DSP Harmanpreet Kaur: ਪਿਛਲੇ ਕਈ ਦਿਨਾਂ ਤੋਂ ਕ੍ਰਿਕਟਰ ਹਰਮਨਪ੍ਰੀਤ ਦੀ ਫ਼ਰਜ਼ੀ ਡਿਗਰੀ ਦਾ ਰੌਲਾ ਪੈ ਰਿਹਾ ਹੈ ਕਿ ਉਨ੍ਹਾਂ ਦੀ ਡਿਗਰੀ ਜਾਅਲੀ ਹੋਣ ਤੋਂ ਬਾਅਦ ਉਨ੍ਹਾਂ ਕੋਲੋਂ ਡੀਐਸਪੀ ਦਾ ਅਹੁਦਾ ਵਾਪਿਸ ਲੈ ਲਿਆ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਯੋਗਤਾ ਦੇ ਆਧਾਰ ‘ਤੇ ਕਾਂਸਟੇਬਲ ਦਾ ਅਹੁਦਾ ਦਿੱਤਾ ਜਾਵੇਗਾ। ਪਰ ਬੀਤੇ ਦਿਨ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸਰਕਾਰ ਹਰਮਨਪ੍ਰੀਤ ਦੀ ਡਿਗਰੀ ਫ਼ਰਜ਼ੀ ਹੋਣ ‘ਤੇ ਵੀ ਉਸ ਖ਼ਿਲਾਫ਼ ਕਾਰਵਾਈ ਨਹੀਂ ਕਰੇਗੀ। ਦਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਹਰਮਨਪ੍ਰੀਤ ਨੂੰ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਦੀ ਮੌਹਲਤ ਦੇ ਸਕਦੀ ਹੈ।
ਉਸ ਵੇਲੇ ਤੱਕ ਹਰਮਨਪ੍ਰੀਤ ਪੰਜਾਬ ਪੁਲਿਸ ਵਿੱਚ ਡੀਐਸਪੀ ਬਣੀ ਰਹੇਗੀ। ਸੂਤਰਾਂ ਮੁਤਾਬਿਕ ਹਰਮਨਪ੍ਰੀਤ ਦਾ ਅਹੁਦਾ ਨਹੀਂ ਘਟਾਇਆ ਜਾਵੇਗਾ ਪਰ ਉਸ ਨੂੰ ਆਪਣੀ ਡਿਗਰੀ ਪੂਰੀ ਕਰਨੀ ਪਵੇਗੀ। ਦਸ ਦਈਏ ਕਿ ਇਸ ਖਿਡਾਰਨ ਨੂੰ ਜਾਅਲੀ ਡਿਗਰੀ ਦੇ ਚੱਲਦਿਆਂ ਸਰਕਾਰ ਵੱਲੋਂ ਡੀਐਸਪੀ ਅਹੁਦੇ ਤੋਂ ਹਟਾਉਣ ਦੀ ਚਰਚਾ ਸੀ। ਕਈ ਦਿਨਾਂ ਤੋਂ ਇਹ ਗੱਲ ਸਾਹਮਣੇ ਆ ਸੀ ਕਿ ਉਸ ਦੀ ਡਿਗਰੀ ਨਕਲੀ ਹੈ ਤੇ ਜਾਂਚ ਵਿੱਚ ਵੀ ਉਸ ਦੀ ਡਿਗਰੀ ਨਕਲੀ ਪਾਈ ਗਈ ਹੈ।
ਹਰਮਨਪ੍ਰੀਤ ਵੱਲੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਜਾਰੀ ਪੰਜਾਬ ਪੁਲਿਸ ਵਿੱਚ ਜਮ੍ਹਾ ਕਰਵਾਈ ਗਈ ਗ੍ਰੈਜੂਏਸ਼ਨ ਦੀ ਡਿਗਰੀ ਜਾਅਲੀ ਹੈ। ਇਸ ਕਰਕੇ ਵਿਭਾਗ ਨੇ ਹਰਮਨਪ੍ਰੀਤ ਨੂੰ ਚਿੱਠੀ ਲਿਖਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ 12ਵੀਂ ਤੱਕ ਹੈ ਤਾਂ ਅਜਿਹੇ ‘ਚ ਉਸ ਨੂੰ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ। ਦੂਜੇ ਪਾਸੇ ਹਰਮਨਪ੍ਰੀਤ ਦੇ ਮੈਨੇਜਰ ਨੇ ਕਿਹਾ ਕਿ ਰੇਲਵੇ ਵਿੱਚ ਵੀ ਇਹ ਡਿਗਰੀ ਜਮ੍ਹਾ ਕਰਵਾਈ ਗਈ ਸੀ ਤਾਂ ਫਿਰ ਇਹ ਨਕਲੀ ਕਿਵੇਂ ਹੋ ਸਕਦੀ ਹੈ।
DSP Harmanpreet Kaur
ਜਾਣਕਾਰੀ ਮੁਤਾਬਿਕ ਜਦੋਂ ਇਹ ਪੰਜਾਬ ਆਰਮਡ ਪੁਲਿਸ ਦੇ ਕਮਾਂਡੈਂਟ ਨੇ ਮੇਰਠ ਯੂਨੀਵਰਸਿਟੀ ‘ਚ ਡਿਗਰੀ ਨੂੰ ਜਾਂਚ ਲਈ ਭੇਜਿਆ ਤਾਂ ਯੂਨੀਵਰਸਿਟੀ ਨੇ ਹਰਮਨ ਦੀ ਡਿਗਰੀ ਦੇ ਰਜਿਸਟ੍ਰੇਸ਼ਨ ਨੰਬਰ ‘ਤੇ ਕਿਹਾ ਕਿ ਅਜਿਹਾ ਰਜਿਸਟ੍ਰੇਸ਼ਨ ਨੰਬਰ ਹੀ ਨਹੀਂ ਹੁੰਦਾ। ਦਸ ਦਈਏ ਕਿ ਮਾਰਚ ਮਹੀਨੇ ਵਿੱਚ ਹਰਮਨਪ੍ਰੀਤ ਨੇ ਪੱਛਮੀ ਰੇਲਵੇ ਤੋਂ ਬਾਅਦ ਪੰਜਾਬ ਪੁਲਿਸ ਜੁਆਇਨ ਕੀਤੀ ਸੀ। ਜੁਆਇਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਮੁਤਾਬਿਕ ਆਪਣੇ ਸਾਰੇ ਸਰਟੀਫ਼ਿਕੇਟ ਵੀ ਜਮ੍ਹਾਂ ਕਰਵਾਏ ਸਨ। ਜਿਸ ‘ਚ ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਡਿਗਰੀ ਵੀ ਜਮ੍ਹਾਂ ਕਰਵਾਈ ਸੀ।
DSP Harmanpreet Kaur