Facebook Face recognition ਸੋਸ਼ਲ ਮੀਡੀਆ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ , ਸਮੇਂ ਸਮੇਂ ‘ਤੇ ਐਪਸ ਵੱਲੋਂ ਸਾਰੇ ਯੂਜ਼ਰਜ਼ ਲਈ ਕੁੱਝ ਨਵਾਂ ਪੇਸ਼ ਕਰ ਦਿੱਤਾ ਜਾਂਦਾ ਹੈ । ਇਸੇ ਕੜੀ ‘ਚ ਫੇਸਬੁੱਕ ਵੱਲੋਂ ਫੇਸ ਰਿਕੋਗਨੀਸ਼ਨ ਫੀਚਰ ਜਾਰੀ ਕਰ ਟੈਗਿੰਗ ਫੀਚਰ ਨੂੰ ਹਟਾ ਦਿੱਤਾ ਹੈ। ਪਿਛਲੇ ਸਾਲ ਇਸਨੂੰ ‘ਫੋਟੋ ਰੀਵਿਊ’ ਦਾ ਨਾਂ ਦਿੱਤਾ ਗਿਆ ਸੀ। ਇਸ ਫ਼ੀਚਰ ਰਾਹੀਂ ਆਪੇ ਹੀ ਤੁਹਾਡੀ ਪਛਾਣ ਕਰਕੇ ਤੁਹਾਨੂੰ ਅਲਰਟਕਰਦਾ ਹੈ। ਫੇਸਬੁੱਕ ‘ਤੇ ਤੁਹਾਡੀ ਫੋਟੋ ਅੱਪਲੋਡ ਹੁੰਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਭੇਜੀ ਜਾਂਦੀ ਹੈ ਅਤੇ ਤੁਸੀਂ ਫੋਟੋ ਨੂੰ ਅਪਲੋਡ ਹੋਣ ਦੇਣਾ ਚਾਹੁੰਦੇ ਹੋ ਜਾਂ ਨਹੀਂ ਪੁੱਛਦਾ ਸੀ ਪਰ ਹੁਣ ਇਹ ‘ਟੈਗ’ ਸੰਬੰਧੀ ਸੁਝਾਅ ਨਹੀਂ ਦੇਵੇਗੀ। ਸੈਟਿੰਗਸ ’ਚ ਜਾ ਕੇ ਇਸ ਨੂੰ ਆਫ ਅਤੇ ਆਨ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਇੱਕ ਵੱਡਾ ਬਦਲਾਅ ਵੀ ਕੀਤਾ ਜਾ ਰਿਹਾ ਜਿਸ ਰਾਹੀਂ ਹੁਣ ਲਾਈਕ ਕਾਊਂਟ ਨਹੀਂ ਦਿੱਸੇਗਾ । ਐਪ ਰਿਸਰਚਰ Jane Manchun Wong ਨੇ ਪੁਸ਼ਟੀ ਕੀਤੀ ਕਿ ਫੇਸਬੁੱਕ ਜਲਦ ਹੀ ਲਾਈਕ ਕਾਊਂਟ ਨੂੰ ਹਾਈਡ ਯਾਨੀ ਲੁਕਾਉਣ ਵਾਲੀ ਹੈ । ਕੁੱਝ ਦਿਨ ਪਹਿਲਾਂ ਇੰਸਟਾਗ੍ਰਾਮ ’ਚ ਵੀ ਇਹ ਬਦਲਾਅ ਕੀਤਾ ਗਿਆ ਹੈ । ਹਾਲਾਂਕਿ, ਇੰਸਟਾਗ੍ਰਾਮ ’ਚ ਲਾਈਕ ਕਾਊਂਟ ਫੀਚਰ ਅਜੇ ਭਾਰਤ ’ਚ ਲਾਈਵ ਨਹੀਂ ਹੋਇਆ।