Shubman Gill Makes Record: ਪਲੇਆਫ ਦੀ ਜੰਗ ਚ ਕੋਲਕਾਤਾ ਨਾਈਟਰਾਈਡਰਜ਼ ਦੇ ਲਈ ਮਹੱਤਵਪੂਰਨ ਰੋਲ ਅਦਾ ਕਰਨ ਵਾਲੇ ਸ਼ੁਭਮਨ ਗਿੱਲ ਆਪਣੀ ਪਾਰੀ ਲਈ ਚਰਚਾ ਵਿੱਚ ਹਨ। ਕੋਲਕਾਤਾ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿਲ ਨੇ ਆਪਣੇ ਦਮ ‘ਤੇ ਕਿੰਗਸ ਇਲੇਵਨ ਪੰਜਾਬ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਪਣੀ ਟੀਮ ਦੀਆਂ ਪਲੇਆਫ ਦੀਆਂ ਉਮੀਦਾਂ ਨੂੰ ਜਿੰਦਾ ਰੱਖਿਆ ਹੈ। ਬੀਤੇ ਦਿਨੀਂ ਹੋਏ ਮੁਕਾਬਲੇ ਵਿੱਚ ਕੋਲਕਾਤਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ।

ਜਿਸਦੇ ਬਾਅਦ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 183 ਦੌੜਾਂ ਬਣਾਈਆਂ। 184 ਦੌੜਾਂ ਦਾ ਟੀਚੇ ਨੂੰ ਕੋਲਕਾਤਾ ਨੇ 18ਵੇਂ ਓਵਰ ਵਿੱਚ ਸ਼ੁਭਮਨ ਦੀ ਪਾਰੀ ਬਦੌਲਤ ਹਾਸਲ ਕਰ ਕਰ ਲਿਆ ਸੀ। ਗਿੱਲ ਦਾ ਇਹ ਇਸ ਸੀਜ਼ਨ ਚ ਤੀਜਾ ਅਤੇ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਖਾਸ ਗੱਲ ਇਹ ਹੈ ਕਿ ਗਿੱਲ ਨੇ ਇਹ ਤਿੰਨੇ ਅਰਧ ਸੈਂਕੜੇ ਓਪਨਿੰਗ ਕਰ ਕੇ ਲਗਾਏ ਸਨ। ਇਸਦੇ ਨਾਲ ਹੀ ਸ਼ੁਭਮਨ ਗਿਲ ਨੇ ਇੱਕ ਅਹਿਮ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ 19 ਸਾਲਾਂ ਗਿਲ ਨੇ ਹੁਣ ਤੱਕ IPL ਵਿੱਚ ਹੁਣ ਤੱਕ ਚਾਰ ਅਰਧ ਸੈਂਕੜੇ ਲਗਾਏ ਹਨ। ਗਿਲ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਹਨ। IPL ਦੇ ਇਤਹਾਸ ਵਿੱਚ ਹੁਣ ਤੱਕ 20 ਸਾਲ ਤੋਂ ਘੱਟ ਉਮਰ ਦੇ ਸੰਜੂ ਸੈਮਸਨ, ਰਿਸ਼ਭ ਪੰਤ, ਈਸ਼ਾਨ ਕਿਸ਼ਨ ਅਤੇ ਪ੍ਰਥਵੀਸ਼ਾ ਵੀ ਤਿੰਨ-ਤਿੰਨ ਅਰਧ ਸੈਂਕੜੇ ਲਗਾ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਅੰਡਰ-19 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ 2018 ਵਿੱਚ ਕੋਲਕਾਤਾ ਦੀ ਟੀਮ ਨੇ 1.80 ਕਰੋੜ ਵਿੱਚ ਖਰੀਦਿਆ ਸੀ।

ਗਿਲ ਨੇ IPL ਦੇ ਪਹਿਲੇ ਸੀਜ਼ਨ ਵਿੱਚ 13 ਮੈਚ ਖੇਡਦੇ ਹੋਏ 146.04 ਦੇ ਸਟਰਾਇਕ ਰੇਟ ਨਾਲ 203 ਦੌੜਾਂ ਬਣਾਈਆਂ ਸਨ। ਬੀਤੇ ਦਿਨੀ ਖੇਡੇ ਗਏ ਮੁਕਾਬਲੇ ਵਿੱਚ ਮੈਚ ਦੇਖਣ ਲਈ ਸ਼ੁਭਮਨ ਦੇ ਪਿਤਾ-ਮਾਤਾ ਵੀ ਉਥੇ ਹੀ ਮੌਜੂਦ ਸਨ। ਜਦੋਂ ਹੀ ਸ਼ੁਭਮਨ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਉਸੇ ਸਮੇਂ ਉਨ੍ਹਾਂ ਦੇ ਪਿਤਾ ਲਖਵਿੰਦਰ ਗਿੱਲ ਭੰਗੜਾ ਪਾਉਂਦੇ ਹੋਏ ਕੈਮਰੇ ‘ਤੇ ਕੈਦ ਹੋ ਗਏ। ਸ਼ੁਭਮਨ ਦੇ ਪਿਤਾ ਦਾ ਭੰਗੜੇ ਵਾਲਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ।