sukhna lake special boat ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਨੂੰ ਬਿਆਨ ਕਰਦੀ ‘ਸੁਖਨਾ ਝੀਲ’ ‘ਤੇ ਪਾਰਟੀ ਕਰਨ ਲਈ ਜਲਦ ਹੀ ਸਪੈਸ਼ਲ ਬੋਟ ਤਿਆਰ ਕੀਤੀ ਜਾਵੇਗੀ। ਇਸ ਸਪੈਸ਼ਲ ਬੋਟ ’ਚ ਇਕੱਠੇ 80 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ ਅਤੇ ਲੋਕ ਟੈਰੇਸ ‘ਤੇ ਬੈਠ ਕੇ ਪਾਰਟੀ ਦਾ ਮਜ਼ਾ ਲੈ ਸਕਣਗੇ। ਟੈਰੇਸ ‘ਤੇ ਬਹਿਣ ਦਾ ਪ੍ਰਬੰਧ ਆਮ ਹੋਟਲਾਂ ਵਿੱਚ ਵੀ ਹੁੰਦਾ ਹੈ ਪਰ ਇੱਥੇ ਬੋਟ ਦੀ ਟੈਰੇਸ ਦਾ ਆਨੰਦ ਕੁਝ ਵੱਖਰਾ ਹੋਵੇਗਾ।

ਇਸ ਨੂੰ ਲੈ ਕੇ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਤੈਅ ਕੀਤਾ ਹੈ ਕਿ ਸ਼ੇਅਰਿੰਗ ਬੇਸ ’ਤੇ ਇਸ ਬੋਟ ਨੂੰ ਚਲਾਇਆ ਜਾਵੇ। ਇਸ ਸਪੈਸ਼ਲ ਬੋਟ ਦਾ ਕਿਰਾਇਆ ਆਮ ਹੀ ਹੋਵੇਗਾ ਤਾਂ ਜੋ ਜ਼ਿਆਦਾ ਲੋਕ ਸੁਖਨਾ ਝੀਲ ’ਚ ਪਾਰਟੀ ਕਰਨ ਦਾ ਸ਼ੌਕ ਪੂਰਾ ਕਰ ਸਕਣ। ਇਸ ਬੋਟ ’ਚ ਕਈ ਚੀਜ਼ਾਂ ਖਾਸ ਹੋਣਗੀਆਂ, ਜਿਨ੍ਹਾਂ ’ਚ ਲੋਕ ਬਰਥਡੇਅ ਪਾਰਟੀ, ਕਿਟੀ ਪਾਰਟੀ ਜਾਂ ਰੀਯੂਨੀਅਨ ਟਾਈਪ ਦੇ ਈਵੈਂਟ ਕਰਵਾ ਸਕਣਗੇ।