passport fraud: ਬੀਤੇ ਕੁੱਝ ਦਿਨਾਂ ‘ਤੋਂ ਆਨਲਾਈਨ ਭੁਗਤਾਨ ਜ਼ਰੀਏ ਠੱਗੀਆਂ ਦਾ ਦੌਰ ਜਾਰੀ ਹੈ , ਅਜਿਹੇ ‘ਚ ਹੁਣ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਇੱਕ ਨਵਾਂ ਤਰੀਕਾ ਲੱਭ ਲਿਆ ਹੈ। ਠੱਗਾਂ ਵੱਲੋਂ ਹੁਣ ‘ਪਾਸਪੋਰਟ’ ਦਾ ਸਹਾਰਾ ਲਿਆ ਜਾ ਰਿਹਾ। ਅਕਸਰ ਹੀ ਗੂਗਲ ‘ਤੇ ਅਪਲਾਈ ਪਾਸਪੋਰਟ ਲਿਖਦੇ ਹਨ ਅਤੇ ਸਾਡੇ ਅੱਗੇ ਅਪਲਾਈ ਕਰਨ ਦੀ ਸਾਰੀ ਪ੍ਰਕਿਰਿਆ ਆ ਜਾਂਦੀ ਹੈ ਪਰ ਇਸ ਪ੍ਰਕਿਰਿਆ ‘ਚ ਵੀ ਸੇਂਧ ਲਾਈ ਜਾ ਰਹੀ ਹੈ।

ਠੱਗਾਂ ਵੱਲੋਂ ਖਾਸ ਤੋਰ ‘ਤੇ ਪਾਸਪੋਰਟ ਇੰਡੀਆ ਦੀ ਸਰਕਾਰੀ ਵੈੱਬਸਾਈਟ www.passportindia.gov.in ਨਾਲ ਮਿਲਦੀ ਜੁਲਦੀ ਹੀ ਇੱਕ ਵੈੱਬਸਾਈਟ ਤਿਆਰ ਕਰ ਲੋਕਾਂ ਨੂੰ ਪਾਸਪੋਰਟ ਸੇਵਾ ਕੇਂਦਰ ਵਿਚ ਬਾਇਓਮੀਟ੍ਰਿਕ ਜਾਂਚ ਲਈ ਆਨਲਾਈਨ ਅਪਲਾਈ ਕਰਨ ਦੀ ਫਰਜ਼ੀ ਪ੍ਰਕਿਰਿਆ ‘ਚ ਫਸਿਆ ਜਾ ਰਿਹਾ ਹੈ ।

ਵਿਦੇਸ਼ ਮੰਤਰਾਲੇ ਨੂੰ ਇਸ ਸਭੰਧੀ ਸ਼ਿਕਾਇਤ ਮਿਲਦਿਆਂ ਹੀ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਆਫੀਸ਼ਲ ਵੈਬਸਾਈਟਸ ਵੀ ਦੱਸੀਆਂ ਗਈਆਂ ਹਨ ਤਾਂ ਜੋ ਕੋਈ ਇਹਨਾਂ ਠੱਗਾਂ ਦੇ ਚੁੰਗਲ ‘ਚ ਨਾ ਫੱਸ ਸਕਣ। ਉੱਤਰਾਖੰਡ ਦੇ ਖੇਤਰੀ ਪਾਸਪੋਰਟ ਅਧਿਕਾਰੀ ਰਿਸ਼ੀ ਅੰਗਰਾ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੂੰ ਇਸ ਤਰ੍ਹਾਂ ਦੀਆਂ ਬਹੁਤ ਸ਼ਿਕਾਇਤਾਂ ਮਿਲੀਆਂ ਹਨ। ਜਿਸ ਤੋਂ ਬਾਅਦ ਫਰਜ਼ੀ ਵੈੱਬਸਾਈਟ ਨੂੰ ਬਲਾਕ ਕਰਵਾ ਦਿੱਤਾ ਗਿਆ ਹੈ। ਉਹਨਾਂ ਨੇ ਖਾਸ ਤੋਰ ‘ਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ।ਲੋਕਾਂ ਨੂੰ ਠੱਗੀ ਦਾ ਇਹਸਾਸ ਓਦੋ ਹੋਇਆ ਜਦੋਂ ਉਹ ਪਾਸਪੋਰਟ ਸੇਵਾ ਕੇਂਦਰ ਪਹੁੰਚੇ ਅਤੇ ਸਾਹਮਣੇ ਆਇਆ ਕਿ ਕੋਈ ਬੇਨਤੀ ਪਾਸਪੋਰਟ ਇੰਡੀਆ ਦੀ ਵੈੱਬਸਾਈਟ ਜਾਂ ਮੋਬਾਈਲ ਐੱਪ ਜ਼ਰੀਏ ਨਹੀਂ ਕੀਤਾ ਗਈ।