england vs afghanistan 2019 match: ਮੈਨਚੇਸਟਰ: ਵਿਸ਼ਵ ਕੱਪ 2019 ਦਾ 24ਵਾਂ ਮੁਕਾਬਲਾ ਇੰਗਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ । ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਨੂੰ 50 ਓਵਰਾਂ ਵਿੱਚ 398 ਦੌੜਾਂ ਦਾ ਟੀਚਾ ਦਿੱਤਾ ਹੈ । ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਸ਼ੁਰੁਆਤ ਵਧੀਆ ਸੀ । ਜਿਸ ਵਿੱਚ ਇੰਗਲੈਂਡ ਦੀ ਟੀਮ ਨੂੰ ਪਹਿਲਾ ਝਟਕਾ ਜੇਮਸ ਵਿੰਸ ਦੇ ਰੂਪ ਵਿਚ ਲੱਗਿਆ, ਜੋ 26 ਦੌੜਾਂ ਦੇ ਨਿੱਜੀ ਸਕੋਰ ‘ਤੇ ਅਫਗਾਨਿਸਤਾਨ ਦੇ ਗੇਂਦਬਾਜ਼ ਦਾਵਤ ਜ਼ਾਦਰਾਨ ਦਾ ਸ਼ਿਕਾਰ ਬਣ ਗਏ । ਇਸ ਦੌਰਾਨ ਇੰਗਲੈਂਡ ਦਾ ਸਕੋਰ 100 ਦੇ ਪਾਰ ਸੀ । ਇਸ ਤੋਂ ਬਾਅਦ ਜਾਨੀ ਬੇਅਰਸਟੋ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਹੈ। ਜਦਕਿ ਜੋ ਰੂਟ 26 ਦੌੜਾਂ ਬਣਾ ਲਈਆਂ ਹਨ ।

ਇੰਗਲੈਂਡ ਦੇ ਜਾਨੀ ਬੇਅਰਸਟੋ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਪਰ ਉਹ ਆਪਣਾ ਸੈਂਕੜਾ ਪੂਰਾ ਨਾ ਕਰ ਸਕੇ ਅਤੇ 90 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ । ਬੇਅਰਸਟੋ ਤੋਂ ਬਾਅਦ ਰੂਟ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 88 ਦੌੜਾਂ ਬਣਾਈਆਂ ਤੇ ਨਾਇਬ ਦੀ ਗੇਂਦ ‘ਤੇ ਆਊਟ ਹੋ ਗਏ । ਜਿਸ ਤੋਂ ਬਾਦ ਮੈਦਾਨ ਵਿੱਚ ਉਤਰੇ ਟੀਮ ਦੇ ਕਪਤਾਨ ਈਓਨ ਮਾਰਗਨ ਨੇ ਟੀਮ ਲਈ ਤੂਫਾਨੀ ਪਾਰੀ ਖੇਡਦੇ ਹੋਏ 71 ਗੇਂਦਾਂ ਵਿੱਚ 148 ਦੌੜਾਂ ਬਣਾਈਆ ਤੇ ਨਾਇਬ ਦੀ ਗੇਂਦ ‘ਤੇ ਕੈਚ ਆਊਟ ਹੋ ਗਏ । ਉਨ੍ਹਾਂ ਤੋਂ ਬਾਅਦ ਆਏ ਬਟਲਰ ਵੀ ਦੌ ਦੌੜਾਂ ਬਣਾ ਕੇ ਆਊਟ ਹੋ ਗਏੇ । ਅੱਜ ਦੇ ਮੁਕਾਬਲੇ ਵਿੱਚ ਬੇਨ ਸਟ੍ਰੋਕ ਵੀ ਕੁਝ ਖਾਸ ਨਾ ਕਰ ਸਕੇ ਤੇ ਦੋ ਦੌੜਾਂ ਬਣਾ ਕੇ ਜ਼ਾਦਰਾਨ ਦਾ ਸ਼ਿਕਾਰ ਬਣ ਗਏ ।

ਅੱਜ ਦੇ ਮੁਕਾਬਲੇ ਵਿੱਚ ਅਫਗਾਨਿਸਤਾਨ ਦੀ ਟੀਮ ਵਿੱਚ ਹਜ਼ਰਤੁੱਲਾ ਜਜਾਈ, ਨੂਰ ਅਲੀ ਜ਼ਦਰਨ, ਰਹਿਮਤ ਸ਼ਾਹ, ਹਾਸ਼ਮਤੁੱਲਾਹ ਸ਼ਾਹਿਦੀ, ਮੁਹੰਮਦ ਨਬੀ, ਇਕਰਾਮ ਅਲੀਖਿਲ, ਅਸਗਰ ਅਫਗਾਨ, ਗੁਲਬਦੀਨ ਨਾਇਬ ,ਰਸ਼ਿਦ ਖਾਨ, ਆਫਤਾਬ ਆਲਮ ਅਤੇ ਹਾਮਿਦ ਹਸਨ ਸ਼ਾਮਿਲ ਹਨ । ਜਦਕਿ ਇੰਗਲੈਂਡ ਦੀ ਟੀਮ ਵਿੱਚ ਜੇਮਸ ਵਿੰਸ, ਜੌਨੀ ਬੇਅਰਸਟੋ, ਜੋ ਰੂਟ, ਇਓਨ ਮੋਰਗਨ, ਬੈਨ ਸਟੋਕਸ, ਜੋਸ ਬਟਲਰ, ਜੋਫਰਾ ਆਰਚਰ, ਕ੍ਰਿਸ ਵੋਕਸ, ਲੀਅਮ ਪਲੰਨਕੇਟ, ਮਾਰਕ ਵੁੱਡ / ਮੋਇਨ ਅਲੀ ਅਤੇ ਆਦਿਲ ਰਾਸ਼ਿਦ ਸ਼ਾਮਿਲ ਹਨ ।