Pollard unfollow Rohit sharma: ਕ੍ਰਿਕਟ ਪ੍ਰਸ਼ੰਸਕਾਂ ਨੂੰ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੁੰਬਈ ਇੰਡੀਅਨਜ਼ ਦੇ ਦਿੱਗਜ ਕਿਰੋਨ ਪੋਲਾਰਡ ਨੇ ਰੋਹਿਤ ਸ਼ਰਮਾ ਨੂੰ ਟਵਿੱਟਰ ਤੋਂ unfollow ਕਰ ਦਿੱਤਾ ਹੈ । ਦਰਅਸਲ, ਰੋਹਿਤ ਸ਼ਰਮਾ ਤੇ ਪੋਲਾਰਡ IPL ਵਿੱਚ ਮੁੰਬਈ ਇੰਡੀਅਨਜ਼ ਟੀਮ ਵਿੱਚ ਇਕੱਠੇ ਖੇਡਦੇ ਹਨ ।

ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ IPL ਵਿੱਚ ਮੁੰਬਈ ਇੰਡੀਅਨਜ਼ ਟੀਮ ਦੇ ਕਪਤਾਨ ਹਨ ਅਤੇ ਉਹ ਹਮੇਸ਼ਾ ਹੀ ਪੋਲਾਰਡ ਦੀ ਸਪੋਰਟ ਕਰਦੇ ਹਨ । IPL 2020 ਦੇ ਆਕਸ਼ਨ ਤੋਂ ਪਹਿਲਾਂ ਪੋਲਾਰਡ ਨੂੰ ਮੁੰਬਈ ਇੰਡੀਅਨਜ਼ ਵਿੱਚ ਰਿਟੇਨ ਕੀਤਾ ਗਿਆ ਹੈ । ਇਹ ਐਕਸ਼ਨ ਦਸੰਬਰ ਵਿੱਚ ਕੋਲਕਾਤਾ ਵਿੱਚ ਹੋਵੇਗੀ ।

ਦੱਸ ਦੇਈਏ ਕਿ ਭਾਰਤੀ ਟੀਮ ਦੇ ਵਿਸ਼ਵ ਕੱਪ ਸੈਮੀਫਾਈਨਲ ਵਿੱਚੋਂ ਬਾਹਰ ਹੋਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਾਲੇ ਹੋਏ ਮੱਤਭੇਦ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ । ਹਾਲਾਂਕਿ ਇਸ ਮਾਮਲੇ ਵਿੱਚ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਸਭ ਗੱਲਾਂ ਨੂੰ ਅਫਵਾਹਾਂ ਦੱਸਿਆ ਗਿਆ ਸੀ, ਪਰ ਇਹ ਦੋਵੇਂ ਖਿਡਾਰੀਆਂ ਨੇ ਇਸ ਨੂੰ ਲੈ ਕੇ ਕੋਈ ਬਿਆਨ ਨਹੀਂ ਦੇ ਰਹੇ ਸਨ ।