ਇਸ ਮਹਾਲਕਸ਼ਮੀ ਮੰਦਰ ਨਾਲ ਜੁੜੇ ਹਨ ਕਈ ਰਹੱਸ, ਵਿਗਿਆਨ ਵੀ ਹੋਇਆ ਫ਼ੇਲ੍ਹ!
nobody


ਪੁਣੇ : ਵੀਰਵਾਰ ਤੋਂ 9 ਦਿਨਾਂ ਤੱਕ ਚੱਲਣ ਵਾਲੇ ਨੌਰਾਤਿਆਂ ਦੇ ਤਿਓਹਾਰ ਦੀ ਸ਼ੁਰੂਆਤ ਹੋ ਰਹੀ ਹੈ। ਇਸ ਮੌਕੇ ‘ਤੇ ਅਸੀਂ ਤੁਹਾਨੂੰ ਇੱਕ ਅਜਿਹੇ ਰਹੱਸਮਈ ਮੰਦਰ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜਿਸ ਦੇ ਅੱਗੇ ਵਿਗਿਆਨ ਵੀ ਨਾਕਾਮ ਸਾਬਤ ਹੋ ਰਿਹਾ ਹੈ। ਇਹ ਹੈ ਕੋਹਲਾਪੁਰ ਦਾ ਲਕਸ਼ਮੀ ਮੰਦਰ, ਜਿਸ ਦੇ ਖੰਭਿਆਂ ਨੂੰ ਅੱਜ ਤੱਕ

ਸਿੱਖ ਵਿਰਾਸਤ ਦੇ ਅਪਮਾਨ ਨੂੰ ਲੈ ਕੇ ਅਕਾਲੀ ਦਲ ਨੇ ਇੰਝ ਸਾਧਿਆ ‘ਨਵਜੋਤ ਸਿੱਧੂ ‘ਤੇ ਨਿਸ਼ਾਨਾ’

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਕਾਂਗਰਸ ਸਰਕਾਰ ਵਿਚ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਿੱਧੂ ਆਪਣੀਆਂ ਹਰਕਤਾਂ ਨਾਲ ਸਿੱਖ ਯਾਦਗਾਰਾਂ ਦਾ ਇਸ ਲਈ ਅਪਮਾਨ ਕਰ ਰਿਹਾ ਹੈ ਕਿਉਂਕਿ ਇਨ੍ਹਾਂ ਯਾਦਗਾਰਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਬਣਾਇਆ ਹੋਇਆ ਹੈ। ਇਸ ਤੋਂ ਸਿੱਧੂ

ਬੋਲੇ ਸੋ ਨਿਹਾਲ… ਦੇ ਨਾਅਰੇ ਨਾਲ ਬਰਕੀ ‘ਤੇ ਕਬਜ਼ਾ ਜਮਾਉਣ ਵਾਲੇ 4 ਸਿੰਘ ਯੋਧਿਆਂ ਦੀ ਦਾਸਤਾਨ

ਫ਼ਿਰੋਜ਼ਪੁਰ ਛਾਉਣੀ ‘ਚ ਇਕ ਲਾਲ ਪੱਥਰ ਦਾ ਸਮਾਰਕ ਬਣਿਆ ਹੋਇਆ ਹੈ, ਜਿਸ ‘ਤੇ ਲਿਖਿਆ ਹੈ ਕਿ “ਬਰਕੀ, 10 ਸਤੰਬਰ, 1965” ਉਸ ਦੇ ਨਾਲ ਪਾਕਿਸਤਾਨ ਦਾ ਇਕ ਪੈਟਨ ਟੈਂਕ ਖੜ੍ਹਾ ਹੋਇਆ ਹੈ ਤੇ ਇਕ ਮੀਲ ਦਾ ਪੱਥਰ ਵੀ ਲੱਗਿਆ ਹੋਇਆ ਹੈ, ਜਿਸ ਤੇ ਲਿਖਿਆ ਹੈ, ਲਾਹੌਰ 15 ਮੀਲ। 6 ਸਤੰਬਰ,1965 ਨੂੰ 4 ਸਿੱਖਾਂ ਦੇ ਜਵਾਨਾਂ ਨੂੰ

ਰਾਮ ਰਹੀਮ ਦੀ ਮੁਆਫ਼ੀ ‘ਤੇ ਸ਼੍ਰੋਮਣੀ ਕਮੇਟੀ ਦਾ ਇਹ ਤਰਕ ਜਾਣ ਹੋ ਜਾਵੋਗੇ ਹੈਰਾਨ

ਅੰਮ੍ਰਿਤਸਰ : ਕਈ ਸਾਲ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਝੀ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਤਣਾਅ ਬਹੁਤ ਜ਼ਿਆਦਾ ਵਧ ਗਿਆ ਸੀ। ਇਸ ਮਾਮਲੇ ਨੂੰ ਦੋਵੇਂ ਧਿਰਾਂ ਵਿਚ ਕਈ ਥਾਵਾਂ ‘ਤੇ

ਸਾਰਾਗੜ੍ਹੀ ਜੰਗ ਦੀ 120ਵੀਂ ਵਰ੍ਹੇਗੰਢ ਦੀ ਯਾਦ ‘ਚ ਬਰਤਾਨੀਆ ਵਿਖੇ ਕਰਵਾਏ ਗਏ ਪੋਲੋ ਮੈਚ

ਲੰਡਨ : ਸੰਨ 1897 ਦੇ ਸੰਤਬਰ ਮਹੀਨੇ ਵਿੱਚ ਅੱਜ ਸ਼ਾਹਿਦ ਬਹੁਤੇ ਲੋਕ ਭੁਲਾ ਚੁੱਕੇ ਹਨ ਪਰ ਜੇਕਰ ਇਸ ਸਮੇਂ ‘ਤੇ ਇੱਕ ਡੂੰਘੀ ਝਾਤ ਪਾਈ ਜਾਵੇ ਤਾਂ ਦੁਨੀਆ ਸਾਹਮਣੇ ਕੁਝ ਅਜਿਹੇ ਤੱਥ ਉਭਰ ਕੇ ਆਉਂਦੇ ਹਨ ਕਿ ਜਿਸ ਨਾਲ ਰਹਿੰਦੀ ਦੁਨੀਆਂ ਤੱਕ ਸਿੱਖ ਧਰਮ ਦੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੀ ਗਈ ਸਿੱਖ

ਸਾਰਾਗੜ੍ਹੀ ਜੰਗ ਦੇ 21 ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਹੁਣ ਕੀਤਾ ਜਾਏਗਾ ਯਾਦ

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਈ ਫੌਜ ਨੇ ਸਮੇਂ-ਸਮੇਂ ਉੱਤੇ ਆਪਣੀ ਬਹਾਦਰੀ ਦਿਖਾਉਂਦਿਆਂ ਸਮੁੱਚੇ ਆਵਾਮ ਦੀ ਰੱਖਿਆ ਕੀਤੀ। ਪਹਿਲਾਂ ਮੁਗਲ ਰਾਜ ਅਤੇ ਫਿਰ ਵਿਸ਼ਵ ਯੁੱਧ ਦੀ ਗੱਲ ਕਰਦੇ ਹਾਂ ਤਾਂ ਸਿੱਖਾਂ ਦਾ ਇਹਨਾਂ ਯੁੱਧਾਂ ਵਿੱਚ ਇੱਕ ਅਹਿਮ ਯੋਗਦਾਨ ਰਿਹਾ ਹੈ। ਹਰ ਵਾਰ ਸਿੱਖ ਫੌਜਾਂ ਨੇ ਦੁਸ਼ਮਣਾਂ ਨੂੰ ਹਾਰ ਦਾ ਮੂੰਹ ਵਿਖਾਇਆ ।

ਅੱਜ ਦੇ ਦਿਨ 1539 ਈ. ਨੂੰ ਮਿਲੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ

ਸੇਵਾ, ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰ ਇਤਿਹਾਸ ਅਤੇ ਗੁਰਮਤਿ ਦੇ ਵਿਕਾਸ ਵਿੱਚ ਉਨ੍ਹਾਂ ਦੀ ਦੇਣ ਵਡਮੁੱਲੀ ਅਤੇ ਮਹੱਤਵਪੂਰਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਵਿਚਾਰਧਾਰਾ ‘ਤੇ ਚਲਦਿਆਂ ਹੋਇਆਂ ਬ੍ਰਹਮ ਗਿਆਨ ਦੇ ਅਥਾਹ ਸਾਗਰ ਦਾ ਅੰਗ ਬਣ ਜਾਣਾ ਉਨ੍ਹਾਂ ਦੀ ਵਡਮੁੱਲੀ ਪ੍ਰਾਪਤੀ ਸੀ।

ਰਾਮ ਰਹੀਮ ਨੂੰ ਮੁਆਫ਼ੀ ਦੇ ਮਾਮਲੇ ‘ਤੇ ਇਨ੍ਹਾਂ ਸਿੱਖ ਸੰਗਠਨਾਂ ਨੇ ਮੰਗਿਆ ਅਕਾਲ ਤਖ਼ਤ ਦੇ ਜਥੇਦਾਰ ਦਾ ਅਸਤੀਫ਼ਾ

ਅੰਮ੍ਰਿਤਸਰ : ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਡੇਰਾ ਮੁਖੀ ਨੂੰ 20 ਸਾਲ ਦੀ ਕੈਦ ਹੋਣ ਤੋਂ ਬਾਅਦ ਹੁਣ ਸੌਦਾ ਸਾਧ ਰਾਮ ਰਹੀਮ ਦਾ ਸੱਚ ਪੂਰੀ ਤਰ੍ਹਾਂ ਜੱਗ ਜ਼ਾਹਿਰ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਦਾ ਮਾਮਲਾ ਇਕ ਵਾਰ ਫਿਰ

ਸਿੱਕਮ ‘ਚ ਇੱਕ ਹੋਰ ਗੁਰਦੁਆਰਾ ਸਾਹਿਬ ਨੂੰ ਨੋਟਿਸ ਜਾਰੀ ਹੋਣ ਮਗਰੋਂ ਗ੍ਰਹਿ ਮੰਤਰੀ ਵੱਲੋਂ ਦਖਲਅੰਦਾਜ਼ੀ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਿਕੱਮ ਵਿਚ ਗੁਰਦੁਆਰਾ ਸਾਹਿਬਾਨ ਦੇ ਮਾਮਲੇ ‘ਤੇ ਉਪਜੇ ਸੰਕਟ ਵਿਚ ਦਖਲਅੰਦਾਜ਼ੀ ਕਰਨੀ ਪਈ ਜਦੋਂ  ਉੱਤਰੀ ਜ਼ਿਲੇ ਦੇ ਇਕ ਹੋਰ ਗੁਰਦੁਆਰਾ ਸਾਹਿਬ ਗੁਰਦੁਆਰਾ ਚੁੰਗਥਾਂਗ ਨੂੰ ਸਥਾਨਕ ਅਧਿਕਾਰੀਆਂ ਨੇ ਨੋਟਿਸ ਜਾਰੀ ਕਰ ਦਿੱਤਾ। ਗ੍ਰਹਿ ਮੰਤਰੀ ਨੇ ਸਿਕੱਮ ਦੇ ਮੁੱਖ ਮੰਤਰੀ ਪਵਨ ਕੁਮਾਰ ਚੈਮਲਿੰਗ ਨੂੰ ਆਖਿਆ ਹੈ ਕਿ ਉਹ ਐਤਵਾਰ ਨੂੰ ਸਿੱਖਾਂ

USA park to be named after Human Rights Activist Jaswant Singh Khalra
ਜਸਵੰਤ ਸਿੰਘ ਖਾਲੜਾ ਦੇ ਨਾਂਅ ਤੋਂ ਜਾਣਿਆ ਜਾਵੇਗਾ ਅਮਰੀਕਾ ਦਾ ਇਹ ਪਾਰਕ

ਫਰਿਜ਼ਨੋ, ਕੈਲੀਫੋਰਨੀਆ, (ਅਮਰੀਕਾ) : ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਫ੍ਰੇਸਨੋ ਸਿਟੀ ਦੀ ਸਿਟੀ ਕੌਂਸਲ ਨੇ ਸ਼ਾਲਾਘਾਂਯੋਗ ਸੇਵਾਵਾਂ ਨੂੰ ਤਜਵੀਜ਼ ਦਿੰਦਿਆਂ ਸ਼ਹਿਰ ਦੇ ਇਕ ਮਹੱਤਵਪੂਰਣ ਪਾਰਕ ਦਾ ਨਾਂ ਜਸਵੰਤ ਸਿੰਘ ਖਾਲੜਾ ਪਾਰਕ ਵਜੋਂ ਬਦਲਣ ਦਾ ਫੈਸਲਾ ਕੀਤਾ ਹੈ। ਕੌਂਸਲ ਨੇ ਵੀਰਵਾਰ ਨੂੰ ਕੀਤੀ ਇੱਕ ਮੀਟਿੰਗ ਦੌਰਾਨ ਆਪਣੀ ਸਰਬਸੰਮਤੀ ਨਾਲ ਵਿਕਟੋਰੀਆ ਪਾਰਕ ਆਫ ਵੈਸਟ ਫ੍ਰੇਸਨੋ ਦਾ ਨਾਮ

ਡੇਰਾ ਸਿਰਸਾ ਦੇ ਖੇਰੂੰ-ਖੇਰੂੰ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲ ਹੈ ਇਹ ‘ਵੱਡਾ ਮੌਕਾ’

ਲੁਧਿਆਣਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਡੇਰਾ ਸਿਰਸਾ ਪੂਰੀ ਤਰ੍ਹਾਂ ਨਾਲ ਖੇਰੂੰ-ਖੇਰੂੰ ਹੋ ਗਿਆ ਹੈ। ਇਹੀ ਹਾਲ ਰਾਮ ਰਹੀਮ ਦੇ ਪੈਰੋਕਾਰਾਂ ਦਾ ਵੀ ਹੈ, ਜੋ ਆਪਣੇ ਗੁਰੂ ਡੇਰਾ ਮੁਖੀ ਦੇ ਇਸ ਸ਼ਰਮਨਾਕ ਕਾਂਡ ਤੋਂ ਬਾਅਦ ਮੱਥੇ

Prof. Badungar lauds Amarinder
ਪ੍ਰੋ. ਬਡੂੰਗਰ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਥਾਪੜੀ ਪਿੱਠ

ਲੁਧਿਆਣਾ : ਐਸਜੀਪੀਸੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੈਬਨਿਟ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਡੇਰਾ ਸਿਰਸਾ ਮਾਮਲੇ ‘ਚ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਨਿਭਾਈ ਭੂਮਿਕਾ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੈਪਟਨ ਸਰਕਾਰ ਦੀ ਦੱਬ ਕੇ ਪਿੱਠ ਥਾਪੜੀ ਹੈ।ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਅਕਾਲੀ ਦਲ ਨਾਲ ਜੁੜੀ ਕਿਸੇ ਵੱਡੀ

ਜਿੱਤ ਤੋਂ 52 ਦਿਨ ਬਾਅਦ ਕੈਪਟਨ ਦਰਬਾਰ ਸਾਹਿਬ ਹੋਣਗੇ ਨਤਮਸਤਕ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 7ਮਈ ਨੂੰ ਦਰਬਾਰ ਸਾਹਿਬ ਨਤਮਸਤਕ ਹੋਣ ਤੇ ਐਸ.ਜੀ.ਪੀ.ਸੀ ਵੱਲੋਂ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਜਾਵੇਗਾ ਇਹ ਐਲਾਨ ਐਸ.ਜੀ.ਪੀ.ਸੀ ਦੇ ਪ੍ਰਧਾਨ ਪਾਲ ਸਿੰਘ ਬੰਡੂਗਰ ਵੱਲੋਂ ਅੱਜ ਦੁਬਾਰਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ। ਉਨਾਂ ਕਿਹਾ ਕਿ ਕੋਈ ਵੀ ਵੱਡੀ ਸਖਸੀਅਤ ਜਦੋਂ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦਾ ਹੈ ਤਾਂ

ਹਾਂਗਕਾਂਗ ਦਾ ਪਹਿਲਾ ਗੁਰੂਘਰ,ਸਿੱਖ ਫੌਜੀਆਂ ਨੇ ਕੀਤਾ ਸੀ ਸਥਾਪਿਤ

ਹਾਂਗਕਾਂਗ: ਹਾਂਗਕਾਂਗ ਦੇ ਵਾਨ ਚਾਈ ਵਿੱਚ ਸਭ ਤੋਂ ਪਹਿਲਾ ਗੁਰੂ ਘਰ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਨਾਲ ਬ੍ਰਿਟਿਸ਼ ਆਰਮੀ ਰੈਜੀਮੈਂਟ ਦੇ ਸਿੱਖ ਸਿਪਾਹੀਆਂ ਵੱਲੋਂ 1901 ਵਿੱਚ ਸਥਾਪਤ ਕੀਤਾ ਗਿਆ ਸੀ। ਗੁਰੂ ਘਰ ਵਿਖੇ ਪੰਜਾਬੀ ਸਿਖਾਉਣ ਦੀਆਂ ਕਲਾਸਾਂ, ਗਤਕਾ ਕਲਾਸਾਂ, ਕੀਰਤਨ ਕਲਾਸਾਂ, ਗੁਰਬਾਣੀ ਕਲਾਸਾਂ ਦੀ ਸਹੂਲਤ ਦੇ ਨਾਲ ਲਾਇਬ੍ਰੇਰੀ, ਛੋਟੇ ਬੱਚਿਆਂ ਲਈ ਕਿੰਡਰਗਾਰਟਨ ਤੇ ਕੰਪਿਊਟਰ

ਮੋਗਾ ‘ਚ ਦਸਤਾਰ ਮੁਕਾਬਲੇ ਕਰਵਾਏ ਗਏ

ਮੋਗਾ : ਕਹਿੰਦੇ ਹਨ ਕਿ ਪਗੜੀ ਸਿੱਖ ਦੀ ਪਹਿਚਾਣ ਹੈ ਪਰ ਅਜੋਕਾ ਨੌਜਵਾਨ ਇਸ ਨੂੰ ਕਿਸ ਕਦਰ ਭੁੱਲ ਰਿਹਾ ਹੈ ਇਸ ਭੁੱਲਦੀ ਹੋਈ ਜਿੰਦਗੀ ਵਿੱਚ ਸਿੱਖ ਨੌਜਵਾਨਾਂ ਨੂੰ ਆਪਣੀ ਪਗੜੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਮੋਗੇ ਦੇ ਗੁਰਦੁਆਰਾ ਸਾਹਿਬ ਬੀਬੀ ਕਹਾਣ ਕੌਰ ਟਰੱਸਟ ਵੱਲੋਂ ਛੇਵੀਂ ਕਲਾਸ ਤੋਂ ਲੈ ਕੇ ਪਲੱਸ ਦੋ ਦੇ ਵਿਦਿਆਰਥੀਆਂ ਦੇ

ਦਸਤਾਰ ਧਾਰੀ ਸਿੱਖ ਨੌਜਵਾਨ ਨੇ ਬਰਤਾਨੀਆ ‘ਚ ਮਚਾਈ ਧੂਮ !

ਲੰਡਨ : ਸਿੱਖਾ ਨੇ ਵਿਦੇਸ਼ਾਂ ਵਿੱਚ ਮੁੱਢ ਤੋਂ ਹੀ ਝੰਡੇ ਗੱਡੇ ਹਨ ਅਤੇ ਹੁਣ ਇਕ ਹੋਰ ਦਸਤਾਰ ਧਾਰੀ ਸਿੱਖ ਨੌਜਵਾਨ ਬਰਤਾਨੀਆ ‘ਚ ਇਤਿਹਾਸ ਸਿਰਜ ਸਕਦਾ ਹੈ। ਜੀ ਹਾਂ, ਬਰਤਾਨੀਆਂ ‘ਚ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੇ ਦਸਤਾਰ ਧਾਰੀ ਸਿੱਖ ਨੌਜਵਾਨ ਤਨਮਨਜੀਤ ਸਿੰਘ ਢੇਸੀ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਹੈ।

ਫੂਲਕਾ ਨੇ ਸਿੱਖ ਕੌਮ ਨਾਲ ਕੀਤੀ ਗੱਦਾਰੀ : ਬੱਬਰ

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਉਤੇ ਸਿੱਖ ਕੌਮ ਨਾਲ ਗੱਦਾਰੀ ਕਰਨ ਦੇ ਆਰੋਪ ਲੱਗੇ ਹਨ। ਇਹ ਆਰੋਪ ਇੱਕ ਅਖ਼ਬਾਰ ਦੇ ਐਡੀਟਰ-ਇਨ-ਚੀਫ ਗੁਰਚਰਨ ਸਿੰਘ ਬੱਬਰ ਨੇ ਲਗਾਏ ਹਨ।ਇਸ ਸਬੰਧੀ ਉਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਹੈ, ਜਿਸ ਵਿੱਚ

ਜਗਰਾਓ ‘ਚ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀ ਘਟਨਾ ਆਈ ਸਾਹਮਣੇ

ਜਗਰਾਓ (29 ਅਪ੍ਰੈਲ) – ਜਗਰਾਉ ਦੇ ਪਿੰਡ ਲਮਾ ਜਟਪੁਰਾ ਵਿੱਚ ਅੱਜ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਲਮਾ ਜਟਪੁਰਾ ਦੇ ਕੋਲ ਇੱਕ ਪਲਾਟ ਵਿੱਚ ਗੁਰੂ ਸਾਹਿਬ ਦੇ ਅੰਗ ਕਿਸੇ ਨੇ ਪਾੜ ਕੇ ਬਿਖਰੇ ਹੋਏ ਮਿਲੇ। ਜਦੋਂ ਪਿੰਡ ਦੇ ਲੋਕੋ ਨੂੰ ਇਸ ਘਟਨਾ ਦੇ ਬਾਰੇ ਵਿੱਚ ਪਤਾ ਚਲਾ

ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ’ਤੇ SGPC ਆਵੇ ਅੱਗੇ - ਡਾ: ਵਾਲੀਆ
ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ’ਤੇ SGPC ਆਵੇ ਅੱਗੇ – ਡਾ: ਵਾਲੀਆ

ਪਟਿਆਲਾ – ਗਲੋਬਲ ਪੰਜਾਬ ਫਾਊਂਡੇਸ਼ਨ (ਰਜ਼ਿ) ਵੱਲੋਂ ਡਾ: ਹਰਜਿੰਦਰ ਵਾਲੀਆ ਦੀ ਪ੍ਰਧਾਨਗੀ ਹੇਠ ‘ਸਿੱਖ ਵਿਰੋਧੀ ਨਸਲਪ੍ਰਸਤੀ’ ਵਿਸ਼ੇ ਤੇ ਇੱਥੇ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਲੰਡਨ ਵਾਸੀ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ: ਹਰਪਾਲ ਸਿੰਘ ਪੰਨੂ ਅਤੇ ਪ੍ਰੋ. ਕੁਲਵੰਤ ਗਰੇਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ

ਸਿਕਲੀਗਰ ਸਿੱਖ ਭਾਈਚਾਰੇ ’ਤੇ ਹੁੰਦੇ ਤਸ਼ੱਦਦ ਖਿਲਾਫ ਉੱਠੀ ਆਵਾਜ਼

ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਮੁੱਖ ਆਗੂ ਤਰਸੇਮ ਸਿੰਘ ਦਿਓਲ ਨੇ ਕਿਹਾ ਕਿ ਬੀਤੇ ਦਿਨੀਂ ਮੱਧ ਪ੍ਰਦੇਸ਼ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਸਿਕਲੀਗਰ ਭਾਈਚਾਰੇ ਦੀਆਂ 52 ਗ੍ਰਿਫ਼ਤਾਰੀਆਂ, ਤਸ਼ੱਦਦ ਢਾਹੁਣ ਤੇ ਘਰਾਂ ਤੋਂ ਬੇਘਰ ਕਰਨ ਦੀਆਂ ਕਾਰਵਾਈਆਂ ਮਨੁੱਖੀ ਅਧਿਕਾਰਾਂ ਦੇ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਦਹਿਸ਼ਤ ਕਾਰਨ ਉੱਥੋਂ ਦੇ ਗੁਰੂ ਘਰਾਂ ਦੇ ਗ੍ਰੰਥੀ ਵੀ ਡਰੇ