ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਸਿੱਖਾਂ ਨੇ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਤਹਿਤ 1,35,000 ਡਾਲਰ ਇਕੱਤਰ ਕੀਤੇ ਹਨ। ਯੂਬਾ ਸ਼ਹਿਰ ਵਿੱਚ ਕਈ ਗੁਰਦੁਆਰੇ ਹਨ ਅਤੇ ਇਹ ਖੇਤੀ ਕਰਨ ਵਾਲੇ ਸਿੱਖ ਭਾਈਚਾਰੇ ਦੇ ਰਿਹਾਇਸ਼ ਵਾਲੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿਥੇ ਬਾਦਾਮ, ਆੜੂ ਅਤੇ ਦਾਖ-ਮੁਨੱਕਾ ਦੇ ਵੱਡੇ ਫਾਰਮ ਹਨ।ਦੱਸ ਦੇਈਏ ਕਿ ਨੈਸ਼ਨਲ ਸਿੱਖ ਕੰਪੇਨ’ ਤਹਿਤ ਅਮਰੀਕੀਆਂ ਨੂੰ ਸਿੱਖਾਂ ਅਤੇ ਸਿੱਖ ਧਰਮ ਬਾਰੇ ਸਿੱਖਿਅਤ ਕਰਨ ਦੇ ਮਕਸਦ ਨਾਲ ਦੇਸ਼ ਭਰ ਵਿੱਚ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ।
ਅਮਰੀਕਾ ਵਿੱਚ 9/11 ਹਮਲੇ ਤੋਂ ਬਾਅਦ ਵੱਖਰੇ ਸਰੂਪ ਕਾਰਨ ਸਿੱਖ ਭਾਈਚਾਰੇ ਖ਼ਿਲਾਫ਼ ਨਫ਼ਰਤੀ ਅਪਰਾਧਾਂ ਤੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਦੇ ਮੱਦੇਨਜ਼ਰ ਇਹ ਕਦਮ ਉਠਾਇਆ ਗਿਆ ਹੈ।