ ਵਿਸ਼ਵਾਸਘਾਤ: ਮਨਮੋਹਨ ਸਿੰਘ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਨੋਟਬੰਦੀ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਕਿ ਮੋਦੀ ਦੀ ਨੋਟਬੰਦੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਹੋਰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨ ਪਵੇਗਾ। ਉਨ੍ਹਾਂ ਆਖਿਆ

10 ਦਸੰਬਰ ਤੋਂ ਨਹੀਂ ਚੱਲਣਗੇ 500 ਦੇ ਪੁਰਾਣੇ ਨੋਟ

‘PAYTM’ ਦਾ ਮਤਲਬ “ਪੇ ਟੂ ਮੋਦੀ”- ਰਾਹੁਲ ਗਾਂਧੀ

 ਨੋਟਬੰਦੀ ਖਿਲਾਫ ਵੀਰਵਾਰ ਨੂੰ ਕਾਲਾ ਦਿਵਸ ਮਨਾ ਰਹੀਆਂ ਪਾਰਟੀਆਂ ਨੇ ਲੋਕ ਸਭਾ ਤੇ ਰਾਜ ਸਭਾ ਵਿਚ ਵੀ ਵਿਰੋਧ ਜ਼ਾਹਰ ਕੀਤੇ ਤੇ ਇਹ ਸਾਰੇ ਸੰਸਦ ਮੈਂਬਰ ਕਾਲੀ ਪੱਟੀ ਬੰਨ ਕੇ ਸੰਸਦ ਪਹੁੰਚੇ । ਇਸ ਤੋਂ ਪਹਿਲਾਂ ਸੰਸਦ ਵਿਚ ਗਾਂਧੀ ਜੀ ਦੇ ਬੁੱਤ ਸਾਹਮਣੇ ਵੀ ਵਿਰੋਧੀ ਧਿਰ ਵੱਲੋਂ ਕਾਲੀ ਪੱਟੀ ਬੰਨ ਕੇ ਪ੍ਰਦਰਸ਼ਨ ਕੀਤਾ ਗਿਆ । ਰਾਹੁਲ

ਨੋਟਬੰਦੀ ਨੂੰ ਅੱਜ 1 ਮਹੀਨਾ ਪੂਰਾ, ਸਥਿਤੀ ਜਿਉਂ ਦੀ ਤਿਉਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਧਨ ਨੂੰ ਬਾਹਰ ਕੱਢਣ ਲਈ 8 ਨਵੰਬਰ ਸ਼ਾਮ ਨੂੰ ਦੇਸ਼ ਭਰ ‘ਚ 500 ਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਕੀਤੇ ਐਲਾਨ ਨੂੰ ਭਾਵੇਂ ਅੱਜ ਇਕ ਮਹੀਨਾ ਹੋ ਗਿਆ ਹੈ । ਪਰ ਬੈਂਕਾਂ ਵਿਚ ਪੈਸੇ ਨਾ ਮਿਲਣ ਕਰਕੇ ਲੋਕ ਪਹਿਲਾਂ ਦੀ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ ਤੇ

‘ਟਾਇਮ ਆਫ ਪਰਸਨ’ ਦੇ ਖਿਤਾਬ ‘ਚ ਕਿਸਨੇ ਮਾਰੀ ਬਾਜ਼ੀ ?

ਟਾਇਮ ਪਰਸਨ ਆਫ ਦਾ ਈਅਰ 2016 ਦਾ ਐਲਾਨ ਕਰ ਦਿੱਤਾ ਗਿਆ ਹੈ। ਰੀਡਰਸ ਆਨਲਾਇਨ ਪੋਲ ਵਿਚ ਸਭ ਤੋਂ ਅੱਵਲ ਰਹਿਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਖਿਤਾਬ ਨੂੰ ਹਾਸਲ ਨਹੀਂ ਕਰ ਸਕੇ। ਮੋਦੀ ਮੈਗਜੀਨ ਪਾਠਕਾਂ ਦੀ ਪਹਿਲੀ ਪਸੰਦ ਸੀ, ਪਰ ਅੰਤ ‘ਚ ਫੈਸਲਾ ਮੈਗਜੀਨ ਸੰਪਾਦਕਾਂ ਨੂੰ ਹੀ ਕਰਨਾ ਸੀ ਅਤੇ ਉਹਨਾਂ ਨੇ ਅਮਰੀਕਾ

ਜਦੋਂ ਪ੍ਰਧਾਨਮੰਤਰੀ ਸਾਹਮਣੇ ਪੰਨੀਸਲੇਵਮ ਹੋਏ ਭਾਵੁਕ

ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੱਖਾਂ ਲੋਕਾਂ ਦੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਦੇ ਨਾਲ ਰਾਜਪਾਲ ਵਿਦਿਆ ਸਾਗਰ ਰਾਓ ਅਤੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਅਤੇ ਪੀ. ਰਾਧਾਕ੍ਰਿਸ਼ਨਨ ਅਤੇ ਹੋਰ ਲੋਕ ਹਾਜ਼ਰ ਸਨ। ਮੋਦੀ ਨੇ ਰਾਜਾਜੀ ਹਾਲ ‘ਚ ਜੈਲਲਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ