5g internet side effects: ਟੈਕਨੋਲੋਜੀ ਤੇ ਸਮੇਂ ਵਿੱਚ ਵੱਖ -ਵੱਖ ਤ੍ਹਰਾ ਦੀਆਂ ਨਵੀਆਂ ਕਾਢਾਂ ਕੱਢੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਵੀ ਸੁਖਾਲਾ ਬਣਾਇਆ ਜਾ ਸਕੇ । ਇੰਟਰਨੈੱਟ ਦੀ ਦੁਨੀਆ ਵਿੱਚ ਸਭ ਤੋਂ ਤੇਜ਼ 4–ਜੀ ਨੈੱਟਵਰਕ ਤੋਂ ਬਾਅਦ ਹੁਣ 5–ਜੀ ਭਾਵ ਪੰਜਵੀਂ ਪੀੜ੍ਹੀ ਦੇ ਨੈੱਟਵਰਕ ਦੇ ਪਾਸਾਰ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ । ਦੁਨੀਆ ਭਰ ਵਿੱਚ ਇੰਟਰਨੈੱਟ ਦੀ ਵਧਦੀ ਮੰਗ ਕਾਰਨ 4–ਜੀ ਨੈੱਟਵਰਕ ਹੁਣ ਓਵਰਲੋਡਿੰਗ ਦਾ ਸ਼ਿਕਾਰ ਹੋ ਰਿਹਾ ਹੈ।

ਇਸ ਤੋਂ ਪਹਿਲਾ ਵੀ ਭਾਰਤ ਵਿੱਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਲਾਂਚ ਕੀਤੀਆਂ ਗਈਆਂ ਜਿਸ ਨਾਲ ਵੱਡੇ ਲੈਵਲ ਤੇ ਕੰਮ ਕਰਨ ਵਾਲੇ ਉਦਯੋਗਪਤੀ , ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਵਿੱਚ ਇੰਟਰਨੈੱਟ ਦਾ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ ਉਥੇ ਹੀ ਭਾਰਤ ਵਿੱਚ ਦੁਨੀਆ ਭਰ ਵਿੱਚ ਇੰਟਰਨੈੱਟ ਦੀ ਵਧਦੀ ਮੰਗ ਕਾਰਨ 4–ਜੀ ਨੈੱਟਵਰਕ ਹੁਣ ਓਵਰਲੋਡਿੰਗ ਦਾ ਸ਼ਿਕਾਰ ਹੋ ਰਿਹਾ ਹੈ । ਇਸ ਨਾਲ ਨਿਪਟਣ ਲਈ 5–ਜੀ ਨੂੰ ਲਿਆਂਦਾ ਜਾਵੇਗਾ ।

ਇਸ ਤੋਂ ਪਹਿਲਾ ਵੀ ਭਾਰਤ ਵਿੱਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਲਾਂਚ ਕੀਤੀਆਂ ਗਈਆਂ ਜਿਸ ਨਾਲ ਵੱਡੇ ਲੈਵਲ ਤੇ ਕੰਮ ਕਰਨ ਵਾਲੇ ਉਦਯੋਗਪਤੀ , ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਵਿੱਚ ਇੰਟਰਨੈੱਟ ਦਾ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ ਮਾਹਿਰਾਂ ਦਾ ਮੰਨਣਾ ਹੈ 5–ਜੀ ਇੰਟਰਨੈੱਟ ਦੇ ਆਉਣ ਨਾਲ ਸਾਡੀ ਰਹਿਣੀ–ਬਹਿਣੀ ਦੇ ਤਰੀਕਿਆਂ ਵਿੱਚ ਨਾਟਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ । ਇਸ ਨੈੱਟਵਰਕ ਦਾ ਪਾਸਾਰ ਹੋਣ ਤੋਂ ਬਾਅਦ ਰੇਡੀਓ ਫ਼੍ਰੀਕੁਐਂਸੀ ਵਿਕੀਰਣ ਦੇ ਸੰਪਰਕ ਵਿੱਚ ਆਉਣ ਨਾਲ ਸਿਹਤ ਉੱਤੇ ਮਾੜੇ ਪ੍ਰਭਾਵਾਂ ਬਾਰੇ ਚਿੰਤਾ ਵੀ ਪ੍ਰਗਟਾਈ ਜਾ ਰਹੀ ਹੈ ।

5–ਜੀ ਨੈੱਟਵਰਕ ਦੇ ਸ਼ੁਰੂ ਹੋਣ ਨਾਲ ਮੋਬਾਇਲ ਟਾਵਰਾਂ ਦੀ ਗਿਣਤੀ ਵੀ ਵਧੇਗੀ ਤੇ ਆਰਐੱਫ਼ ਸਿਗਨਲ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਵਿਕੀਰਣ ਨਾਲ ਸਿਹਤ ਖ਼ਰਾਬ ਹੋਣ ਦਾ ਵੀ ਖ਼ਦਸ਼ਾ ਹੈ । ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਰੈਗੂਲੇਟਰੀ ਅਥਾਰਟੀਜ਼ ਵੱਲੋਂ ਨਿਰਧਾਰਤ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਹੁੰਦੀ ਰਹੀਗੇ । ਤਦ ਤੱਕ ਆਰਐੱਫ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ । ਮਾਹਿਰਾਂ ਦਾ ਕਹਿਣਾ ਹੈ ਕਿ ਰੇਡੀਏਸ਼ਨ ਭਾਵ ਵਿਕੀਰਣ ਸ਼ਬਦ–ਭਰਮ ਦੇ ਨਾਲ–ਨਾਲ ਡਰ ਤੇ ਗ਼ਲਤਫ਼ਹਿਮੀ ਵੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ਉਪਕਰਨਾਂ ਤੋਂ ਨਿਕਲਣ ਵਾਲਾ ਰੈਡੀਏਸ਼ਨ ਗ਼ੈਰ–ਆਇਨੀਕ੍ਰਿਤ ਹੁੰਦਾ ਹੈ ਤੇ ਇਹ ਸਿਹਤ ਲਈ ਨੁਕਸਾਨਦੇਹ ਸਿੱਧ ਨਹੀਂ ਹੋਇਆ ਹੈ। ਪਰ ਉਨ੍ਹਾਂ ਕਿਹਾ ਕਿ ਆਇਨੀਕ੍ਰਿਤ ਵਿਕੀਰਣ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।