ਬੀਤੇ ਦਿਨੀਂ IPL ਸੀਜਨ 12 ਵਿਚ ਖੇਡੇ ਗਏ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਖੇਡੇ ਹੋਏ ਹਾਰਦਿਕ ਪੰਡਯਾ ਨੇ 34 ਗੇਂਦਾਂ ਵਿੱਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਸ਼ਾਨਦਾਰ ਪਾਰੀ ਦੇ ਦੌਰਾਨ ਹਾਰਦਿਕ ਨੇ 17 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸਦੇ ਨਾਲ ਹੀ ਇਸ ਸੀਜਨ ਵਿੱਚ ਪੰਡਯਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਆਪਣੀ ਇਸ ਸ਼ਾਨਦਾਰ ਪਾਰੀ ਵਿੱਚ ਹਾਰਦਿਕ ਪੰਡਯਾ ਵੱਲੋਂ ਮਹਿੰਦਰ ਸਿੰਘ ਧੋਨੀ ਦੇ ਨਾਂ ਨਾਲ ਮਸ਼ਹੂਰ ਹੋਏ ਸ਼ਾਨਦਾਰ ਹੈਲੀਕਾਪਟਰ ਸ਼ਾਟਸ ਵੀ ਦੇਖਣ ਨੂੰ ਮਿਲੇ। ਜ਼ਿਕਰਯੋਗ ਹੈ ਕਿ ਇਸ ਸੀਜ਼ਨ ਵਿੱਚ ਪੰਡਯਾ ਦੇ ਬੱਲੇ ਤੋਂ ਦਰਸ਼ਕਾਂ ਨੂੰ ਹੈਲੀਕਾਪਟਰ ਸ਼ਾਟਸ ਜਿਆਦਾ ਦੇਖਣ ਨੂੰ ਮਿਲ ਰਹੇ ਹਨ।

ਭਾਵੇਂ ਹੀ ਕੋਲਕਾਤਾ ਨੇ ਇਸ ਮੈਚ ਵਿੱਚ ਮੁੰਬਈ ਨੂੰ ਹਰ ਦਿੱਤਾ, ਪਰ ਪੰਡਯਾ ਨੇ ਇਸ ਮੈਚ ਵਿੱਚ ਸਭ ਦਾ ਦਿਲ ਜਿੱਤ ਲਿਆ। ਇਸ ਮੈਚ ਵਿੱਚ ਮੁੰਬਈ ਦੀ ਟੀਮ ਦੀ ਸ਼ੁਰੂਆਤ ਠੀਕ ਹੀ ਸੀ। ਇਸ ਮੈਚ ਦੌੜਾਂ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਦੇ ਪਹਿਲੇ ਦੋ ਵਿਕਟ ਛੇਤੀ ਡਿੱਗ ਗਏ ਸਨ। ਜਿਸਦੇ ਬਾਅਦ ਕੀਰੋਨ ਪੋਲਾਰਡ ਅਤੇ ਹਾਰਦਿਕ ਪੰਡਯਾ ਨੇ ਇਸ ਪਾਰੀ ਨੂੰ ਸੰਭਾਲਿਆ। ਮੈਦਾਨ ਵਿੱਚ ਆਉਂਦੇ ਹੀ ਹਾਰਦਿਕ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ 12 ਓਵਰਾਂ ਵਿੱਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਇਸ ਮੁਕਾਬਲੇ ਵਿੱਚ ਪੋਲਾਰਡ ਨੇ 21 ਗੇਂਦਾਂ ਵਿੱਚ 20 ਦੌੜਾਂ ਬਣਾਈਆਂ।

ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਇਹ ਮੁਕਾਬਲਾ ਜਿੱਤਣ ਲਈ ਨੂੰ ਅੰਤਿਮ ਪੰਜ ਓਵਰਾਂ ਵਿੱਚ 93 ਦੌੜਾਂ ਦੀ ਜਰੂਰਤ ਸੀ, ਪਰ ਹਾਰਦਿਕ ਦੇ ਆਊਟ ਹੋ ਜਾਣ ਤੋਂ ਬਾਅਦ ਮੁੰਬਈ ਦੀ ਟੀਮ ਨੂੰ ਇਹ ਸਕੋਰ ਪਹਾੜ ਵਰਗਾ ਸਾਬਤ ਹੋਇਆ।