rajnath singh amritsar visit: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੱਲ (ਮੰਗਲਵਾਰ) ਅੰਮ੍ਰਿਤਸਰ ਆਉਣਗੇ। ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਰਾਜਨਾਥ ਸਿੰਘ ਇੰਟੀਗ੍ਰੇਟਡ ਚੈੱਕ ਪੋਸਟ ਉੱਤੇ ਹੋਏ ਨਵੇਂ ਨਿਰਮਾਣ ਦਾ ਉਦਘਾਟਨ ਕਰਨ ਲਈ ਇੱਥੇ ਆ ਰਹੇ ਹਨ। ਸ਼ਵੇਤ ਮਲਿਕ ਇਸ ਸੰਬੰਧ ‘ਚ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ।

ਮਲਿਕ ਨੇ ਦੱਸਿਆ ਕਿ 22 ਨੂੰ ਬਾਰਡਰ ਸੁਰੱਖਿਆ ਸੈਨਾ ਦੀ ਰਿਹਾਇਸ਼ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ। ਮੁਸਾਫ਼ਰਾਂ ਦੇ ਲਾਂਘੇ ਲਈ ਵੀ ਵੱਖਰੇ ਗੇਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਈਸੀਪੀ ਰਾਹੀਂ ਪਾਕਿਸਤਾਨ ਨਾਲ 5 ਹਜ਼ਾਰ ਕਰੋੜ ਦਾ ਕਾਰੋਬਾਰ ਹੋ ਰਿਹਾ ਹੈ। ਹੁਣ ਨਵੀਆਂ ਸਹੂਲਤਾਂ ਨਾਲ ਵਪਾਰ ਵਿੱਚ ਕਈ ਗੁਣਾ ਵਾਧਾ ਹੋਵੇਗਾ।

ਜਿਕਰਯੋਗ ਹੈ ਕਿ ਹਾਲ ਹੀ ‘ਚ ਕੇਂਦਰ ਸਰਕਾਰ ਨੇ ਜਨਰਲ ਵਰਗ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਜਨਰਲ ਵਰਗ ਦੇ ਗਰੀਬਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦੀ ਅੰਤਿਮ ਰੁਕਾਵਟ ਵੀ ਦੂਰ ਹੋ ਗਈ ਹੈ। ਪਹਿਲੀ ਫਰਵਰੀ ਤੋਂ ਕੇਂਦਰ ਸਰਕਾਰ ਦੀਆਂ ਸਾਰੀਆਂ ਨੌਕਰੀਆਂ ਅਤੇ ਸੇਵਾਵਾਂ ‘ਚ ਇਹ ਰਾਖਵਾਂਕਰਨ ਲਾਗੂ ਹੋ ਜਾਵੇਗਾ। ਸਮਾਜਿਕ ਜਸਟਿਸ ਮੰਤਰਾਲਾ ਤੋਂ ਬਾਅਦ ਹੁਣ ਕਰਮਚਾਰੀ ਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਨੇ ਵੀ ਇਸ ਸੰਬੰਧ ‘ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੂੰ ਭੇਜੀ ਗਈ ਚਿੱਠੀ ‘ਚ ਸਰਦ ਰੁੱਤ ਇਜਲਾਸ ‘ਚ ਜਨਰਲ ਵਰਗ ਦੇ ਗਰੀਬਾਂ ਨੂੰ 10 ਫੀਸਦੀ ਕੋਟਾ ਦੇਣ ਦੀ ਵਿਵਸਥਾ ਲਈ ਕੀਤੇ ਗਏ ਸੰਵਿਧਾਨ ਸੋਧ ਅਤੇ ਨਿਰਧਾਰਤ ਕੀਤੇ ਗਏ ਨਿਯਮਾਂ ਤੇ ਸ਼ਰਤਾਂ ਦੀ ਵਿਸਥਾਰ ਜਾਣਕਾਰੀ ਦਿੱਤੀ ਗਈ ਹੈ। ਜਨਰਲ ਕੋਟਾ ਲਾਗੂ ਕਰਨ ਦੇ ਹੁਕਮ ਸਾਰੇ ਮੰਤਰਾਲਿਆਂ, ਵਿਭਾਗੀ ਸਕੱਤਰਾਂ, ਵਿੱਤੀ ਸੇਵਾ ਵਿਭਾਗ, ਜਨਤਕ ਅਦਾਰਿਆਂ, ਰੇਲਵੇ ਬੋਰਡ ਨੂੰ ਦੇ ਦਿੱਤੇ ਗਏ ਹਨ। ਹੁਣ ਕੇਂਦਰ ਸਰਕਾਰ ਦੀ ਹਰ ਸਰਕਾਰੀ ਨੌਕਰੀ ‘ਚ ਜਨਰਲ ਵਰਗ ਦੇ ਗਰੀਬਾਂ ਨੂੰ ਇਹ ਰਾਖਵਾਂਕਰਨ ਮਿਲੇਗਾ।