Union Minister Maneka Gandhi : ਕੇਂਦਰੀ ਮੰਤਰੀ ਮੇਨਕਾਂ ਗਾਂਧੀ ਸ਼ਬਦਾਂ ਦੀ ਮਰਿਆਦਾ ਭੁੱਲ ਗਈ ਹੈ। ਸ਼ੁੱਕਰਵਾਰ ਨੂੰ ਪੀਲੀਭੀਤ ਲੋਕ ਸਭਾ ‘ਚ ਬਰੇਲੀ ਦੇ ਬਹੇੜੀ ਵਿਧਾਨਸਭਾ ਪੁੱਜੀ ਤੇ ਜਨਤਾ ਦਰਬਾਰ ਲਗਾਇਆ। ਕੇਂਦਰੀ ਮੰਤਰੀ ਨੇ ਇਥੇ ਪੁੱਜੇ ਅਫਸਰਾਂ ਨੂੰ ਲੋਕਾਂ ਦੇ ਸਾਹਮਣੇ ਹੀ ਵਾਧੂ ਖਰੀਆਂ ਸੁਣਾਈਆਂ।
Union Minister Maneka Gandhi
ਮੇਨਕਾ ਗਾਂਧੀ ਇਕ ਸਪਲਾਈ ਇੰਸਪੈਕਟਰ ‘ਤੇ ਗੁੱਸੇ ‘ ਚ ਲਾਲ ਪੀਲੀ ਹੋ ਗਈ ਤੇ ਉਸ ਨਾਲ ਗਲਤ ਭਾਸ਼ਾ ‘ਚ ਉਸ ਨੂੰ ਕਹਿਣ ਲੱਗੀ ਕੇ ਤੂੰ ਮੋਟਾ ਹੋਣ ਲੱਗ ਗਿਆ ਹੈ। ਉਸ ‘ਤੇ ਉਪਰ ਤੇਰੀ ਕੋਈ ਇੱਜ਼ਤ ਨਹੀਂ ਹੈ, ਤੂੰ ਬਹੁਤ ਮਾੜਾ ਆਦਮੀ ਹੈ, ਤੇਰੀ ਇਨਕਮ ਤੋਂ ਵੱਧ ਸੰਪੰਤੀ ਦੀ ਜਾਂਚ ਹੋਣੀ ਚਾਹੀਦੀ ਹੈ।
Union Minister Maneka Gandhi
ਦਰਅਸਲ ਮੇਨਕਾ ਗਾਂਧੀ ਸ਼ੁੱਕਰਵਾਰ ਨੂੰ ਕਈ ਜਗ੍ਹਾਂ ‘ਤੇ ਪਬਲਿਕ ਮੀਟਿੰਗ ‘ਚ ਗਈ ਸੀ। ਜਿਥੇ ਬਜੁਰਗ ਤੇ ਗਰੀਬ ਲੋਕਾਂ ਨੇ ਉਸਨੂੰ ਕੋਟੇਦਾਰਾਂ ਤੇ ਸਪਲਾਈ ਇੰਸਪੈਕਟਰ ਦੀ ਖੂਬ ਸ਼ਿਕਾਇਤਾਂ ਕੀਤੀਆਂ। ਕਈ ਵਿਧਵਾ ਔਰਤਾਂ ਨੇ ਵੀ ਉਨ੍ਹਾਂ ਨੂੰ ਸ਼ਿਕਾਇਤ ਕੀਤੀਆਂ ਸਨ। ਆਪਣੇ ਸੰਸਦੀ ਖੇਤਰ ‘ਚ ਲੋਕਾਂ ਦੀ ਪਰੇਸ਼ਾਨੀ ਸੁਣ ਕੇ ਮੇਨਕਾਂ ਗਾਂਧੀ ਭੜਕ ਗਈ।
ਸ਼ਿਕਾਇਤ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਘਰ ‘ਚ ਖਾਣ ਤੱਕ ਨਹੀਂ ਹੈ, ਭੁੱਖਮਰੀ ਦੀ ਨੌਬਤ ਆ ਗਈ ਹੈ। ਇਸ ਤੋਂ ਪਰੇਸ਼ਾਨ ਹੋ ਕੇ ਉਨਾਂ ਨੇ ਸਾਰੇ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਕਲਾਸ ਲਗਾਈ।
ਇਹ ਵੀ ਪੜ੍ਹੋ:
ਅਮਰੀਕਾ ਵਿੱਚ ਭਾਰਤੀ ਮੂਲ ਦੀ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਤੋਂ ਗੋਦ ਲੈਣ ਦੀ ਪ੍ਰਾਸਿਜਰ ਦੀ ਜਾਂਚ ਕਰਾਉਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਸੁਸ਼ਮਾ ਨੂੰ ਗੋਦ ਲੈਣ ਦੇ ਨਿਯਮ ਸਖ਼ਤ ਕਰਨ ਨੂੰ ਕਿਹਾ ਸੀ।
ਦੱਸ ਦਈਏ ਕਿ ਸ਼ੇਰਿਨ ਮੈਥਿਊਜ ਨਾਮ ਦੀ ਇਸ ਬੱਚੀ ਨੂੰ ਇੱਕ ਭਾਰਤੀ ਪਤੀ-ਪਤਨੀ ਨੇ ਬਿਹਾਰ ਤੋਂ ਗੋਦ ਲਿਆ ਸੀ। ਉਹ ਉਸ ਨੂੰ ਅਮਰੀਕਾ ਲੈ ਗਏ ਸਨ, ਜਿੱਥੇ ਹਾਲ ਹੀ ਵਿੱਚ ਉਸ ਦੀ ਮੌਤ ਹੋ ਗਈ ਸੀ। ਜਾਂਚ ਵਿੱਚ ਪਤਾ ਚਲਿਆ ਕਿ ਜਬਰਦਸਤੀ ਦੁੱਧ ਪਿਲਾਉਂਦੇ ਸਮੇਂ ਸਾਂਹ ਰੁਕਣ ਨਾਲ ਉਸ ਦੀ ਜਾਨ ਗਈ ਸੀ।
ਸੁਸ਼ਮਾ ਨੇ ਟਵੀਟ ਕਰ ਕਿਹਾ ਕਿ ਮੈਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨਾਲ ਆਗਰਹ ਕੀਤਾ ਹੈ ਕਿ ਸ਼ੇਰਿਨ ਮੈਥਿਊਜ ਦੇ ਗੋਦ ਲੈਣ ਦੀ ਪ੍ਰਤੀਕਿਰਿਆ ਦੀ ਜਾਂਚ ਕੀਤੀ ਜਾਵੇ, ਜਿਸ ਦਾ ਕਤਲ ਉਸ ਦੇ ਗੋਦ ਲੈਣ ਵਾਲੇ ਪਿਤਾ ਵੇਸਲੇ ਮੋਨ ਮੈਥਿਊਜ ਨੇ ਅਮਰੀਕਾ ਵਿੱਚ ਕਰ ਦਿੱਤਾ ਸੀ।
ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਸੁਸ਼ਮਾ ਸਵਰਾਜ ਨੂੰ ਫੋਨ ਕਰ ਕੇ ਕਿਹਾ ਸੀ ਕਿ ਵਿਦੇਸ਼ ਵਿੱਚ ਰਹਿਣ ਵਾਲੇ ਇੰਡਿਅਨ ਕਪਲ ਦੇ ਭਾਰਤੀ ਬੱਚਿਆਂ ਨੂੰ ਗੋਦ ਦੇਣ ਦੇ ਨਿਯਮਾਂ ‘ਤੇ ਦੁਬਾਰਾ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਨਿਯਮਾਂ ਨੂੰ ਸਖ਼ਤ ਬਣਾਉਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਇਸ ਸਮੇਂ ਜੋ ਨਿਯਮ ਹਨ ਉਸ ਆਧਾਰ ਉੱਤੇ ਵਿਦੇਸ਼ ਗਏ ਭਾਰਤੀ ਬੱਚੀਆਂ ਦੀ ਟਰੈਕਿੰਗ ਨਹੀਂ ਹੋ ਪਾਂਦੀ ਹੈ।
ਮੋਦੀ ਨੇ ਕਿਹਾ ਕਿ ਨਾਲੰਦਾ ਦੀ ਇੱਕ ਸੰਸਥਾ ਵਲੋਂ ਗੋਦ ਲਈ ਗਈ 3 ਸਾਲ ਦੀ ਬੱਚੀ ਸਰਸਵਤੀ ਉਰਫ ਸ਼ੇਰਿਨ ਮੈਥਿਊ ਦੀ ਅਮਰੀਕਾ ਦੇ ਟੇਕਸਾਸ ਵਿੱਚ ਹੋਈ ਹੱਤਿਆ ਦੇ ਮਾਮਲੇ ਦਾ ਖੁਲਾਸਾ ਇੰਡਿਅਨ ਗਵਰਨਮੇਂਟ ਅਤੇ ਇੰਡਿਅਨ ਐਬੇਸੀ ਦੇ ਹਵਾਲਿਆਂ ਤੋਂ ਹੋਇਆ ਹੈ।ਉਨ੍ਹਾਂ ਨੇ ਦੱਸਿਆ ਕਿ 23 ਜੂਨ 2016 ਨੂੰ ਨਾਲੰਦਾ ਸਥਿਤ ਮਦਰ ਟੇਰੇਸਾ ਅਨਾਥਆਸ਼ਰਮ ਤੋਂ ਕੇਰਲ ਦੇ ਰਹਿਣ ਵਾਲੇ ਅਮਰੀਕੀ ਕਪਲ ਨੇ ਡੇਢ ਸਾਲ ਦੀ ਸਰਸਵਤੀ ਨੂੰ ਗੋਦ ਲਿਆ ਸੀ। ਗੋਦ ਦੇਣ ਵਾਲੀ ਸੰਸਥਾ ਨੂੰ 15 ਸਤੰਬਰ 2017 ਨੂੰ ਵਿੱਤੀ ਬੇਕਾਇਦਗੀ ਦੇ ਇਲਜ਼ਾਮ ਵਿੱਚ ਬੰਦ ਕਰ ਦਿੱਤਾ ਗਿਆ ਸੀ।