WhatsApp can’t start payments: ਬੀਤੇ ਕਾਫੀ ਸਮੇਂ ਤੋਂ WhatsApp ‘ਚ ਆਉਣ ਵਾਲਾ ਪੇਮੈਂਟ ਫ਼ੀਚਰ ਚਰਚਾ ਦਾ ਵਿਸ਼ਾ ਬਣਿਆ ਰਿਹਾ , ਇਸ ਦੀ ਰਿਲੀਜ਼ ਨੂੰ ਲੈਕੇ ਬਹੁਤ ਅਟਕਲਾਂ ਲੱਗ ਰਹੀਆਂ ਸਨ। ਅਖ਼ੀਰ ਇਸ ‘ਤੇ RBI ਨੇ ਸੁਪਰੀਮ ਕੋਰਟ ‘ਚ ਆਪਣੀ ਰਿਪੋਰਟ ਦਿੰਦਿਆਂ ਸਾਫ ਕਰ ਦਿੱਤਾ ਕਿ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਭਾਰਤ ’ਚ ਆਪਣਾ ਪੇਮੈਂਟ ਬਿਜ਼ਨੈੱਸ ਸ਼ੁਰੂ ਨਹੀਂ ਕਰ ਸਕਦਾ। ਇਸਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਕਿਹਾ WhatsApp ਡਾਟਾ ਲੋਕਲਾਈਜੇਸ਼ਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ।

ਇਸਦੇ ਨਾਲ-ਨਾਲ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NCPI) ਨੂੰ ਵੀ ਨਵੇਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਵਟਸਐਪ ਨੂੰ ਯੂਨਾਈਟਿਡ ਪੇਮੈਂਟ ਇੰਟਰਫੇਸ (UPI) ਨਾਲ ਜੁੜੇ ਆਪਣੇ ਪੇਮੈਂਟ ਬਿਜ਼ਨੈੱਸ ਨੂੰ ਵੀ ਲਾਂਚ ਕਰਨ ਦੀ ਮਨਜ਼ੂਰੀ ਨਾ ਦਿੱਤੀ ਜਾਵੇ।

ਦੱਸ ਦੇਈਏ ਕਿ ਭਾਰਤ ’ਚ ਯੂ.ਪੀ.ਆਈ. ਦਾ ਜਿੰਮਾਂ ਐੱਨ.ਪੀ.ਸੀ.ਆਈ. ਹੱਥ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਯੂ.ਪੀ.ਆਈ. ਰਾਹੀਂ ਹੋਣ ਵਾਲੀ ਟ੍ਰਾਂਜੈਕਸ਼ਨ 1 ਅਰਬ ਤੋਂ ਵੀ ਪਾਰ ਹੈ। ਇਸਦੇ ਨਾਲ-ਨਾਲ ਭਾਰਤ ਸਰਕਾਰ ਦੀ ਮੰਗ ਹੈ ਕਿ ਸ਼ੇਅਰ ਕੀਤੇ ਕੋਈ ਵੀ ਜਾਣ ਵਾਲੇ ਮੈਸੇਜਿਸ ਨੂੰ ਟ੍ਰੈਕ ਕਰਨ ਦੀ ਸੁਵਿਧਾ ਵੀ ਉਪਲੱਬਧ ਕਰਵਾਏ ਕਿਉਂਕਿ ਇਸ ਨਾਲ ਅੱਤਵਾਦ ਦੇ ਨਾਲ-ਨਾਲ ਬੱਚਿਆਂ ਦੇ ਯੌਨ ਸ਼ੋਸ਼ਣ ਵਰਗੇ ਕਈ ਤਰ੍ਹਾਂ ਦੇ ਅਪਰਾਧ ਰੋਕਣ ਅਤੇ ਜਾਂਚ ਲਈ ਇਸ ਦੀ ਮਦਦ ਬਹੁਤ ਮਹੱਤਵਪੂਰਨ ਹੋਵੇਗੀ।