Tag: , , , , , ,

ਰਾਮ ਰਹੀਮ ਨੂੰ ਅਦਾਲਤ ਦਾ ਵੱਡਾ ਝਟਕਾ, ਜੱਜ ਬਦਲਣ ਦੀ ਪਟੀਸ਼ਨ ਖਾਰਿਜ

CBI court rejects plea: ਪੰਚਕੁਲਾ: ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ CBI ਅਦਾਲਤ ਨੇ ਬਚਾਅ ਪੱਖ ਵੱਲੋਂ ਜੱਜ ਬਦਲਣ ਦੀ ਲਗਾਈ ਗਈ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ । ਹੁਣ ਇਸ ਮਾਮਲੇ ਦੀ ਸੁਣਵਾਈ 14 ਦਸੰਬਰ ਨੂੰ ਕੀਤੀ ਜਾਵੇਗੀ

ਨਿਊਜ਼ੀਲੈਂਡ: ਵ੍ਹਾਈਟ ਆਈਲੈਂਡ ਜਵਾਲਾਮੁਖੀ ‘ਚ ਧਮਾਕਾ , 5 ਦੀ ਮੌਤ

white island volcano eruption: ਵਲਿੰਗਟਨ: ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ਜਵਾਲਾਮੁਖੀ ਵਿੱਚ ਸੋਮਵਾਰ ਨੂੰ ਅਚਾਨਕ ਧਮਾਕਾ ਹੋ ਗਿਆ । ਇਸ ਧਮਾਕੇ ਦੌਰਾਨ ਜਵਾਲਾਮੁਖੀ ਨੇੜੇ 100 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਹੈ । ਜਵਾਲਾਮੁਖੀ ਵਿੱਚ ਹੋਏ ਇਸ ਧਮਾਕੇ ਵਿੱਚ ਆਸਟ੍ਰੇਲੀਅਨਾਂ ਸਮੇਤ 13 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਹਾਲਾਂਕਿ 5 ਲੋਕਾਂ ਦੀ ਮੌਤ

ਅਮਿਤ ਸ਼ਾਹ ’ਤੇ ਵੀ ਲੱਗਣ ਪਾਬੰਦੀਆਂ: ਅਮਰੀਕੀ ਕਮਿਸ਼ਨ

US commission seeks sanctions: ਲੋਕ ਸਭਾ ਵਿੱਚ ਸੋਮਵਾਰ ਨੂੰ ਨਾਗਰਿਕਤਾ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਜਿਸ ਤੋਂ ਬਾਅਦ ਦੇਸ਼ ਦੇ ਉੱਤਰੀ-ਪੂਰਬੀ ਹਿੱਸੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਇਸ ਬਿੱਲ ਨੂੰ ਮਿਲੀ ਮਨਜ਼ੂਰੀ ਤੋਂ ਬਾਅਦ ਅਮਰੀਕਾ ਦੇ ਇੱਕ ਸੰਘੀ ਕਮਿਸ਼ਨ ਵੱਲੋਂ ਨਾਗਰਿਕਤਾ ਸੋਧ ਬਿਲ ਨੂੰ ‘ਗ਼ਲਤ ਦਿਸ਼ਾ ਵਿੱਚ ਖ਼ਤਰਨਾਕ ਮੋੜ’

ਟੈਸਟ ਸੀਰੀਜ਼ ਲਈ ਪਾਕਿਸਤਾਨ ਪਹੁੰਚੀ ਸ਼੍ਰੀਲੰਕਾਈ ਟੀਮ

Sri Lanka team arrives Pakistan: ਸ਼੍ਰੀਲੰਕਾ ਤੇ ਪਾਕਿਸਤਾਨ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ । ਜਿਸਦੇ ਲਈ ਸ਼੍ਰੀਲੰਕਾ ਦੀ ਟੀਮ ਪਾਕਿਸਤਾਨ ਪਹੁੰਚ ਚੁੱਕੀ ਹੈ । ਇਸ ਸੀਰੀਜ਼ ਦਾ ਪਹਿਲਾ ਮੈਚ 11 ਦਸੰਬਰ ਨੂੰ ਰਾਵਲਪਿੰਡੀ ਵਿੱਚ ਖੇਡਿਆ ਜਾਣਾ ਹੈ । ਸ੍ਰੀਲੰਕਾ ਦੀ ਟੀਮ 9 ਦਸੰਬਰ ਯਾਨੀ ਕਿ ਸੋਮਵਾਰ ਨੂੰ ਪਾਕਿਸਤਾਨ ਪਹੁੰਚੀ । ਦਰਅਸਲ,

ਚਿੱਲੀ ਦਾ ਮਿਲਟਰੀ ਜਹਾਜ਼ 38 ਯਾਤਰੀਆਂ ਸਮੇਤ ਹੋਇਆ ਲਾਪਤਾ

Chile military plane disappears: ਚਿੱਲੀ: ਦੱਖਣੀ ਚਿੱਲੀ ਵਿਚ ਮੰਗਲਵਾਰ ਨੂੰ ਇਕ ਮਿਲਟਰੀ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 38 ਯਾਤਰੀ ਸਵਾਰ ਸਨ । ਸੂਤਰਾਂ ਅਨੁਸਾਰ ਇਸ ਜਹਾਜ਼ ਵਿੱਚ 21 ਕਰੂ ਮੈਂਬਰਾਂ ਅਤੇ 17 ਯਾਤਰੀ ਸਵਾਰ ਸਨ, ਜਿਨ੍ਹਾਂ ਨਾਲ ਭਰਿਆ ਜਹਾਜ਼ ਅਚਾਨਕ ਲਾਪਤਾ ਹੋ

ਉੱਤਰ ਭਾਰਤ ‘ਚ ਲੁੜਕਿਆ ਪਾਰਾ, 48 ਘੰਟਿਆਂ ‘ਚ ਬਾਰਿਸ਼ ਦੇ ਆਸਾਰ !

North India Red Alert: ਪੂਰੇ ਉੱਤਰ ਭਾਰਤ ਵਿੱਚ ਦਸੰਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਠੰਡ ਵੱਧ ਗਈ ਹੈ । ਐਤਵਾਰ ਨੂੰ ਲੱਦਾਖ ਦੇ ਦਰਾਸ ਵਿੱਚ ਪਾਰਾ ਸਿਫਰ ਤੋਂ ਥੱਲੇ -26 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਸੀ । ਇਸ ਤੋਂ ਬਾਅਦ ਸ੍ਰੀਨਗਰ ਵਿੱਚ ਮੌਸਮ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ, ਜਿੱਥੇ ਇਥੋਂ ਦਾ ਪਾਰਾ

ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਤੇਲੰਗਾਨਾ ਸਰਕਾਰ ਨੇ ਬਣਾਈ SIT

Telangana government forms SIT: ਤੇਲੰਗਾਨਾ ਸਰਕਾਰ ਵੱਲੋਂ ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕਰ ਦਿੱਤੀ ਗਈ ਹੈ । ਇਸ ਟੀਮ ਦੀ ਅਗਵਾਈ ਰਾਚਕੋਂਡਾ ਦੇ ਪੁਲਿਸ ਕਮਿਸ਼ਨਰ ਮਹੇਸ਼ ਐਮ. ਭਾਗਵਤ ਵੱਲੋਂ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਮਹਿਲਾ ਡਾਕਟਰ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ

IND vs WI 2ND T20 : ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ

India vs West Indies 2nd T20I: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦੇ ਦੂਜੇ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ । ਵੈਸਟਇੰਡੀਜ਼ ਦੀ ਇਸ ਜਿੱਤ ਨਾਲ ਉਸ ਨੇ ਲੜੀ 1-1 ਨਾਲ ਬਰਾਬਰ ਕਰ ਲਈ । ਦਰਅਸਲ, ਵੈਸਟਇੰਡੀਜ਼ ਖਿਲਾਫ਼ ਭਾਰਤੀ ਟੀਮ

ਪਤੀ ਨੇ ਪਤਨੀ ਨੂੰ ਜ਼ਿੰਦਾ ਦਫਨਾਇਆ ਜਾਣੋ ਕੀ ਹੈ ਕਾਰਨ..!

Goa man burries wife alive: ਮੌਜੂਦਾ ਸਮੇਂ ਵਿੱਚ ਬਹੁਤ ਹੀ ਅਜੀਬ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਅਜਿਹਾ ਮਾਮਲਾ ਗੋਆ ਤੋਂ ਸਾਹਮਣੇ ਆਇਆ ਹੈ , ਜਿਥੇ ਇੱਕ ਨੌਜਵਾਨ ਨੂੰ ਆਪਣੀ ਬੀਮਾਰ ਪਤਨੀ ਨੂੰ ਕਥਿਤ ਤੌਰ ‘ਤੇ ਜਿੰਦਾ ਦਫਨਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਇਸ ਸਬੰਧੀ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਤੁਕਾਰਾਮ

ਰੇਲਵੇ ਦੀ ਵੱਡੀ ਕਾਰਵਾਈ, 32 ਅਫਸਰ ਜਬਰੀ ਸੇਵਾਮੁਕਤ

Railways retires officers: ਰੇਲਵੇ ਵਿਭਾਗ ਵੱਲੋਂ ਇੱਕ ਵੱਡਾ ਕਦਮ ਚੁੱਕਦਿਆਂ ਅਯੋਗਤਾ, ਸ਼ੱਕੀ ਵਫ਼ਾਦਾਰੀ ਕਾਰਨ 50 ਸਾਲ ਤੋਂ ਵੱਧ ਉਮਰ ਦੇ 32 ਅਧਿਕਾਰੀਆਂ ਨੂੰ ਜਨਤਕ ਹਿੱਤਾਂ ਵਿੱਚ ਸਮੇਂ ਤੋਂ ਪਹਿਲਾਂ ਜ਼ਬਰਦਸਤੀ ਸੇਵਾਮੁਕਤ ਕਰ ਦਿੱਤਾ ਗਿਆ ਹੈ । ਇਸ ਸਬੰਧੀ ਰੇਲਵੇ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਇਸ ਕਦਮ ਦਾ ਉਦੇਸ਼ ਸਾਰੇ ਪੱਧਰਾਂ ਤੇ ਕੁਸ਼ਲਤਾ

ਬਲਾਤਕਾਰ ਦੇ ਦੋਸ਼ੀ ਨਿਤਿਆਨੰਦ ਨੇ ਟਾਪੂ ‘ਤੇ ਬਣਾਇਆ ਆਪਣਾ ਵੱਖਰਾ ਦੇਸ਼

Nithyananda establishes own nation: ਨਵੀਂ ਦਿੱਲੀ: ਬਲਾਤਕਾਰ ਦੇ ਮੁਲਜ਼ਮ ਬਾਬਾ ਨਿੱਤਿਆਨੰਦ ਨੇ ਆਪਣਾ ਇੱਕ ਵੱਖਰਾ ਦੇਸ਼ ਬਣਾ ਲਿਆ ਹੈ । ਮਿਲੀ ਜਾਣਕਾਰੀ ਅਨੁਸਾਰ ਭਾਰਤ ਤੋਂ ਭਗੌੜੇ ਨਿੱਤਿਆਨੰਦ ਨੇ ਦੱਖਣੀ ਅਮਰੀਕੀ ਮਹਾਂਦੀਪ ਵਿੱਚ ਤ੍ਰਿਨੀਦਾਦ ਤੇ ਟੋਬੈਕੋ ਕੋਲ ਇੱਕ ਟਾਪੂ ‘ਤੇ ਆਪਣਾ ਦੇਸ਼ ਬਣਾਇਆ ਹੈ, ਜਿਸਦਾ ਨਾਂ ਕੈਲਾਸਾ ਰੱਖਿਆ ਗਿਆ ਹੈ । ਸੂਤਰਾਂ ਮੁਤਾਬਿਕ ਇਸ ਦੇਸ਼ ਦੇ

INX ਮੀਡਿਆ ਕੇਸ: ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਦਿੱਤੀ ਜ਼ਮਾਨਤ

Chidambaram gets bail: ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ INX ਮੀਡੀਆ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਕਾਂਗਰਸ ਨੇਤਾ ਪੀ.ਚਿਦੰਬਰਮ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ । ਦਰਅਸਲ, ਚਿਦੰਬਰਮ ‘ਤੇ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ (ED) ਨਾਲ ਜੁੜਿਆ ਹੋਇਆ ਹੈ । ਇਸ ਤੋਂ ਪਹਿਲਾਂ ਚਿਦੰਬਰਮ ਨੂੰ CBI ਨਾਲ ਜੁੜੇ ਮਾਮਲੇ ਵਿੱਚ

NZ vs ENG : ਦੂਜਾ ਟੈਸਟ ਮੈਚ ਡਰਾਅ, ਮੇਜ਼ਬਾਨ ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼

New Zealand Beat England: ਮੇਜ਼ਬਾਨ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਆਖਰੀ ਟੈਸਟ ਮੈਚ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਗਿਆ । ਮੈਚ ਦੇ ਆਖਰੀ ਦਿਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਸੀਨੀਅਰ ਬੱਲੇਬਾਜ਼ ਰੋਸ ਟੇਲਰ ਵੱਲੋਂ ਲਗਾਏ ਗਏ ਸੈਂਕੜਿਆਂ ਦੀ ਬਦੌਲਤ ਅੰਤ ‘ਚ ਮੈਚ ਡਰਾਅ ਕਰਵਾ ਕੇ ਸੀਰੀਜ਼ 1-0 ਨਾਲ

ਪਹਿਲਾਂ ਭਾਰਤੀ ਆਰਬਿਟਰ ਨੇ ਲੱਭਿਆ ਵਿਕਰਮ ਲੈਂਡਰ ਦਾ ਮਲਬਾ, NASA ਨੇ ਨਹੀਂ: ISRO ਮੁਖੀ

Isro chief statement on vikram lander: ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਮੰਗਲਵਾਰ ਨੂੰ ਚੰਦਰਮਾ ‘ਤੇ ਭਾਰਤ ਦੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਇਸੇ ਦਾਅਵੇ ਦੇ ਚਲਦਿਆਂ ਨਾਸਾ ਵੱਲੋਂ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਸੀ । ਪਰ ਇਸ ਬਾਰੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਕੇ. ਸੀਵਨ

UP ਦੇ ਰਾਜਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

UP Raj Bhavan threat letter: ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਰਾਜਭਵਨ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਰਾਜਭਵਨ ਨੂੰ ਉਡਾਉਣ ਦੀ ਇਹ ਧਮਕੀ ਇੱਕ ਚਿੱਠੀ ਰਾਹੀ ਦਿੱਤੀ ਗਈ ਹੈ । ਅੱਤਵਾਦੀ ਸੰਗਠਨ ਟੀ.ਐੱਸ.ਪੀ.ਸੀ. ਵੱਲੋਂ 10 ਦਿਨ ਦੇ ਅੰਦਰ ਰਾਜਪਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ । ਇਸ ਸੰਗਠਨ ਨੇ ਚਿੱਠੀ

ਸੂਬੇ ‘ਚ ਰਾਤ ਸਮੇਂ ਔਰਤਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ ਸਹਾਇਤਾ ਦਾ ਐਲਾਨ

Punjab CM announces free police help: ਮੌਜੂਦਾ ਸਮੇਂ ਵਿੱਚ ਔਰਤਾਂ ਦੀ ਸੁਰੱਖਿਆ ਪ੍ਰਤੀ ਵੱਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਦੇ  ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ

ਉੱਤਰੀ ਕਸ਼ਮੀਰ ‘ਚ LOC ਨੇੜੇ ਬਰਫ਼ ਦੇ ਤੋਦਿਆਂ ਹੇਠ ਦੱਬੇ ਤਿੰਨ ਜਵਾਨ

North Kashmir Avalanche: ਸ੍ਰੀਨਗਰ: ਉੱਤਰੀ ਕਸ਼ਮੀਰ ਵਿੱਚ ਮੰਗਲਵਾਰ ਨੂੰ ਐੱਲਓਸੀ ਨਾਲ ਲੱਗਦੇ ਕੁਪਵਾੜਾ ਦੇ ਸਰਹੱਦੀ ਇਲਾਕਿਆਂ ਵਿੱਚ ਬਰਫ਼ ਦੇ ਤੋਦਿਆਂ ਹੇਠ ਤਿੰਨ ਫ਼ੌਜੀ ਜਵਾਨ ਲਾਪਤਾ ਹੋ ਗਏ. ਇਸ ਘਟਨਾ ਵਿੱਚ ਪੰਜ ਜਵਾਨਾਂ ਨੂੰ ਬਚਾ ਲਿਆ ਗਿਆ ਹੈ । ਇਨ੍ਹਾਂ ਬਚਾਏ ਗਏ ਜਵਾਨਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ । ਇਸ ਘਟਨਾ ਵਿੱਚ ਬਰਫ਼

ਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ

PSEB Release New Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ । ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ । ਇਸ ਤਬਦੀਲੀ ਦੇ ਤਹਿਤ ਵਿਭਾਗ ਵੱਲੋਂ ਸਵੇਰ ਦੀ ਸਭਾ ਦਾ ਸਮਾਂ 30 ਮਿੰਟ ਤੋਂ ਘਟਾ ਕੇ 20 ਮਿੰਟ ਕਰ ਦਿੱਤਾ

ਉੱਤਰੀ ਭਾਰਤ ਠੰਡ ਦੀ ਲਪੇਟ ’ਚ, ਪਾਰਾ ਸਿਫਰ ਤੋਂ ਵੀ ਹੇਠਾਂ

North India Weather: ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਉੱਤਰੀ ਭਾਰਤ ਨੂੰ ਠੰਢ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ । ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਰਾਤ ਦਾ ਤਾਪਮਾਨ ਬੇਹੱਦ ਹੇਠਾਂ ਆ ਗਿਆ ਹੈ । ਇਸ ਸਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਠੰਢ ਹੋਰ ਵੀ ਜ਼ਿਆਦਾ ਵਧਣ ਦੇ ਆਸਾਰ

ਹੁਣ ਭਾਰਤੀ ਟੀਮ ਦੀ ਚੋਣ ਨਹੀਂ ਕਰਨਗੇ MSK ਪ੍ਰਸ਼ਾਦ: ਗਾਂਗੁਲੀ

Ganguly on MSK Prasad: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਵੱਲੋਂ ਐਤਵਾਰ ਨੂੰ ਚੋਣ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਕੁਝ ਸੰਕੇਤ ਦਿੱਤੇ ਗਏ ਹਨ । ਜਿਸ ਵਿੱਚ ਸੰਕੇਤ ਦਿੰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮੇਟੀ ਦੇ ਜਿਨ੍ਹਾਂ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ ਉਨ੍ਹਾਂ ਦੇ ਕਾਰਜਕਾਲ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ