ipl preity zinta team 2019: ਬੀਤੇ ਦਿਨੀ IPL ਸੀਜਨ 12 ਦੇ ਹੋਏ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾ ਦਿੱਤਾ।ਪੰਜਾਬ ਦੀ ਟੀਮ ਇਸ ਜਿੱਤ ਦੇ ਨਾਲ ਪੁਆਇੰਟ ਟੇਬਲ ਵਿੱਚ ਟਾਪ-4 ਵਿੱਚ ਪਹੁੰਚ ਗਈ ਹੈ। ਪੰਜਾਬ ਦੀ ਟੀਮ ਦੇ ਵੱਲੋਂ ਅਰਸ਼ਦੀਪ ਨੇ ਰਾਜਸਥਾਨ ਖਿਲਾਫ ਆਪਣਾ ਡੈਬਿਯੂ ਮੈਚ ਖੇਡਿਆ ਹੈ। ਦਰਅਸਲ, ਪਹਿਲੀ ਵਾਰ ਅਰਸ਼ਦੀਪ ਪਹਿਲੀ ਵਾਰ IPL ਖੇਡ ਰਹੇ ਸਨ। ਇਸ ਮੈਚ ਵਿੱਚ ਅਰਸ਼ਦੀਪ ਦੀ ਗੇਂਦਬਾਜ਼ੀ ਨੇ ਸਭ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ।

ਇਸ ਮੈਚ ਵਿੱਚ ਅਰਸ਼ਦੀਪ ਨੇ ਗੇਂਦਬਾਜ਼ੀ ਕਰਦੇ ਹੋਏ ਆਪਣੇ 4 ਓਵਰਾਂ ਵਿੱਚ ਜੋਸ ਬਟਲਰ ਅਤੇ ਅਜਿੰਕਯ ਰਹਾਨੇ ਵਰਗੇ ਖਿਡਾਰੀਆਂ ਦੀਆਂ ਵਿਕਟਾਂ ਲਈਆਂ। ਅਰਸ਼ਦੀਪ ਦੇ ਇਸ ਵਧੀਆ ਪ੍ਰਦਰਸ਼ਨ ਤੋਂ ਪੰਜਾਬ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਵੀ ਬੇਹੱਦ ਖੁਸ਼ ਦਿਖਾਈ ਦਿੱਤੀ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਪ੍ਰਿਟੀ ਜ਼ਿੰਟਾ ਦੇ ਵੱਲੋਂ ਅਰਸ਼ਦੀਪ ਦਾ ਇੰਟਰਵਿਊ ਵੀ ਲਿਆ ਗਿਆ। ਇਸ ਇੰਟਰਵਿਊ ਦੇ ਦੌਰਾਨ ਪ੍ਰਿਟੀ ਜ਼ਿੰਟਾ ਅਰਸ਼ਦੀਪ ਨੂੰ ਥੈਂਕਿਊ ਮੇਰੀ ਜਾਨ ਵੀ ਕਹਿੰਦੀ ਨਜ਼ਰ ਆਈ।

ਤੁਹਾਨੂੰ ਇਥੇ ਦੱਸ ਦੇਈਏ ਕਿ ਪ੍ਰਿਟੀ ਦੇ ਵੱਲੋਂ ਅਰਸ਼ਦੀਪ ਤੋਂ ਮੈਚ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ ਸੀ। ਜਿਸ ਵਿੱਚ ਅਰਸ਼ਦੀਪ ਨੇ ਜਵਾਬ ਦਿੱਤਾ ਕਿ ਉਸ ਨੂੰ ਇਸ ਦਿਨ ਦੀ ਉਡੀਕ ਸੀ। ਉਸਨੇ ਕਿਹਾ ਕਿ ਆਪਣੇ ਘਰੇਲੂ ਮੈਦਾਨ ‘ਤੇ ਡੈਬਿਯੂ ਕਰਨਾ ਉਸ ਦੇ ਲਈ ਬਹੁਤ ਫਾਇਦੇਮੰਦ ਰਿਹਾ। ਉਸ ਨੇ ਬਟਲਰ ਦੀ ਵਿਕਟ ਹਾਸਿਲ ਕਰਨ ਦੇ ਬਾਰੇ ਕਿਹਾ ਕਿ ਬਟਲਰ ਵਰਗੇ ਖਿਡਾਰੀ ਦੀ ਵਿਕਟ ਹਾਸਲ ਕਰ ਕੇ ਉਸ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਉਸਨੇ ਦੱਸਿਆ ਕਿ ਉਸਨੇ ਆਪਣੇ ਕੋਚ ਦੀਆਂ ਗੱਲਾਂ ਦੇ ਅਨੁਸਾਰ ਹੀ ਗੇਂਦਬਾਜ਼ੀ ਕੀਤੀ।

ਉਸਨੇ ਦੱਸਿਆ ਕਿ ਬਟਲਰ ਦੇ ਆਊਟ ਹੋਣ ਤੋਂ ਬਾਅਦ ਰਾਜਸਥਾਨ ਟੀਮ ਤੇ ਦਬਾਅ ਬਹੁਤ ਜਿਆਦਾ ਵੱਧ ਗਿਆ। ਇਸ ਵਿੱਚ ਪ੍ਰਿਟੀ ਨੇ ਕਿਹਾ ਕਿ ਉਹ ਅਰਸ਼ਦੀਪ ਦੀ ਗੇਂਦਬਾਜ਼ੀ ਤੋਂ ਬਹੁਤ ਖੁਸ਼ ਹੈ। ਪ੍ਰਿਟੀ ਨੇ ਦੱਸਿਆ ਕਿ ਅਰਸ਼ਦੀਪ ਸਿਰਫ 20 ਸਾਲਾਂ ਦੇ ਹਨ। ਪ੍ਰਿਟੀ ਨੇ ਅਰਸ਼ਦੀਪ ਤੋਂ IPL ਵਿੱਚ ਖੇਡਣ ਬਾਰੇ ਪੁੱਛਿਆ। ਜਿਸ ਵਿੱਚ ਅਰਸ਼ਦੀਪ ਨੇ ਕਿਹਾ ਕਿ ਮੈਨੂੰ ਰੱਬ ਤੇ ਭਰੋਸਾ ਸੀ ਅਤੇ ਆਪਣੇ ਮੌਕੇ ਦੀ ਉਡੀਕ ਕਰ ਰਿਹਾ ਸੀ।