World Cup 2019 : ਲੰਡਨ : ਸ਼ਨੀਵਾਰ ਨੂੰ ਵਿਸ਼ਵ ਕੱਪ 2019 ਦਾ 12ਵਾਂ ਮੁਕਾਬਲਾ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਸੋਫੀਆ ਗਾਰਡਨਜ਼ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਬੰਗਲਾਦੇਸ਼ ਦੀ ਟੀਮ ਨੇ ਟਾਸ ਜਿੱਤ ਕੇ ਇੰਗਲੈਂਡ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ ।

ਅੱਜ ਦੇ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਵਿੱਚ ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਇਓਨ ਮੋਰਗਨ, ਬੇਨ ਸਟੋਕਸ, ਜੋਸ ਬਟਲਰ, ਕ੍ਰਿਸ ਵੋਕਸ, ਜੋਫਰਾ ਆਰਚਰ, ਆਦਿਲ ਰਾਸ਼ਿਦ, ਲੀਅਮ ਪਲਾਨਕੇਟ ਅਤੇ ਮਾਰਕ ਵੁੱਡ ਸ਼ਾਮਿਲ ਹਨ,

ਜਦਕਿ ਬੰਗਲਾਦੇਸ਼ ਦੀ ਟੀਮ ਵਿੱਚ ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਕੀਬ ਅਲ ਹਸਨ, ਮੁਸ਼ਫਿਕੁਰ ਰਹੀਮ, ਮੁਹੰਮਦ ਮਿਥੂਨ, ਮਹਿਮੁਦੁੱਲਾ, ਮੋਸਦਕ ਹੁਸੈਨ, ਮੁਹੰਮਦ ਸੈਫੂਦੀਨ, ਮਹਿੰਦੀ ਹਸਨ, ਮਸ਼ਰਫ਼ੀ ਮੁਰਤਜ਼ਾ ਅਤੇ ਮੁਸਤਫਿਜ਼ੁਰ ਰਹਿਮਾਨ ਸ਼ਾਮਿਲ ਹਨ ।