Tag: , , , , ,

ਸਬਜ਼ੀ ਤੇ ਬਾਕੀ ਚੀਜ਼ਾਂ ਲਈ ਕਰਫਿਊ ਵਿਚ ਦਿੱਤੀ ਜਾਵੇਗੀ ਢਿੱਲ

Relaxation during curfew : ਫਿਰੋਜ਼ਪੁਰ ਵਿਚ ਸੋਮਵਾਰ ਤੋਂ ਲੱਗੇ ਕਰਫਿਊ ਵਿਚ ਮੰਗਲਵਾਰ ਨੂੰ ਵੀ ਛੋਟ ਨਹੀਂ ਦਿੱਤੀ ਗਈ। ਲੋਕ ਦੁੱਧ ਅਤੇ ਸਬਜ਼ੀ ਲਈ ਤਰਸਦੇ ਰਹੇ। ਸਵੇਰੇ ਸ਼ਹਿਰ ਦੀ ਸਬਜ਼ੀ ਮੰਡੀ ਜਿਵੇਂ ਹੀ ਖੁੱਲ੍ਹੀ, ਉਸੇ ਸਮੇਂ ਪੁਲਿਸ ਨੇ ਉਥੇ ਪਹੁੰਚ ਕੇ ਲਾਠੀਆਂ ਵਰ੍ਹਾ ਕੇ ਮੰਡੀ ਬੰਦ ਕਰਵਾ ਦਿੱਤੀ। ਇਸ ਤੋਂ ਇਲਾਵਾ ਇਛੇਵਾਲਾ ਰੋਡ ਸਥਿਤ ਡੇਰੇ ਵਿਚ

ਕੈਪਟਨ ਵਲੋਂ ਸ਼੍ਰੋਮਣੀ ਕਮੇਟੀ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ

Capt. Appreciate Shiromani Committee : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆ ਦੀ ਪ੍ਰਸ਼ੰਸਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਸ਼ੁਕਰੀਆ ਅਦਾ ਕੀਤਾ ਹੈ। ਆਪਣੇ ਫੇਸਬੁੱਕ ਪੰਨੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ

ਯੂ. ਟੀ. ਪੁਲਿਸ ਵਲੋਂ ਦੇਰ ਰਾਤ ਤਕ 292 ਰਾਊਂਡਅੱਪ, 13 ਗ੍ਰਿਫਤਾਰ

U. T Police arrested  : ਸ਼ਹਿਰ ਵਿਚ ਕੋਰੋਨਾ ਵਾਇਰਸ ਇੰਫੈਕਸ਼ਨ ਨੂੰ ਰੋਕਣ ਲਈ ਲਗਾਏ ਕਰਫਿਊ ਦੇ ਨਿਯਮਾਂ ਨੂੰ ਤੋਡਨ ਵਾਲਿਆਂ ਖਿਲਾਫ ਦੇਰ ਰਾਤ ਪੁਲਿਸ ਐਕਸ਼ਨ ਵਿਚ ਰਹੀ। 24 ਮਾਰਚ ਦੀ ਰਾਤ 8.00 ਵਜੇ ਤੋਂ 25 ਮਾਰਚ ਦੀ ਸਵੇਰ 7.00 ਵਜੇ ਤਕ ਯੂ. ਟੀ. ਪੁਲਿਸ ਨੇ ਵੱਖ-ਵੱਖ ਏਰੀਆ ਤੋਂ ਕੁੱਲ 292 ਲੋਕਾਂ ਨੂੰ ਰਾਊਂਡਅੱਪ ਕਰਨ ਨਾਲ

ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਵਲੋਂ ਕੀਤੇ ਐਲਾਨਾਂ ਉਤੇ ਪ੍ਰਗਟਾਈ ਨਿਰਾਸ਼ਾ

Amarinder Singh expresses frustration : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤੇ ਐਲਾਨਾਂ ਉੱਤੇ ਨਿਰਾਸ਼ਾ ਜ਼ਾਹਰ ਕਰਦਿਆਂ ਕੋਵਿਡ-19 ਦੇ ਵਧਦੇ ਕਹਿਰ ਕਾਰਨ ਪੈਦਾ ਹੋਈ ਸਥਿਤੀ ਵਿੱਚ ਲੋਕਾਂ, ਵਪਾਰੀਆਂ ਤੇ ਉਦਯੋਗਾਂ ਦੇ ਫਿਕਰਾਂ ਨੂੰ ਹੱਲ ਕਰਨ ਲਈ ਨਾਕਾਫੀ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਵੱਲੋਂ ਕੀਤੇ ਐਲਾਨ ਮੌਜੂਦਾ ਸਮੇਂ

ਜ਼ਰੂਰੀ ਚੀਜ਼ਾਂ ਅਤੇ ਮੁਨਾਫਾਖੋਰੀ ਕਰਨ ਵਾਲਿਆਂ ਉਤੇ ਪੰਜਾਬ ਵਿਜੀਲੈਂਸ ਦੀ ਸਖਤ ਨਿਗਰਾਨੀ

Strict monitoring Punjab vigilance : ਕੋਵਿਡ-19 (ਕਰੋਨਾ) ਵਾਇਰਸ ਦੀ ਮਹਾਂਮਾਰੀ ਅੱਜ ਵਿਸ਼ਵਵਿਆਪੀ ਚਿੰਤਾ ਦੀ ਸਭ ਤੋਂ ਵੱਡੀ ਜਨਤਕ ਸਿਹਤ ਸੰਕਟ ਵਜੋਂ ਸਾਹਮਣੇ ਆਈ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਖਤਰਨਾਕ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫਿਊ ਲਗਾਉਣ ਸਮੇਤ ਸਾਰੇ ਜਰੂਰੀ ਕਦਮ ਚੁੱਕ ਰਹੀ ਹੈ ਜਿਸ ਦੀ

ਫਿਲੌਰ ਵਿਖੇ ਵੀ ਕੋਰੋਨਾ ਪਾਜ਼ੇਟਿਵ ਦੇ 3 ਕੇਸ ਆਏ ਸਾਹਮਣੇ

Posts Corona positive in Phillaur : ਪੰਜਾਬ ’ਚ ਕੋਰੋਨਾ ਵਾਇਰਸ ਤੋਂ ਪੀੜਤ (ਪਾਜ਼ਿਟਿਵ) ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 29 ਹੋ ਗਈ ਹੈ। ਅੱਜ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ’ਚ ਤਿੰਨ–ਤਿੰਨ ਹੋਰ ਭਾਵ ਕੁੱਲ ਛੇ ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵਧ ਕੇ 29 ਹੋ ਗਈ ਹੈ।ਤਿੰਨ ਮਾਮਲੇ ਬੰਗਾ ਲਾਗਲੇ ਇੱਕ

ਕਰਫਿਊ ਕਾਰਨ ਘਰ-ਘਰ ਜਾ ਕੇ ਕੀਤੀ ਜਾਵੇਗੀ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ : ਵਰਿੰਦਰ ਕੁਮਾਰ ਸ਼ਰਮਾ

Varinder Kumar Sharma : ਕੋਰੋਨਾ ਵਾਇਰਸ ਜਿਸ ਨੇ ਆਪਣਾ ਪ੍ਰਕੋਪ ਪੂਰੇ ਵਿਸ਼ਵ ਵਿਚ ਫੈਲਾਇਆ ਹੋਇਆ ਹੈ। ਹੁਣ ਪੰਜਾਬ ਵਿਚ ਵੀ ਇਸ ਦੇ ਕੇਸ ਦਿਨੋ-ਦਿਨ ਵਧ ਰਹੇ ਹਨ। ਪੰਜਾਬ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ ਜਿਸ ਕਰਕੇ ਆਮ ਲੋਕਾਂ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਲੈਣ ਵਿਚ ਕਾਫੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਅਧੀਨ ਪੰਜਾਬ

ਤਿੰਨ ਵਿਅਕਤੀਆਂ ਉਤੇ ਬੈਂਕ ਕੋਲ ਗਿਰਵੀ ਪਈ ਕਾਰ ਨੂੰ ਵੇਚਣ ਕਾਰਨ ਮੁਕੱਦਮਾ ਦਰਜ

Three people sued  : ਬੈਂਕ ਕੋਲ ਗਿਰਵੀ ਪਈ ਕਾਰ ਨੂੰ 3 ਲੋਕਾਂ ਨੇ ਮਿਲ ਕੇ ਇਕ ਵਿਅਕਤੀ ਕੋਲ 7.30 ਲੱਖ ਰੁਪਏ ਵਿਚ ਵੇਚ ਦਿੱਤੀ। ਹੁਣ ਥਾਣਾ ਕੂੰਮਕਲਾਂ ਪੁਲਿਸ ਨੇ ਤਿੰਨਾਂ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ

ਅੰਮ੍ਰਿਤਸਰ ਵਿਖੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 45 ਵਿਅਕਤੀਆਂ ਖਿਲਾਫ ਕੇਸ ਦਰਜ

Case registered against 45 : ਅੰਮ੍ਰਿਤਸਰ ਜ਼ਿਲ੍ਹਾ (ਦਿਹਾਤੀ) ਪੁਲਿ ਨੇ ਕੱਲ੍ਹ ਸ਼ਾਮ ਤੱਕ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 45 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚੋਂ ਬਹੁਤੇ ਜੰਡਿਆਲਾ ਗੁਰੂ ਕਸਬੇ ਦੇ ਦੁਕਾਨਦਾਰ ਹਨ, ਜਿਨ੍ਹਾਂ ਨੇ ਜ਼ਿਲ੍ਹੇ ’ਚ ਕਰਫ਼ਿਊ ਲਾਗੂ ਹੋਣ ਦੇ ਬਾਵਜੂਦ ਆਪਣੀਆਂ ਦੁਕਾਨਾਂ ਖੋਲ੍ਹ ਕੇ ਰੱਖੀਆਂ ਸਨ। ਇਨ੍ਹਾਂ ਸਭਨਾਂ ਵਿਰੁੱਧ ਸਰਕਾਰੀ ਹੁਕਮਾਂ

ਮਹਾਂਮਾਰੀ ਰੋਕਣ ਲਈ ਜਲ ਸੇਵਾ ਛੱਡ ਕੀਤੀ ਸੈਨੇਟਾਈਜਰ ਸਪਰੇਅ

Sanitizer spray by man : ਮਹਾਮਾਰੀ ਰੋਕਣ ਲਈ ਜਲ ਸੇਵਾ ਛੱਡ ਸੈਨੇਟਾਈਜਰ ਸਪਰੇਅ ਕੋਰੋਨਾ ਵਾਇਰਸ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਜਿਥੇ ਦੁਨੀਆ ਭਰ ਦੇ ਡਾਕਟਰ ਲੱਗੇ ਹੋਏ ਹਨ ਉਥੇ ਲੁਧਿਆਣਾ ਦਾ ਇਕ ਵਿਅਕਤੀ ਕੋਵਿਡ-19 ਖਿਲਾਫ ਜੰਗ ਵਿਚ ਅਨੋਖਾ ਤਰੀਕਾ ਅਪਨਾ ਰਿਹਾ ਹੈ। ਉਸ ਵਿਅਕਤੀ ਦਾ ਨਾਂ ਹੈ ਰਾਜਿੰਦਰ ਸਿੰਘ ਖਾਲਸਾ। ਹੁਣ ਉਹ ਸੈਨੇਟਾਈਜ਼ਰ ਬਾਬਾ ਦੇ

ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਇਕ ਸਕੂਲ ਦੀ ਮਾਨਤਾ ਰੱਦ, 4 ਤੇ ਕਾਰਵਾਈ

Action on four schools : ਕੋਵਿਡ -19 ਦੇ ਫੈਲਾਅ ਦੌਰਾਨ ਸਕੂਲਾਂ ਵੱਲੋਂ ਨਿਯਮਾਂ ਦੀ ਉਲੰਘਣਾ ਦੀਆਂ ਖਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਸਕੂਲਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਨੇ ਇਸ

ਫੰਦਾ ਲਗਾ ਕੇ ਕੀਤੀ ਖੁਦਕੁਸ਼ੀ, ਗੁਆਂਢੀ ‘ਤੇ ਲਗਾਇਆ ਦੋਸ਼

Man Committed Suicide by hanging : ਸਾਹਨੇਵਾਲ ਦੀ ਗਰਚਾ ਕਾਲੋਨੀ ਇਲਾਕੇ ‘ਚ ਰਹਿਣ ਵਾਲੇ ਵਿਅਕਤੀ ਨੇ ਗੁਆਂਢੀ ਖਿਲਾਫ ਸੁਸਾਈਡ ਨੋਟ ਲਿਖ ਕੇ ਫਾਂਸੀ ਲਗਾ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪਹੁੰਚੀ ਥਾਣਾ ਸਾਹਨੇਵਾਲ ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਕਰਵਾਇਆ ਅਤੇ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ

ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਫਰੀਦਕੋਟ ਦੇ 173 ਪਿੰਡ ਵਾਸੀਆਂ ਦਾ ਹੋ ਰਿਹੈ ਕੋਰੋਨਾ ਟੈਸਟ

Corona Test for Villagers : ਕੋਵਿਡ-19 ਨਾਲ ਪੂਰੇ ਵਿਸ਼ਵ ਦੀ ਜੰਗ ਜਾਰੀ ਹੈ। ਕੋਰੋਨਾ ਵਾਇਰਸ ਲਈ ਫ਼ਰੀਦਕੋਟ ਜ਼ਿਲ੍ਹੇ ਦੇ 173 ਪਿੰਡਾਂ ਦੇ ਨਿਵਾਸੀਆਂ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਹੜਾ ਹੋਲਾ ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਆਏ ਸਨ। ਜ਼ਿਲ੍ਹਾ ਸਿਹਤ ਵਿਭਾਗ ਨੇ ਹਾਲੇ ਇਨ੍ਹਾਂ ਪਿੰਡਾਂ ਦੇ 8 ਵਿਅਕਤੀਆਂ ਦੇ ਸੈਂਪਲ ਲਏ ਹਨ ਤੇ

SGPC ਦਾ ਬਜਟ ਹੋ ਸਕਦਾ ਹੈ ਮੁਲਤਵੀ, ਖਰਚ ਚਲਾਉਣ ‘ਚ ਹੋਵੇਗੀ ਮੁਸ਼ਕਿਲ

Gobind Singh Lonogwal : ਕੋਰੋਨਾ ਵਾਇਰਸ ਵਾਇਰਸ ਦਾ ਪ੍ਰਭਾਵ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਬਜਟ ਸੈਸ਼ਨ ‘ਤੇ ਵੀ ਪੈ ਸਕਦਾ ਹੈ। ਐੱਸ. ਜੀ. ਪੀ. ਸੀ. ਦੇ ਲਗਭਗ 1250 ਕਰੋੜ ਰੁਪਏ ਦੇ ਵਧ ਦੇ ਬਜਟ ਦੀ ਵਿਵਸਥਾ ‘ਤੇ ਚਰਚਾ ਕਰਨ ਅਤੇ ਉਸ ਨੂੰ ਪਾਸ ਕਰਵਾਉਣ ਲਈ 28

ਤਾਏ ਦੇ ਲੜਕੇ ਵਲੋਂ ਨਾਬਾਲਿਗਾ ਨਾਲ ਜਬਰ ਜਨਾਹ, ਗ੍ਰਿਫਤਾਰ

Rape with a girl : ਸਮਾਜ ‘ਚ ਜਬਰ-ਜਨਾਹ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਭਾਵੇਂ ਸਰਕਾਰ ਵਲੋਂ ਇਸ ਨਾਲ ਨਜਿੱਠਣ ਲਈ ਸਖਤ ਕਾਨੂੰਨ ਬਣਾਏ ਜਾਂਦੇ ਹਨ ਪਰ ਫਿਰ ਵੀ ਇਸ ਦੀ ਗਿਣਤੀ ਦਿਨੋ-ਦਨ ਵਧ ਰਹੀ ਹੈ। ਲੜਕੀ ਨੂੰ ਘਰ ਤੋਂ ਬਾਹਰ ਅਸੀਂ ਘੱਟ ਭੇਜਦੇ ਹਾਂ ਪਰ ਜੇਕਰ ਉਹ ਘਰ ਦੇ ਅੰਦਰ ਹੀ ਉਹ ਸੁਰੱਖਿਅਤ

ਕੈਪਟਨ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੀਡੀਓ ਕੀਤੀ ਸ਼ੇਅਰ

Jaswinder Bhalla Video : ਕਾਮੇਡੀਅਨ ਜਸਵਿੰਦਰ ਭੱਲਾ ਨੇ ਆਪਣੇ ਪ੍ਰਸ਼ੰਸਕਾਂ ਸਮੇਤ ਹੋਰ ਸਮੂਹ ਪੰਜਾਬੀਆਂ ਨੂੰ ਕੋਰੋਨਾ ਵਾਇਰਸ ਬਾਰੇ ਇੱਕ ਵੀਡੀਓ ਅਪੀਲ ਜਾਰੀ ਕੀਤੀ ਹੈ। ਸੱਚਮੁਚ ਉਸ ਵਿੱਚ ਜਸਵਿੰਦਰ ਭੱਲਾ ਨੇ ਕਾਫ਼ੀ ਮਜ਼ਬੂਤੀ ਨਾਲ ਸੁਨੇਹਾ ਦਿੱਤਾ ਹੈ ਕਿ ਸਿਹਤ ਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਲੋਕਾਂ ਲਈ ਜਿਹੜੀਆਂ ਵੀ ਸਲਾਹਾਂ ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ,

ਫਾਰਚਿਊਨਰ ਗੱਡੀ ਦਰੱਖਤ ਨਾਲ ਟਕਰਾਈ, 1 ਦੀ ਮੌਤ, 3 ਜ਼ਖਮੀ

Accident of car : ਤੇਜ਼ ਰਫਤਾਰ ਨਾਲ ਆ ਰਹੀ ਫਾਰਚਿਊਨਰ ਕਾਰ ਆਪਣਾ ਕੰਟਰੋਲ ਗੁਆ ਬੈਠੀ ਤੇ ਦਰੱਖਤ ਨਾਲ ਟਕਰਾ ਗਈ। ਇਸ ਤੋਂ ਬਾਅਦ ਗੱਡੀ ‘ਚ ਕੰਡਕਟਰ ਦੀ ਸੀਟ ‘ਤੇ ਬੈਠੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੈਕਟਰ-49 ਨਿਵਾਸੀ ਨੀਰਜ ਕੁਮਾਰ ਦੇ ਰੂਪ ‘ਚ ਹੋਈ। ਉਥੇ ਇਸ ਹਾਦਸੇ ਸਮੇਂ ਗੱਡੀ ‘ਚ ਤਿੰਨ ਲੋਕ ਹੋਰ

ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹੀਦੀ ਦਿਵਸ ‘ਤੇ ਖਾਸ ਚਰਚਾ

Bhagat Singh, Rajguru, Sukhdev : ਦੇਸ਼ ਨੂੰ ਆਜ਼ਾਦੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤਿੰਨਾਂ ਨਾਇਕਾਂ ਨੂੰ ਬ੍ਰਿਟਿਸ਼ ਸ਼ਾਸਨ ਦੁਆਰਾ 23 ਮਾਰਚ ਨੂੰ ਫਾਂਸੀ ਦਿੱਤੀ ਗਈ ਸੀ। ਇਹ ਤਿੰਨੇ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਸ਼ਹੀਦ ਦਿਵਸ ਦੇ ਮੌਕੇ ਤੇ ਸਕੂਲ-ਕਾਲਜਾਂ ਅਤੇ ਦਫਤਰਾਂ ਵਿੱਚ ਬਹਿਸਾਂ, ਭਾਸ਼ਣ, ਕਵਿਤਾਵਾਂ ਦਾ ਪਾਠ

ਸੁਖਬੀਰ ਸਿੰਘ ਬਾਦਲ ਦੀ ਸੰਸਦ ਮੈਂਬਰਾਂ ਨੂੰ ਅਪੀਲ : ਆਪਣੇ ਅਖਤਿਆਰੀ ਫੰਡ ‘ਚੋਂ ਕੋਰੋਨਾ ਵਾਇਰਸ ਪੀੜਤ ਲੋਕਾਂ ਲਈ ਦੇਣ ਫੰਡ

Sukhbir Singh Badal Appeals : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ  ਸਾਰੇ ਸੰਸਦ ਮੈਂਬਰਾਂ ਨੂੰ ਅਪਣੇ ਅਖ਼ਤਿਆਰੀ ਫੰਡਾਂ ਵਿਚੋਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ ਲੋੜੀਂਦਾ ਮੈਡੀਕਲ ਸਾਜ਼ੋ-ਸਮਾਨ ਖ਼ਰੀਦਣ ਵਾਸਤੇ ਹਸਪਤਾਲਾਂ ਨੂੰ ਫ਼ੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ

80 ਕਰੋੜ ਦੀ ਹੈਰੋਇਨ ਤੇ ਅਸਲੇ ਸਣੇ ਇੱਕ ਧਰਿਆ

16 kg Heroin seized : ਫ਼ਿਰੋਜ਼ਪੁਰ : ਨਸ਼ੇ ਦਾ ਕਾਰੋਬਾਰ ਅੱਜਕਲ੍ਹ ਵੱਧਦਾ ਜਾ ਰਿਹਾ ਹੈ। ਅਜਿਹੀ ਖ਼ਬਰ ਇੱਕ ਫ਼ਿਰੋਜ਼ਪੁਰ ਤੋਂ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਇਲਾਕੇ’ਚ ਪੈਂਦੇ ਪੁਰਾਣੇ ਮੁਹੰਮਦੀ ਵਾਲਾ ਨੇੜੇ ਸਰਹੱਦੀ ਚੌਂਕ ਕੋਲੋਂ ਬੀਐੱਸਐੱਫ ਦੀ 136ਵੀਂ ਬਟਾਲੀਅਨ ਦੇ ਜਵਾਨਾਂ ਨੇ ਇੱਕ ਵਿਅਕਤੀ ਨੂੰ 16ਕਿਲੋਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਪੱਲਾਮੇਘਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ