whatsapp fingerprint lock: ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਟੈਕਸਟ ਮੈਸਿਜ ਲੋਕਾਂ ਵਿੱਚ ਬਹੁਤ ਪ੍ਰਚਿਲਤ ਸਨ । ਉਸ ਤੋਂ ਬਾਅਦ ਲੋਕਾਂ ਦਾ ਪਸੰਦੀਦਾ ਬਣੀ ਇੰਸਟੈਂਟ ਮੈਸੇਜਿੰਗ ਐਪ ਵੱਟਸਐਪ। ਵੱਟਸਐਪ ਸਮੇਂ ਸਮੇ ਤੇ ਨਵੇਂ ਨਵੇਂ ਫੀਚਰਸ ਨੂੰ ਲੈਕੇ ਆਉਂਦਾ ਰਹਿੰਦਾ ਹੈ , ਇੱਕ ਵਾਰ ਫਿਰ ਇੱਕ ਸ਼ਾਨਦਾਰ ਅਤੇ ਧਮਾਕੇਦਾਰ ਫੀਚਰ ਅਪਡੇਟ ਲੈਕੇ ਆ ਰਿਹਾ ਹੈ। ਜੇਕਰ ਤੁਸੀਂ ਵੀ ਕਿਸੇ ਹੋਰ ਦੇ ਤੁਹਾਡੇ ਫੋਨ ‘ਤੇ ਚੈਟ ਪੜ੍ਹਨ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ।

ਹਾਡੀਆਂ ਬੈਂਕਾਂ ਦੀਆਂ ਐਪਸ ਵਾਂਗ ਵਟਸਐਪ ਵੀ ਸੁਰਖਿਆ ਵਧਾ ਦਿਤੀ ਗਈ ਹੈ। ਰਿਪੋਰਟਾਂ ਦੀ ਮਨੀਏ ਤਾਂ ਵਟਸਐਪ ਜਲਦ ਹੀ ‘ਫਿੰਗਰਪ੍ਰਿੰਟ ਔਥਐਂਟੀਫਿਕੇਸ਼ਨ” ਨਾਲ ਆ ਰਿਹਾ ਹੈ। ਇਹ ਸਿਰਫ ਐਨਰੋਇਡ ਹੀ ਨਹੀਂ ios ‘ਤੇ ਬਿਓਮੈਟ੍ਰਿਕ ਔਥਐਂਟੀਫਿਕੇਸ਼ਨ- ਫੇਸ ਆਈ ਡੀ ਅਤੇ ਟਚ ਆਈ ਡੀ ਨਾਲ ਵੀ ਜਲਦ ਆਵੇਗਾ।
WABetaInfo ਦੀ ਮਨੀਏ ਤਾਂ ਇਹ ਫੀਚਰ ਨੂੰ ਹਜੇ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਆਮ ਲੋਕਾਂ ਲਈ ਆਵੇਗਾ ।

‘ਫਿੰਗਰਪ੍ਰਿੰਟ ਔਥਐਂਟੀਫਿਕੇਸ਼ਨ” ਨੂੰ ਚਲਾਉਣ ਲਈ ਐਪ ਦੇ ਅੰਦਰ ਹੀ ਸੈਟਿੰਗਜ਼ ‘ਚ ਜਾਕੇ ਚਲਾ ਸਕਦੇ ਹੋ : Settings > Account > Privacy. ਇੱਕ ਵਾਰ ‘ਫਿੰਗਰਪ੍ਰਿੰਟ’ ਫ਼ੀਚਰ ਚਲਾਉਣ ਤੋਂ ਬਾਅਦ ਆਪਣੀ ਵਟਸਐਪ ਨੂੰ ਬਾਕੀਆਂ ਤੋਂ ਬਚਾ ਸਕਦੇ ਹੋ। ਇਸ ਤੋਂ ਪਹਿਲਾਂ ਵੀ ਇੱਕ ਅਪਡੇਟ ‘ਚ ਉਪਭੋਗਤਾਵਾਂ ਨੂੰ ਆਪਣੇ ਦੋਸਤਾਂ ਜਾਂ ਸਬੰਧੀਆਂ ਨੂੰ ਸਟਿੱਕਰ ਭੇਜ ਸਕਣਗੇ। Whatsapp stickers feature ਦਾ ਫਾਇਦਾ ਆਈਓਐਸ ਅਤੇ ਐਂਡਰਾਇਡ ਦੋਨੋ ਉਪਭੋਗਤਾ ਲੈ ਸਕਣਗੇ ।

Whatsapp ਐਂਡਰਾਇਡ ਬੀਟਾ ਦੇ ਵਰਜ਼ਨ 2.18.329 ਅਤੇ ਆਈਫ਼ੋਨ ਵਰਜ਼ਨ 2.18.100 ਦੋਨਾਂ ਤੇ ਸਟਿਕਰਸ ਮੌਜੂਦ ਹਨ । ਇਨ੍ਹਾਂ ਸਟਿੱਕਰਾਂ ਲਈ Whatsapp ਨੇ ਇੱਕ ਡੈਡੀਕੇਟੇਡ ਸਟਿੱਕਰ ਸਟੋਰ ਦਿੱਤਾ ਹੈ ਜਿਸ ਨਾਲ ਤੁਸੀਂ ਸਟਿਕਰਾਂ ਨੂੰ ਡਾਊਨਲੋਡ ਕਰਕੇ ਦੋਸਤਾਂ ਨੂੰ ਭੇਜ ਸਕਦੇ ਹੋ।
