R Ashwin replace Jadeja: ਰਵਿੰਦਰ ਜਡੇਜਾ ਦੀ ਥਾਂ ‘ਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਇਰਾਨੀ ਕੱਪ ਟੂਰਨਾਮੈਂਟ ਲਈ ਭਾਰਤ ਦੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਬੀ. ਸੀ. ਸੀ. ਆਈ. ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਬਿਆਨ ਵਿਚ ਬੀ.ਸੀ.ਸੀ.ਆਈ ਨੇ ਕਿਹਾ, ‘ਜਡੇਜਾ ਦੀ ਮਾਸਪੇਸ਼ੀਆਂ’ ‘ਚ ਖਿਚਾਅ ਹੈ ਅਤੇ ਇਸ ਲਈ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਅਜਿਹੇ ਹਾਲਾਤਾਂ ਵਿਚ ਅਸ਼ਵਿਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
R Ashwin replace Jadeja
ਹਾਲ ਹੀ ਵਿਚ ਅਸ਼ਵਨੀ ਦੇਵਧਰ ਟ੍ਰਾਫੀ ਵਿਚ ਨਹੀਂ ਖੇਡੇ ਕਿਉਂਕਿ ਉਸ ਨੂੰ ਇਕ ਹਫਤੇ ਦਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਇੱਕ ਬਿਆਨ ਅਨੁਸਾਰ, “ਉਹ (ਅਸ਼ਵਿਨ) ਹੁਣ ਠੀਕ ਹੋ ਗਿਆ ਹੈ ਅਤੇ ਉਸ ਨੂੰ ਖੇਡਣ ਲਈ ਫਿਟ ਐਲਾਨਿਆ ਗਿਆ ਹੈ। ਕਿਸ ਦੇ ਕਾਰਨ ਉਹ ਇਰਾਨੀ ਕੱਪ ਟੂਰਨਾਮੈਂਟ ਲਈ ਫਿੱਟ ਹੈ ਅਤੇ ਇਸ ਦੇ ਵਿੱਚ ਉਹ ਰਵਿੰਦਰ ਜਡੇਜਾ ਦੀ ਥਾਂ ‘ਤੇ ਖੇਡੇਗਾ।” ਭਾਰਤੀ ਟੀਮ ਇਰਾਨੀ ਕੱਪ ਟੂਰਨਾਮੈਂਟ ਵਿੱਚ ਰਣਜੀ ਟਰਾਫੀ ਚੈਂਪੀਅਨ ਵਿਦਰਭ ਦਾ ਸਾਹਮਣਾ ਕਰੇਗੀ, ਜੋ 14 ਤੋਂ 18 ਮਾਰਚ ਤੱਕ ਚੱਲਣੀ ਹੈ।
ਅਸ਼ਵਿਨ ਅਤੇ ਜਡੇਜਾ ਟੈਸਟ ਟੀਮ ਦੇ ਰੈਗੂਲਰ ਖਿਡਾਰੀ ਸਨ, ਪਰ ਦੋਵੇ ਹੀ ਆਪਣੀ ਜਗ੍ਹਾ ਟੀਮ ਦੇ ਵਿੱਚੋਂ ਚਹਿਲ ਅਤੇ ਕੁਲਦੀਪ ਦੇ ਕਾਰਨ ਗਵਾ ਚੁੱਕੇ ਹਨ। ਭਾਰਤੀ ਟੀਮ : ਕਰੁਣ ਨਾਇਰ (ਕਪਤਾਨ), ਪ੍ਰਿਥਵੀ ਸ਼ਾਅ, ਅਭਿਮਨਯੂ ਈਸ਼ਵਰਮ, ਆਰ. ਸਾਮੰਥ, ਮਯੰਕ ਅਗਰਵਾਲ, ਹਾਨੂਮਾ ਵਿਹਾਰੀ, ਕੇ.ਐਸ. ਭਾਰਤ (ਵਿਕਟਕੀਪਰ), ਆਰ ਅਸ਼ਵਿਨ, ਜਯੰਤ ਯਾਦਵ, ਸ਼ਾਹਬਾਜ਼ ਨਦੀਮ, Anmolpreet ਸਿੰਘ, ਸਿਧਾਰਥ ਕੌਲ, ਅੰਕਿਤ ਰਾਜਪੂਤ, ਨਵਦੀਪ ਸਿੰਘ ਅਤੇ ਅਤੀਤ ਸੇਠ ਆਦਿ ਸਾਮਿਲ ਹਨ।
ਭਾਰਤੀ ਟੀਮ ਦੇ ਸਟਾਰ ਆਫ਼ ਸਪਿਨਰ ਅਤੇ ਭਾਰਤੀ-ਏ ਟੀਮ ਦੇ ਕਪਤਾਨ ਰਵੀ ਚੰਦਰਨ ਅਸਵਿਨ ਚਾਰ ਤੋਂ ਅੱਠ ਮਾਰਚ ਤੱਕ ਚੱਲਣ ਵਾਲੇ ਧਰਮਸਾਲਾ ‘ਚ ਹੋਣ ਵਾਲੀ ਦੇਵਧਰ ਟ੍ਰਾਫੀ ਦੇ ਸੀਜਨ 2017-18 ਦੇ ਵਿੱਚ ਅਸਵਿਨ ਪੈਰ ਦੇ ਵਿੱਚ ਤਕਲੀਫ ਹੋਣ ਦੇ ਕਾਰਨ ਦੇਵਧਰ ਟ੍ਰਾਫੀ ਤੋਂ ਬਾਹਹ ਹੋ ਗਏ ਸਨ। ਬੀ.ਸੀ.ਸੀ.ਆਈ ਦੇ ਕਾਰਜਕਾਰੀ ਮੁੱਖ ਪ੍ਰਬੰਧਕ ਅਮਿਤਾਬ ਚੌਧਰੀ ਨੇ ਕਿਹਾ ਕਿ ਅਸਵਿਨ ਦੇ ਪੈਰ ਵਿੱਚ ਮਾਮੂਲੀ ਜਿਹੀ ਸੱਟ ਲੱਗੀ ਹੈ ਅਤੇ ਬੀ.ਸੀ.ਸੀ.ਆਈ ਦੀ ਮੈਡੀਕਲ ਦੀ ਟੀਮ ਨੇ ਉਹਨਾਂ ਨੂੰ ਇੱਕ ਹਫਤੇ ਦੇ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
R Ashwin replace Jadeja
ਯੁਵਰਾਜ ਸਿੰਘ ਅਤੇ ਏਰੋਨ ਫਿੰਚ ਜਿਹੇ ਖਿਗਾਰੀਆਂ ਨੂੰ ਪਿੱਛੇ ਛੱਡ ਕੇ ਅਸ਼ਵਿਨ ਨੂੰ ਕਿੰਗਸ ਇਲੈਵਨ ਪੰਜਾਬ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਆਲਰਾਊਡਰ ਰਵਿੰਦਰ ਜਡੇਜਾ ਦੇ ਨਾਲ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਵਿੱਚ ਆਪਣਾ ਸਥਾਨ ਗਵਾ ਦਿੱਤਾ ਹੈ। ਅਸ਼ਵਿਨ ਨੇ ਭਾਰਤ ਵੱਲੋਂ ਅਤਪਣਾ ਆਖਰੀ ਸੀਮਿਤ ਓਵਰਾਂ ਦਾ ਮੈਚ ਜੁਲਾਈ 2017 ਵਿੱਚ ਖੇਡਿਆ ਸੀ।