The James Bond film’s car ‘Specter’ will be auctioned for 8.4 crore ਜੇਮਸ ਬਾਂਡ ਹੌਲੀਵੁਡ ਫਿਲਮਾਂ ਦਾ ਇੱਕ ਬਹੁਤ ਹੀ ਮਸ਼ੂਰ ਕਿਰਦਾਰ ਰਿਹਾ ਹੈ, ਜੋ ਫਿਲਮਾਂ ਦੇ ਸ਼ੌਕੀਨਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ। ਜੇਮਸ ਬਾਂਡ ਇੱਕ ਕਾਲਪਨਿਕ ਜਾਸੂਸ ਸੀ ਜੋ ਬ੍ਰਿਟਿਸ਼ ਪੱਤਰਕਾਰ ਅਤੇ ਨਾਵਲਕਾਰ ਇਆਨ ਫਲੇਮਿੰਗ ਦੁਆਰਾ 1953 ਵਿੱਚ ਸਿਰਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਜੇਮਸ ਬਾਂਡ ‘ਤੇ ਅਧਾਰਤ ਬਹੁਤ ਫਿਲਮਾਂ ਆਇਆਂ ਅਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ।

ਖਾਸ ਗੱਲ ਇਹ ਹੈ ਕਿ ਇਨ੍ਹਾਂ ਫਿਲਮਾਂ ਵਿੱਚ ਵਰਤੀ ਜਾਣ ਵਾਲਿਆਂ ਗੱਡੀਆਂ ਬਹੁਤ ਹੀ ਸ਼ਾਨਦਾਰ ਹੁੰਦੀਆਂ ਸਨ, ਜਿਹਨਾਂ ਨੂੰ ਬਾਅਦ ਵਿੱਚ ਨਿਲਾਮ ਕਰ ਦਿੱਤਾ ਜਾਂਦਾ ਸੀ। ਉਹਨਾਂ ਦੀ ਮਸ਼ਹੂਰ ਅਤੇ ਆਖਰੀ ਫਿਲਮ ਵਿੱਚ ਵਿਲੇਨ ਵੱਲੋਂ ਇਸਤੇਮਾਲ ਕੀਤੀ ਗਈ ਗੱਡੀ ਹੁਣ 30 ਨਵੰਬਰ ਨੂੰ, ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ, ਅਬੂ ਧਾਬੀ ਵਿੱਚ ਮੁੱਖ ਖਲਨਾਇਕ ਮਿਸਟਰ ਹਿੰਕਸ ਵੱਲੋਂ ਕੀਤੀ ਜਾ ਰਹੀ ਹੈ।

ਇਹ ਗੱਡੀ ਜੈਗੁਆਰ ਕੰਪਨੀ ਦਾ ਵਿਸ਼ੇਸ਼ ਅਡੀਸ਼ਨ ਹੈ
ਇਹ ਗੱਡੀ ਜੈਗੁਆਰ ਕੰਪਨੀ ਦੀ ਸੀ-ਐਕਸ 75 ਮਾੱਡਲ ਦੀ ਹੈ। ਇਹ ਗੱਡੀ ਜੈਗੁਆਰ ਕੰਪਨੀ ਦਾ ਵਿਸ਼ੇਸ਼ ਅਡੀਸ਼ਨ ਹੈ ਜੋ ਖਾਸ ਤੌਰ ‘ਤੇ ਜੇਮਸ ਬਾਂਡ ਦੀ ਆਖਰੀ ਫਿਲਮ ਸਪੇਕਟਰ ਲਈ ਬਣਾਈ ਗਈ ਸੀ। ਜਿਸ ਦੀ ਹੁਣ ਨਿਲਾਮੀ ਹੋ ਰਹੀ ਹੈ। ਇਸ ਗੱਡੀ ਦੀ ਕੀਮਤ 8.4 ਕਰੋੜ(12 ਲੱਖ ਡਾਲਰ) ਦੱਸੀ ਜਾ ਰਹੀ ਹੈ।