ਭਾਰਤੀ ਟੀਮ ਦੇ ਨਵੇਂ ਕ੍ਰਿਕੇਟ ਸਟਾਰ ਹਾਰਦਿਕ ਪਾਂਡਿਆ ਦੀ ਪਹਿਚਾਣ ਇੱਕ ਅਜਿਹੇ ਬੱਲੇਬਾਜ ਦੇ ਤੋਰ ਤੋਂ ਕੀਤੀ ਜਾਂਦੀ ਹੈ ਜੋ ਮੈਦਾਨ ‘ਤੇ ਉਤਰ ਕੇ ਤਾਬੜਤੋੜ ਛੱਕੇ ਲਗਾਉਂਦਾ ਹੈ। ਉਸ ਨੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਖ਼ਿਲਾਫ਼ 40 ਗੇਂਦਾਂ ਵਿੱਚ 41 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਨੇ ਆਪਣੀ ਇਸ ਪਾਰੀ ‘ਚ 1ਚੌਕਾ ਅਤੇ 3 ਛੱਕੇ ਜੜੇ।
ਇਸ ਦੇ ਨਾਲ ਹੀ ਹਾਰਦਿਕ ਸਾਲ 2017 ਵਿੱਚ ਵਨਡੇ ਵਿੱਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਬੱਲੇਬਾਜ ਬਣ ਗਏ ਹਨ। ਇਸ ਮੈਚ ਤੋਂ ਪਹਿਲਾਂ ਹਾਰਦਿਕ ਦੇ ਨਾਮ 25 ਛੱਕੇ ਸਨ। ਪਰ ਹਾਰਦਿਕ ਨੇ ਪਾਰੀ ਵਿੱਚ ਤਿੰਨ ਛੱਕੇ ਲਗਾਉਂਦੇ ਹੀ ਇੰਗਲੈਂਡ ਦੇ ਕਪਤਾਨ ਇਯਾਨ ਮਾਰਗਨ ਨੂੰ ਪਿੱਛੇ ਛੱਡ ਦਿੱਤਾ। ਮਾਰਗਨ ਨੇ ਇਸ ਸਾਲ 26 ਛੱਕੇ ਜੜੇ ਹਨ। ਮਾਰਗਨ ਦੇ ਬਾਅਦ ਤੀਸਰੇ ਨੰਬਰ ‘ਤੇ ਰੋਹੀਤ ਸ਼ਰਮਾ(26) ਅਤੇ ਚੌਥੇ ‘ਤੇ ਸਟੋਕਸ (24) ਹਨ।
ਭਾਰਤੀ ਟੀਮ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਨੇ ਇੱਕ ਵਾਰ ਫਿਰ ਆਸਟ੍ਰੇਲੀਆ ਦੇ ਗੇਂਦਬਾਜ਼ ਜੰਪਾ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਦੇ ਇੱਕ ਓਵਰ ਵਿੱਚ ਲਗਾਤਾਰ ਦੋ ਛੱਕੇ ਜੜੇ। ਸਾਰਿਆ ਨੂੰ ਆਸ ਸੀ ਕਿ ਹਾਰਦਿਕ ਇੱਕ ਵਾਰ ਫਿਰ ਛੱਕਿਆਂ ਦੀ ਹੈਟਰਿਕ ਲਗਾਉਣਗੇ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ ਚੇਂਨਈ ਵਨਡੇ ‘ਚ ਜੰਪਾ ਦੀ ਗੇਂਦ ‘ਤੇ ਤਿੰਨ ਗੇਂਦਾਂ ਵਿੱਚ ਤਿੰਨ ਛੱਕੇ ਜੜੇ ਸਨ।
ਦੱਸ ਦਈਏ ਕਿ ਅੱਜ ਕਲ ਹਾਰਦਿਕ ਦੀ ਤੁਲਨਾ ਕਪਿਲ ਦੇਵ ਨਾਲ ਹੁੰਦੀ ਰਹਿੰਦੀ ਹੈ। ਹੁਣ ਕਪਿਲ ਦੇਵ ਨੇ ਵੀ ਹਾਰਦਿਕ ਨਾਲ ਆਪਣੀ ਤੁਲਣਾ ਉੱਤੇ ਚੁੱਪੀ ਤੋੜੀ ਹੈ ਅਤੇ ਕਪਿਲ ਦੇਵ ਨੇ ਹਾਰਦਿਕ ਪੰਡਯਾ ਨੂੰ ਆਪਣੇ ਆਪ ਤੋਂ ਬਿਹਤਰ ਖਿਡਾਰੀ ਦੱਸਿਆ ਹੈ। ਕਪਿਲ ਦਾ ਮੰਨਣਾ ਹੈ ਕਿ ਹਾਰਦਿਕ ਉਨ੍ਹਾਂ ਨੂੰ ਵੀ ਚੰਗੇ ਖਿਡਾਰੀ ਹਨ।
ਜੋ ਬਹੁਤ ਮੇਹਨਤ ਨਾਲ ਅੱਜ ਇਸ ਮੁਕਾਮ ਤੇ ਪਹੁੰਚੇ ਹਨ। ਕਪਿਲ ਦਾ ਮੰਨਣਾ ਹੈ ਕਿ ਹਾਰਦਿਕ ਉਨ੍ਹਾਂ ਤੋਂ ਵੀ ਚੰਗੇ ਖਿਡਾਰੀ ਹਨ ਪਰ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨ ਦੀ ਜ਼ਰੂਰਤ ਹੈ। 1983 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਨੇ ਇੱਕ ਟੀ.ਵੀ. ਚੈਨਲ ਨੂੰ ਕਿਹਾ, ਹਾਰਦਿਕ ਮੇਰੇ ਤੋਂ ਵੀ ਚੰਗੇ ਖਿਡਾਰੀ ਹਨ।