smartphone segment ਲੋਕਾਂ ਦੀ ਪਸੰਦੀਦਾ ਅਤੇ ਪ੍ਰਸਿੱਧ ਕੰਪਨੀ ਐਪਲ ਨੇ ਇੱਕ ਵਾਰ ਫੇਰ ਸਭ ਨੂੰ ਪਿੱਛੇ ਛੱਡਦੇ ਹੋਏ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ‘ਚ ਆਪਣੀ ਥਾਂ ਨੂੰ ਬਰਕਰਾਰ ਰੱਖਦਿਆਂ 2019 ਦੀ ਤੀਜੀ ਤਿਮਾਹੀ ਸੂਚੀ ‘ਚ ਪਹਿਲੇ ਸਥਾਨ ‘ਤੇ ਬਣੀ ਹੋਈ ਹੈ। ਆਂਕੜਿਆਂ ਮੁਤਾਬਕ ਐਪਲ ਦਾ ਹਾਈ-ਕਾਸਟ ਮਾਰਕੀਟ ਸ਼ੇਅਰ ਕਰੀਬ 51.3 ਫੀਸਦੀ ਹੈ। ਜ਼ਿਕਰਯੋਗ ਹੈ ਕਿ 2019 ਦੀ ਤੀਜੀ ਤਿਮਾਹੀ ਰਿਪੋਰਟ ਮੁਤਾਬਕ 35,000 ਰੁਪਏ ਤੋਂ ਉਪਰ ਵਾਲੇ ਸੈਗਮੇਂਟ ‘ਚ ਅਵੱਲ ਸਥਾਨ ‘ਤੇ ਹੈ। ਹਾਲਾਂਕਿ ਸੈਮਸੰਗ ਅਤੇ ਵਨਪਲੱਸ ਕਾਰਨ ਕੁੱਝ ਦੇਰ ਲਈ ਗਿਰਾਵਟ ਆਈ ਸੀ ਪਰ ਆਈਫੋਨ 11 ਸੀਰੀਜ਼ ਦੀ ਲਾਂਚ ਤੋਂ ਬਾਅਦ ਇਹ ਫੇਰ ਲੋਕਾਂ ਦੀ ਪਹਿਲੀ ਪਸੰਦ ਬਣਦਾ ਨਜ਼ਰ ਆਇਆ।

ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ.ਡੀ.ਸੀ.) ਵੱਲੋਂ ਜਾਰੀ ਕੀਤੀ ਇਸ ਰਿਪੋਰਟ ਨੇ ਸਾਫ ਕੀਤਾ ਹੈ ਕਿ ਅਫੋਰਡੇਬਲ ਆਫਰਜ਼ ਅਤੇ ਆਈਫੋਨ ਐਕਸ ਆਰ, ਆਈਫੋਨ 8 ਅਤੇ ਆਈਫੋਨ 7 ਦੇ ਪ੍ਰਾਈਜ਼ ਡ੍ਰੋਪ ਨੇ ਐਪਲ ਦੀ ਗਰੋਥ ‘ਚ ਬਹੁਤ ਮਦਦ ਕੀਤੀ ਹੈ । ਇਸਦੇ ਨਾਲ-ਨਾਲ ਆਈਫੋਨ 11 ਦੀ ਲਾਂਚ ਤੋਂ ਬਾਅਦ ਵੀ ਕੰਪਨੀ ਵੱਲੋਂ ਨਵੇਂ ਸੇਲਸ ਦੇ ਰਿਕਾਰਡ ਬਣਾਏ ਹਨ। ਐਪਲ ਹੁਣ ਜਲਦ ਹੀ ਆਪਣਾ ਨਵਾਂ iphone SE2 ਵੀ ਲਾਂਚ ਕਰਨ ਦੀ ਤਿਆਰੀ ‘ਚ ਹੈ , ਇਸ ਦੀ ਕੀਮਤ ਲਈ ਦਾਅਵਾ ਕੀਤਾ ਗਿਆ ਹੈ ਕਿ ਭਾਰਤ ‘ਚ ਮਹਿਜ਼ 29 ਹਜ਼ਾਰ ਹੋਵੇਗੀ ।