Rangoli hints Sunaina bipolar: ਬਾਲੀਵੁਡ ਅਦਾਕਾਰ ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਰੌਸ਼ਨ ਨੇ ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਸਿਹਤ , ਰਿਸ਼ਤੇ ਅਤੇ ਪਰਿਵਾਰ ਨਾਲ ਅਣਬਨ ਦੇ ਬਾਰੇ ਵਿੱਚ ਖੁਲਾਸਾ ਕੀਤਾ ਹੈ।ਸੁਨੈਨਾ ਦਾ ਇੰਟਰਵਿਊ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
Rangoli hints Sunaina bipolar

ਸੁਨੈਨਾ ਦੇ ਇੰਟਰਵਿਊ ਤੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਦਾ ਬਿਆਨ ਆਇਆ ਹੈ।ਉਨ੍ਹਾਂ ਨੇ ਸੁਨੈਨਾ ਅਤੇ ਰਿਤਿਕ ਰੌਸ਼ਨ ਦੇ ਨਾਲ ਜੁੜੇ ਕਈ ਖੁਲਾਸੇ ਕੀਤੇ ਹਨ।ਸੁਨੈਨਾ ਰੌਸ਼ਨ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲੈ ਕੇ ਬਿਮਾਰੀ ਦੀ ਗੱਲ ਫੈਲਾਈ ਗਈ ਹੈ ਉਹ ਕੇਵਲ ਅਫਵਾਹ ਹੈ। ਪਰਿਵਾਰ ਦੇ ਲੋਕਾਂ ਨਾਲ ਮੇਰਾ ਵਿਵਾਦ ਚਲ ਰਿਹਾ ਹੈ, ਜਿਸ ਕਾਰਨ ਤੋਂ ਮੈਂ ਘਰ ਛੱਡ ਦਿੱਤਾ ਸੀ।

ਮੈਨੂੰ ਮਾਂ-ਬਾਪ ਦੀ ਰੋਜਾਨਾ ਦੀ ਰੋਕ-ਟੋਕ ਤੋਂ ਪਰੇਸ਼ਾਨੀ ਹੈ। ਉਨ੍ਹਾਂ ਨੇ ਆਪਣੀ ਸ਼ਰਾਬ ਦੀ ਲਤ ਅਤੇ ਰਿਹੈਬ ਵਿਚ ਵਤੀਤ ਦੋ ਮਹੀਨੇ ਦੇ ਬਾਰੇ ਵਿੱਚ ਵੀ ਖੁਲਾਸੇ ਕੀਤੇ। ਇਸ ਇੰਟਰਵਿਊ ‘ਤੇ ਕੰਗਨਾ ਦੀ ਭੈਣ ਰੰਗੋਲੀ ਦਾ ਕਹਿਣਾ ਹੈ ਕਿ ਸਭ ਦੇ ਭਰਾ ਭੈਣ ਚੰਗੇ ਨਹੀਂ ਹੁੰਦੇ ਹਨ ਜੋ ਮੁਸ਼ਕਿਲ ਵਿੱਚ ਆਪਣਿਆਂ ਦੇ ਨਾਲ ਮਜਬੂਤੀ ਵਿੱਚ ਖੜੇ ਰਹਿੰਦੇ ਹਨ।ਰੰਗੋਲੀ ਨੇ ਟਵੀਟ ਕਰਕੇ ਖੁਲਾਸਾ ਕੀਤਾ ਕਿ ਜਦੋਂ ਰਿਤਿਕ ਰੌਸ਼ਨ ਅਤੇ ਕੰਗਨਾ ਦੇ ਵਿੱਚ ਵਿਵਾਦ ਚਲ ਰਿਹਾ ਸੀ।

ਉਸ ਸਮੇਂ ਸੁਨੈਨਾ ਨੇ ਮੈਨੂੰ ਅਤੇ ਕੰਗਨਾ ਨੂੰ ਫੋਨ ਅਤੇ ਮੈਸੇਜ ਕੀਤੇ ਸਨ। ਉਹ ਸਾਡੇ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਕਿਉਂਕਿ ਜਦੋਂ ਇਹ ਸਾਰਾ ਵਿਵਾਦ ਹੋਇਆ ਉਸ ਦੌਰਾਨ ਸਾਡੇ ਨਾਲ ਖੜੀ ਨਹੀਂ ਹੋ ਸਕੀ।ਰੰਗੋਲੀ ਨੇ ਦੱਸਿਆ ਕਿ ਜਦੋਂ ਕੰਗਨਾ , ਰਿਤਿਕ ਰੌਸ਼ਨ ਦੀ ਦੋਸਤ ਸੀ ਉਸ ਦੌਰਾਨ ਰਿਤਿਕ ਰੌਸ਼ਨ ਨੇ ਵੀ ਆਪਣੇ ਪੀਆਰ ਨੂੰ ਇਹ ਗੱਲ ਫੈਲਾਉਣ ਨੂੰ ਕਹੀ ਸੀ ਕਿ ਉਨ੍ਹਾਂ ਦੀ ਭੈਣ ਬਾਇਪੋਲਰ ਹੈ।

ਕੁੱਝ ਦਿਨਾਂ ਬਾਅਦ ਇਹ ਸਾਰੀਆਂ ਗੱਲਾਂ ਮੀਡੀਆ ਵਿੱਚ ਛਾਈਆਂ ਹੋਈਆਂ ਸਨ।ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਰੰਗੋਲੀ ਨੇ ਰਿਤਿਕ ਰੌਸ਼ਨ ‘ਤੇ ਨਿਸ਼ਾਨਾ ਸਾਧਿਆ ਹੈ। ਰੰਗੋਲੀ ਨੇ ਰਿਤਿਕ ਰੌਸ਼ਨ ਤੇ ਉਦੋਂ ਵੀ ਸਵਾਲ ਉੱਠੇ ਸਨ ਜਦੋਂ ਉਨ੍ਹਾਂ ਦੀ ਆਉਣ ਵਾਲੀ ਫਿਲਮ ਸੁਪਰ 30 ਵਿੱਚ ਮੀਟੂ ਦੇ ਆਰੋਪੀ ਰਹੇ ਵਿਕਾਸ ਬਹਿਲ ਦੀ ਐਂਟਰੀ ਹੋਈ ਸੀ।

ਰਿਤਿਕ ਰੌਸ਼ਨ ਦੇ ਵਲੋਂ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ ਹੈ। ਹਾਲਾਂਕਿ ਕਰਨ ਜੌਹਰ ਦੀ ਇੱਕ ਤਸਵੀਰ ਤੇ ਕੀਤਾ ਗਿਆ ਰਿਤਿਕ ਰੌਸ਼ਨ ਦਾ ਕਮੈਂਟ ਇਸ ਮਾਮਲੇ ਨਾਲ ਜੋੜੇ ਦੇਖਿਆ ਜਾ ਰਿਹਾ ਹੈ।ਉਨ੍ਹਾਂ ਨੇ ਕਮੈਂਟ ਵਿੱਚ ਕਿਹਾ ਕਿ ਕੋਈ ਕਿੰਨਾ ਵੀ ਤੁਹਾਨੂੰ ਥੱਲੇ ਦਿਖਾਉਣ ਦੀ ਕੋਸ਼ਿਸ਼ ਕਰੇ , ਤੁਸੀਂ ਅੱਗੇ ਵੱਧਦੇ ਰਹੋ।

ਇਹ ਹੀ ਨਹੀਂ ਸੁਨੈਨਾ ਨੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਪਰਿਵਾਰ ਦੇ ਨਾਲ ਕਈ ਇਸ਼ੂ ਹਨ , ਮੈਂ ਬੀਤੇ ਕੁੱਝ ਦਿਨਾਂ ਤੋਂ ਹੋਟਲ ਵਿੱਚ ਰਹਿ ਰਹੀ ਸੀ। ਘਰ ਵਾਪਿਸ ਆਉਣ ਤੋਂ ਬਾਅਦ ਮੈਂ ਉਸ ਬਿਲਡਿੰਗ ਦੇ ਦੂਜੇ ਫਲੈਟ ਵਿੱਚ ਰਹਿਣ ਲੱਗੀ ਹਾਂ , ਜਿੱਥੇ ਪਰਿਵਾਰ ਰਹਿੰਦਾ ਹੈ ਉਂਝ ਵੀ ਜਦੋਂ ਮੈਂ ਪਰਿਵਾਰ ਦੇ ਨਾਲ ਰਹਿੰਦੀ ਸੀ ਉਦੋਂ ਮੇਰਾ ਕਮਰਾ ਅੱਲਗ ਸੀ, ਮੇਰੇ ਘਰ ਤੋਂ ਨਿਕਲਣ ਦੇ ਲਈ ਰਸਤਾ ਵੀ ਅਲੱਗ ਸੀ। ਮੇਰੇ ਬੀਮਾਰ ਹੋਣ ਦੀ ਜਦੋਂ ਤੋਂ ਅਫਵਾਹ ਉੱਡੀ ਹੈ।ਉਦੋਂ ਤੋਂ ਹੁਣ ਤੱਕ ਪਰਿਵਾਰ ਦਾ ਕੋਈ ਮੈਂਬਰ ਮੈਨੂੰ ਦੇਖਣ ਤੱਕ ਨਹੀਂ ਆਇਆ ਹੈ, ਮੈਨੂੰ ਪਰਿਵਾਰ ਦੇ ਵਲੋਂ ਕੋਈ ਸਾਥ ਨਹੀਂ ਮਿਲ ਰਿਹਾ ਹੈ।
