ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ
ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ।
ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ, ਜੀਵਨ ਸਫਲ ਬਣਾਉਣ ਲਈ ਉਨ੍ਹਾਂ ਸਿਮਰਨ ਕਰਨ ਵਾਲਿਆਂ ਦੇ ਚਰਣੀ ਲੱਗੋ, ਪ੍ਰਭੂ ਆਪ ਤੁਹਾਡੇ ਕੋਲ ਆਵੇਗਾ
religious thought
ਜਿੰਨਾ ਤੁਹਾਡੇ ‘ਚ ਸਬਰ ਹੋਵੇਗਾ ਉਨਾਂ ਹੀ ਤੁਹਾਡੀ ‘ਪ੍ਰਾਰਥਨਾ’ ਦਾ ਅਸਰ ਹੋਵੇਗਾ
ਐ ਮਾਲਿਕ ਮਾਲਿਕ ਮੈਨੂੰ ਅਜਿਹਾ ਨਾ ਬਣਾਈਂ ਕਿ ਖੁਦ ‘ਤੇ ਗਰੂਰ ਹੋਵੇ
ਬੱਸ ਇਸ ਤਰ੍ਹਾਂ ਦਾ ਬਣਾ ਦੇਈਂ ਕਿ ਹਰ ਕੋਈ ਦੁਆ ਦੇਣ ਨੂੰ ਮਜਬੂਰ ਹੋਵੇ…
ਕੌਣ ਕਹਿੰਦਾ ਹੈ ਪਰਮਾਤਮਾ ਨਜ਼ਰ ਨਹੀਂ ਆਉਂਦਾ, ਜਦੋਂ ਕੋਈ ਨਜ਼ਰ ਨਹੀਂ ਆਉਂਦਾ, ਉਦੋਂ ਸਿਰਫ ਉਹੀ ਨਜ਼ਰ ਆਉਂਦਾ ਹੈ…
ਜ਼ਿੰਦਗੀ ਸਿਰਫ ਉਸ ਮਾਲਿਕ ਦੇ ਸਹਾਰੇ ਚਲਦੀ ਹੈ, ਸਾਹ ਤਾਂ ਸਿਰਫ ਜਿਸਮ ਨੂੰ ਚਲਾਉਂਦੇ ਹਨ…
ਇਸ਼ਨਾਨ ਤਨ ਨੂੰ ਸ਼ੁੱਧ ਕਰ ਦਿੰਦਾ ਹੈ, ਤੇ ਗੁਰਬਾਣੀ ਮਨ ਨੂੰ ਸ਼ੁੱਧ ਕਰ ਦਿੰਦੀ ਹੈ…
ਝੁਕਣਾ ਸਿੱਖ ਲੈ ਬੰਦਿਆ, ਵਾਹਿਗੁਰੂ ਤੈਨੂੰ ਆਪ ਉਚਾਈਆਂ ਤੱਕ ਲੈ ਜਾਵੇਗਾ…
ਨਾ ਦੌਲਤ ਦਾ ਘਮੰਡ ਕਰੋ, ਨਾ ਸ਼ੌਹਰਤ ਦਾ ਹੰਕਾਰ ਕਰੋ,
ਜਿਸ ਮਾਲਿਕ ਨੇ ਸਭ ਦਿੱਤਾ ਹੈ, ਬੱਸ ਉਸਦੇ ਸ਼ੁਕਰਗੁਜਾਰ ਰਹੋ
ਪਰਮਾਤਮਾ ਦੀ ਅਦਾਲਤ ਬਹੁਤ ਨਿਆਰੀ ਹੈ, ਚੰਗੇ ਕਰਮ ਕਰਦੇ ਰਹੋ, ਤੁਹਾਡਾ ਹਰ ਮਾਮਲਾ ਉਹ ਖੁਦ ਵੇਖੇਗਾ…
ਪਰਮਾਤਮਾ ਦੇ ਚਰਨਾਂ ਵਿੱਚ ਰਹਿਣ ਵਾਲੇ ਨੂੰ ਕਿਸੇ ਇਨਸਾਨ ਦੇ ਪੈਰ ਫੜ੍ਹਨ ਦੀ ਜ਼ਰੂਰਤ ਨਹੀਂ ਪੈਂਦੀ…
ਤਨ ਦੀ ਮੈਲ ਨੂੰ ਸਾਬਣ ਨਾਲ ਸਾਫ ਕੀਤਾ ਜਾ ਸਕਦਾ ਹੈ, ਪਰ ਮਨ ਦੀ ਮੈਲ ਸਿਰਫ ਬਾਣੀ ਹੀ ਦੂਰ ਕਰ ਸਕਦੀ ਹੈ…
ਪਰਮਾਤਮਾ ਦਾ ਸ਼ੁਕਰ ਕਰਨਾ ਸਿੱਖ ਲਓ, ਐਨਾ ਮਿਲੇਗਾ ਸ਼ੁਕਰ ਕਰਦੇ-ਕਰਦੇ ਥੱਕ ਜਾਓਗੇ…
ਪਰਮਾਤਮਾ ਦੀ ਵੱਡੀ ਦਾਤ ਵਰਤਮਾਨ ਹੈ, ਜੋ ਇੱਕ ਵਾਰ ਚਲਾ ਗਿਆ ਤਾਂ ਕਿਸੇ ਕੀਮਤ ‘ਤੇ ਖਰੀਦਿਆ ਨਹੀਂ ਜਾ ਸਕਦਾ…
ਜੋ ਵਿਅਕਤੀ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ, ਦੁੱਖ ਉਸਦੇ ਦਰਵਾਜੇ ਤੋਂ ਹੀ ਪਰਤ ਜਾਂਦਾ ਹੈ
ਹਾਲਾਤ ਕਿਹੋ ਜਿਹੇ ਵੀ ਹੋਣ, ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਕਦੇ ਨਾ ਛੱਡੋ
ਭਟਕਿਆ ਹੋਇਆ ਇਨਸਾਨ ਉਸ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਸਿੱਧੇ ਰਸਤੇ ‘ਤੇ ਆ ਜਾਂਦਾ ਹੈ
ਦੁੱਖ ਨੂੰ ਕਦੇ ਵੀ ਰੱਬ ਦੀ ਕਰੋਪੀ ਨਹੀਂ ਸਮਝਣਾ ਚਾਹੀਦਾ
ਪਰਮਾਤਮਾ ਦਾ ਸ਼ੁਕਰ ਕਰਨਾ ਸਿੱਖ ਲਓ, ਐਨਾ ਮਿਲੇਗਾ ਸ਼ੁਕਰ ਕਰਦੇ-ਕਰਦੇ ਥੱਕ ਜਾਓਗੇ…
ਸੁੱਖ ਵੇਲੇ ਤੇਰਾ ਸ਼ੁਕਰ ਕਰਾਂ, ਦੁੱਖ ਵੇਲੇ ਫਰਿਆਦ ਕਰਾਂ, ਜਿਸ ਹਾਲ ‘ਚ ਵੀ ਤੂੰ ਰੱਖੇਂ, ਵਾਹਿਗੁਰੂ ਹਰ ਪਲ ਤੈਨੂੰ ਦ ਕਰਾਂ…
ਮਨੁੱਖ ਜਿੰਨੀ ਜ਼ਿਆਦਾ ਨਿਮਰਤਾ ਨਾਲ ਝੁਕਦਾ ਹੈ, ਉਨਾ ਹੀ ਉਪਰ ਉਠਦਾ ਹੈ..