ਨਵੀਂ ਦਿੱਲੀ : ਜੇਕਰ ਤੁਸੀਂ ਵੀ ਤਿਉਹਾਰਾਂ ਦੇ ਸੀਜ਼ਨ ‘ਚ ਨਵਾਂ ਮੋਬਾਈਲ ਫਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਕੰਮ ਦੀ ਹੈ। ਸਮਾਰਟਫੋਨ ਨਿਰਮਾਤਾ ਕੰਪਨੀ Oppo ਨੇ ਆਪਣੇ ਨਵਾਂ ਹੈਂਡਸੈੱਟ Oppo R15x ਲਾਂਚ ਕਰਨ ਜਾ ਰਹੀ ਹੈ। oppo ਨੇ ਆਪਣਾ ਇਹ ਨਵਾਂ ਸਮਾਰਟਫੋਨ ਆਪਣੀ ਚੀਨੀ ਕੰਪਨੀ ਦੀ ਅਧਿਕਾਰਿਤ ਈ-ਕਾਮਰਸ ਵੈੱਬਸਾਈਟ ‘ਤੇ ਲਿਸਟ ਕਰ ਦਿੱਤਾ ਹੈ। ਜੇਕਰ ਇਸ ਫੋਨ ਦੀ ਲੁੱਕ ਦੀ ਗੱਲ ਕਰੀਏ ਤਾਂ ਇਹ ਫੋਨ ਦੇਖਣ ‘ਚ ਬਿਲਕੁੱਲ Oppo K1 ਦੀ ਤਰ੍ਹਾਂ ਦਿਖਦਾ ਹੈ।
ਇਸ ਫੋਨ ਦੀ ਖਾਸੀਅਤ ਇਸ-ਡਿਸਪਲੇ ਫਿੰਗਰਪ੍ਰਿੰਟ ਸੈਂਸਰ, ਵਾਟਰਡਰਾਪ ਸਟਾਇਲ ਨਾਚ, ਵਰਟਿਕਲ ਡਿਊਲ ਕੈਮਰਾ ਸੈੱਟਅਪ ਅਤੇ ਗਰੇਡਿਐਂਟ ਕਲਰ ਡਿਜ਼ਾਈਨ ਹੈ। ਮੰਨਿਆ ਜਾ ਰਿਹਾ ਹੈ ਕਿ Oppo R15x ਨੂੰ ਵੀ ਗਲੋਬਲ ਵੇਰੀਐਟ ਦੇ ਤੌਰ ‘ਤੇ ਪੇਸ਼ ਕੀਤਾ ਜਾਵੇਗਾ। Oppo R15x ਦੇ 6 ਜੀਬੀ ਰੈਮ ਵੇਰੀਐਟ ਦੀ ਕੀਮਤ 2499 ਚੀਨੀ ਯੁਆਨ ਭਾਵ ਕਰੀਬ 26,400 ਰੁਪਏ ਹੈ। ਇਸ ਵੇਰੀਐਟ ‘ਚ 128 ਜੀਬੀ ਸਟੋਰੇਜ ਦਿੱਤੀ ਗਈ ਹੈ। ਇਸਨੂੰ ਨੇਬਿਊਲਾ ਅਤੇ ਆਇਸ ਬਲੂ ਕਲਰ ਵੇਰਿਏੰਟ ਵਿੱਚ ਉਪਲੱਬਧ ਕਰਾਇਆ ਗਿਆ ਹੈ। ਇਸਨੂੰ ਭਾਰਤ ਵਿੱਚ ਕਦੋਂ ਲਾਂਚ ਕੀਤਾ ਜਾਵੇਗਾ ਇਸਦੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ ਹੈ।
Oppo R15x
ਕੀਮਤ ਦੇ ਆਧਾਰ ‘ਤੇ ਇਸ ਫੋਨ ਦੀ ਟੱਕਰ Vivo V11 Pro ਨਾਲ ਹੋ ਸਕਦੀ ਹੈ।ਇਹ ਫੋਨ ਐਂਡਰਾਇਡ 8.1 ਆਰੀਆ ‘ਤੇ ਆਧਾਰਿਤ ਕਲਰਓਐੱਸ 5.2 ‘ਤੇ ਕੰਮ ਕਰਦਾ ਹੈ। ਇਸ ‘ਚ 6.4 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ ਜਿਸਦਾ ਸਕਰੀਨ ਟੂ ਬਾਡੀ ਰੇਸ਼ੋ 91 ਫੀਸਦੀ ਹੈ। ਇਸ ‘ਤੇ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੈੱਕਸ਼ਨ ਦਿੱਤੀ ਗਈ ਹੈ। ਇਸ ਲਿਸਟਿੰਗ ਵਿੱਚ ਪ੍ਰੋਸੈੱਸਰ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਫੋਨ ਕਵਾਲਕਾਮ ਸਨੈਪਡਰੈਗਨ 660 ਪ੍ਰੋਸੈੱਸਰ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਫੋਨ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਨਾਲ ਲੈਸ ਹੈ।
Oppo R15x
ਫੋਟੋਗਰਾਫੀ ਲਈ ਫੋਨ ਵਿੱਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸਦਾ ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਅਤੇ ਸਕੈਂਡਰੀ ਡੇਪਥ ਸੈਂਸਰ 2 ਮੈਗਾ ਪਿਕਸਲ ਦਾ ਹੈ। ਇਸਦੇ ਰਿਅਰ ਕੈਮਰਾ ਨਾਲ ਯੂਜਰ ਪੋਟਰੇਟ ਸ਼ਾਟ ਲਈ ਜਾ ਸਕਣਗੇ। ਉਥੇ ਹੀ , ਇਸ ‘ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ । ਫੋਨ ਨੂੰ ਪਾਵਰ ਦੇਣ ਲਈ 3500 mah ਦੀ ਬੈਟਰੀ ਦਿੱਤੀ ਗਈ ਹੈ।
ਇਸ ਫੋਨ ਵਿੱਚ 6.41 ਇੰਚ ਦਾ ਹੇਲਾਂ ਫੁਲਵਿਊ FHD + ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ। ਇਸਨੂੰ 3ਡੀ ਕਰਵਡ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਇਸਦੇ ਬੇਜਲਸ 1.6 mm ਦੇ ਹਨ । ਇਸਦਾ ਆਸਪੇਕਟ ਰੇਸ਼ੋ 19.5:9 ਹੈ, ਨਾਲ ਹੀ ਇਸਦਾ ਸਕਰੀਨ – ਟੂ – ਬਾਡੀ ਰੇਸ਼ੋ 91.27 ਫੀਸਦੀ ਹੈ। ਫੋਨ ਨੂੰ ਸਟਾਰੀ ਨਾਇਟ ਅਤੇ ਡੈਜਲਿੰਗ ਗੋਲਡ ਕਲਰ ਵੇਰੀਐਟ ‘ਚ ਪੇਸ਼ ਕੀਤਾ ਗਿਆ ਹੈ।