2018 Hockey Champions Trophy: ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਚੈਪੀਅਨਸ ਟਰਾਫੀ ਵਿੱਚ ਆਪਣੇ ਦੂਸਰੇ ਮੁਕਾਬਲੇ ਦੌਰਾਨ ਓਲੰਪਿਕ ਚੈਪੀਅਨਜ਼ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਲਗਾਤਾਰ ਆਪਣੀ ਦੂਸਰੀ ਜਿੱਤ ਦਰਜ਼ ਕਰ ਲਈ ਹੈ । ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾਇਆ ਸੀ । ਭਾਰਤ ਵੱਲੌਂ ਹਰਮਨਪ੍ਰੀਤ ਅਤੇ ਮਨਦੀਪ ਸਿੰਘ ਨੇ ਗੋਲ ਕੀਤਾ । ਅਰਜਨਟੀਨਾ ਦੇ ਵੱਲੋਂ ਗੋਨਜ਼ਾਲੇਜ਼ ਪੈਲੇਟ ਨੇ ਇੱਕ ਗੋਲ ਕੀਤਾ । ਭਾਰਤ ਦੇ ਸਰਦਾਰ ਸਿੰਘ ਦਾ ਇਹ 300ਵਾਂ ਅੰਤਰਰਾਸ਼ਟਰੀ ਮੈਚ ਸੀ ।
ਪਹਿਲੇ ਕਵਾਟਰ ਵਿੱਚ ਦੋਨੋ ਟੀਮਾਂ ਵਧੀਆ ਤਾਲਮੇਲ ਅਤੇ ਬਿਨਾ ਕਿਸੇ ਜਲਦਬਾਜੀ ਦੇ ਖੇਡੀਆਂ । ਭਾਰਤ ਨੇ ਹੋਲੀ-ਹੋਲੀ ਅਰਜਨਟੀਨਾ ਦੇ ਘੇਰੇ ਵਿੱਚ ਜਾਣਾ ਸ਼ੁ੍ਰੂ ਕਰ ਦਿੱਤਾ ਸੀ । ਮੈਚ ਦੇ ਚੌਥੇ ਮਿੰਟ ਵਿੱਚ ਭਾਰਤ ਨੂੰ ਇੱਕ ਪੈਨਲਟੀ ਕੋਰਨਰ ਮਿਲ ਸਕਦਾ ਸੀ ਪਰ ਅਰਜਨਟੀਨਾ ਦੇ ਖਿਡਾਰੀਆਂ ਨੇ ਰੈਫਰਲ ਲੈ ਕੇ ਉਸ ਨੂੰ ਨਿਕਾਰ ਦਿੱਤਾ । ਉਸ ਤੋਂ ਬਾਅਦ ਅਰਜਨਟੀਨਾ ਦੀ ਟੀਮ ਵੀ ਲੈਅ ਵਿੱਚ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ 11ਵੇਂ ਮਿੰਟ ਵਿੱਚ ਦੇ ਪੈਨਲਟੀ ਕੋਰਨਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਪਰ ਉਹ ਉਸਨੂੰ ਗੋਲ ਦੇ ਵਿੱਚ ਬਦਲਣ ਦੇ ਵਿੱਚ ਕਾਮਯਾਬ ਨਾ ਹੋ ਸਕੀ । ਇਸ ਲਈ ਪਹਿਲਾ ਕਵਾਟਰ ਬਿਨਾ ਗੋਲ ਦੇ ਹੀ ਖਤਮ ਹੋ ਗਿਆ ।
ਦੂਸਰੇ ਕਵਾਟਰ ਵਿੱਚ 17ਵੇਂ ਮਿੰਟ ਵਿੱਚ ਭਾਰਤ ਨੂੰ ਪਹਿਲਾ ਪੈਨਲਟੀ ਕੋਰਨਰ ਮਿਲੀਆ ਜਿਸ ਨੂੰ ਹਰਮਨ ਪ੍ਰੀਤ ਨੇ ਗੋਲ ਵਿੱਚ ਬਦਲ ਕੇ ਸਕੋਰ 1-0 ਕਰ ਭਾਰਤ ਨੂੰ ਬੜਤ ਦਿਵਾਈ । ਅਗਲੇ ਹੀ ਮਿੰਟ ਦੇ ਵਿੱਚ ਭਾਰਤ ਨੇ ਇੱਕ ਹੋਰ ਮੌਕਾ ਬਣਾਇਆ । ਪਰ ਅਰਜਨਟੀਨਾ ਦੇ ਡਿਫੈਂਸ ਨੇ ਐਸ.ਵੀ ਸੁਨੀਲ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ । 20ਵੇਂ ਮਿੰਟ ਵਿੱਚ ਅਰਜਨਟੀਨਾ ਨੇ ਗੋਲ ਕਰਨ ਦੀ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਜਿਸ ਨੂੰ ਸ਼੍ਰੀਜੇਸ਼ ਨੇ ਨਾਕਾਮ ਕਰ ਦਿੱਤਾ । ਅਰਜਟੀਨਾ ਗੋਲ ਬਰਾਬਰ ਕਰਨ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਭਾਰਤ ਦੇ ਮਨਦੀਪ ਸਿੰਘ ਨੇ 28ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਅਰਜਨਟੀਨਾ ਦੀ ਪ੍ਰੇਸ਼ਾਨੀ ਹੋਰ ਵੀ ਵਧਾ ਦਿੱਤੀ ।
2018 Hockey Champions Trophy
ਅਰਜਨਟੀਨਾ ਨੂੰ ਅਗਲੇ ਹੀ ਮਿੰਟ ਇੱਕ ਹੋਰ ਪੈਨਲਟੀ ਕਾਰਨਰ ਮਿਲ ਗਿਆ ਜਿਸ ਨੂੰ ਗੋਂਜਾਲੇਜ ਨੇ ਗੋਲ ਵਿੱਚ ਬਦਲ ਦਿੱਤਾ । ਦੂਸਰੇ ਕਵਾਟਰ ਦੇ ਅੰਤ ਤੱਕ ਸਕੋਰ 2-1 ਰਿਹਾ । ਤੀਸਰੇ ਕਵਾਟਰ ਵਿੱਚ ਦੋਨਾ ਟੀਮਾਂ ਨੇ ਕਈ ਵਧੀਆ ਮੂਵ ਬਣਾਏ । 41ਵੇਂ ਮਿੰਟ ਵਿੱਚ ਮਨਦੀਪ ਸਿੰਘ ਕੋਲ ਇਕ ਸ਼ਾਨਦਾਰ ਵਨ ਟੂ ਵਨ ਮੌਕਾ ਸੀ ਪਰ ਉਹ ਉਸ ਨੂੰ ਗੋਲ ਵਿੱਚ ਨਾ ਬਦਲ ਸਕਿਆ । ਅਰਜਨਟੀਨਾ ਮੈਚ ਦੇ 43ਵੇਂ ਮਿੰਟ ਵਿੱਚ ਪੈਨਲਟੀ ਕੋਰਨਰ ਬਣਾਉਣ ਵਿੱਚ ਕਾਮਯਾਬ ਹੋ ਗਿਆ । ਪਰ ਉਹ ਇਸ ਕੋਰਨਰ ਨੂੰ ਗੋਲ ਵਿੱਚ ਨਾ ਬਦਲ ਸਕੀ । ਅਗਲੇ ਮਿੰਟ ਵਿੱਚ ਦਿਲਪ੍ਰੀਤ ਨੇ ਭਾਰਤ ਲਈ ਇੱਕ ਮੌਕਾ ਬਣਾਇਆ । ਦਿਲਪ੍ਰੀਤ , ਮਨਦੀਪ ਅਤੇ ਲਲਿਤ ਮਿਲ ਕੇ ਵੀ ਇਸਨੂੰ ਗੋਲ ਵਿੱਚ ਨਾ ਬਦਲ ਸਕੇ । ਇਸ ਦੌਰਾਨ ਸੁਰਿੰਦਰ ਕੁਮਾਰ ਨੂੰ ਗਰੀਨ ਕਾਰਡ ਮਿਲੀਆ । ਮੈਚ ਦੇ ਆਖਰੀ ਸਮੇਂ ਤੱਕ ਅਰਜਨਟੀਨਾ ਗੋਲ ਬਰਾਬਰ ਕਰਨ ਲਈ ਪੂਰੀ ਕੋਸ਼ਿਸ਼ ਕਰਦਾ ਰਿਹਾ ਪਰ ਉਸ ਨੂੰ ਸਫਲਤਾ ਨਾ ਮਿਲੀ ਅਤੇ ਇਹ ਮੈਚ 2-1 ਦੇ ਫਰਕ ਨਾਲ ਭਾਰਤ ਨੇ ਜਿੱਤ ਲਿਆ ।
2018 Hockey Champions Trophy