Google Maps: ਚੀਨ ਦੀ ਸਮਾਰਟਫੋਨ ਨਿਰਮਾਤਾ ਅਤੇ ਦੁਨੀਆ ਦੀ ਦੂਜੀ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਵੱਲੋਂ ਹੁਣ GOOGLE ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੀ ਹੈ । HUAWEI ਵੱਲੋਂ ਆਪਣੇ ਆਪਰੇਟਿੰਗ ਸਿਸਟਮ ਹਾਰਮੋਨੀ ਓ.ਐੱਸ. ਲਾਂਚ ਕਰਨ ਤੋਂ ਬਾਅਦ ਹੁਣ ਆਪਣਾ ਮੈਪ ਵੀ ਤਿਆਰ ਕੀਤਾ ਜਾ ਰਿਹਾ ਹੈ। ਹੁਵਾਵੇਈ ਦੇ ਇਸ ਮੈਪ ਦਾ ਨਾਂ Map Kit ਹੋਵੇਗਾ ।

ਚੀਨ ਇੱਕ ਅਖ਼ਬਾਰ ਅਨੁਸਾਰ ਇਹ ਮੈਪਸ ਦੀ ਸਰਵਿਸ 150 ਦਿਨਾਂ ’ਚ ਲਾਂਚ ਕੀਤੀ ਜਾਵੇਗੀ। ਜੋ ਲੋਕਲ ਮੈਪਪਿੰਗ ਦੇ ਨਾਲ-ਨਾਲ 40 ਭਾਸ਼ਾਵਾਂ ਨੂੰ ਵੀ ਦਾ ਸਪੋਰਟ ਕਰੇਗੀ। ਰੀਅਲ ਟਾਈਮ ਟ੍ਰੈਫਿਕ ਦੀ ਜਾਣਕਾਰੀ ਵੀ ਦੇਵੇਗਾ।

ਦੱਸ ਦੇਈਏ ਕਿ HUAWEI ਵੱਲੋਂ ਰੂਸ ਦੀ ਗੂਗਲ ਕਹੀ ਜਾਣ ਵਾਲੀ Yandex ਕੰਪਨੀ ਅਤੇ Booking.com ਨਾਲ ਨਵੀਂ ਸਾਂਝੇਦਾਰੀ ਕੀਤੀ ਹੈ। ਕੁੱਝ ਦਿਨ ਪਹਿਲਾਂ ਆਪਰੇਟਿੰਗ ਸਿਸਟਮ ਹਾਰਮੋਨੀ ਓ.ਐੱਸ. ਲਾਂਚ ਕੀਤਾ ਸੀ ਜੋ ਲੈਪਟਾਪ , ਕੰਪਿਊਟਰ , ਮੋਬਾਈਲ ਫੋਨ ‘ਚ ਚਲਣਗੇ