Truck-Bus Collision: ਪਠਾਨਕੋਟ-ਜਲੰਧਰ ਮੁੱਖ ਮਾਰਗ ‘ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਇੱਕ ਖੜ੍ਹੇ ਟਰੱਕ ਨਾਲ ਟੱਕਰ ਹੋਈ ਗਈ। ਜਿਸ ਵਿੱਚ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼ ਦੀ ਬੱਸ (PB-06K-9506) ਦਿੱਲੀ ਤੋਂ ਪਠਾਨਕੋਟ ਵੱਲ ਜਾ ਰਹੀ ਸੀ । ਜਦੋਂ ਬੱਸ ਸਵੇਰੇ 4 ਵਜੇ ਦੇ ਕਰੀਬ ਮੁਕੇਰੀਆਂ ਦੇ ਚੱਕ ਅੱਲਾ ਬਕਸ਼ ਦੇ ਨਜ਼ਦੀਕ ਪਹੁੰਚੀ ਤਾਂ ਉਥੇ ਟਰੱਕ (PB-08-CP-6011) ਦਾ ਟਾਇਰ ਪੈਂਚਰ ਹੋਣ ਦੀ ਵਜ੍ਹਾ ਨਾਲ ਗੈਸ ਸਿਲੰਡਰ ਨਾਲ ਭਰਿਆ ਟਰੱਕ ਸੜਕ ‘ਤੇ ਖੜਿਆ ਸੀ ਜਿਸ ਵਿੱਚ ਉਹ ਬੱਸ ਪਿੱਛੇ ਤੋਂ ਜਾ ਟਕਰਾਈ। ਦਸ ਦਈਏ ਕਿ ਬੱਸ ਦਾ ਡਰਾਈਵਰ ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੇਦੋਵਾਲ (ਗੁਰਦਾਸਪੁਰ), ਬੱਸ ਦਾ ਕੰਡਕਟਰ ਜਸਵਿੰਦਰ ਸਿੰਘ ਪੁੱਤਰ ਰੋਸ਼ਨ ਸਿੰਘ ਵਾਸੀ ਗੁਨੋਵਾਲ (ਗੁਰਦਾਸਪੁਰ) ਦੋਵੇਂ ਗੱਭੀਰ ਜ਼ਖ਼ਮੀ ਹੋ ਗਏ ।
ਉਸ ਹਾਦਸੇ ਵਿੱਚ ਦਰਜਨ ਦੇ ਕਰੀਬ ਦੇ ਕਰੀਬ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ ਹਨ। ਜ਼ਖ਼ਮੀਆਂ ਨੂੰ ਤੁਰੰਤ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਤੇ ਮੁੱਢਲੇ ਇਲਾਜ ਤੋਂ ਬਾਅਦ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਗੁਰਦਾਸਪੁਰ ਰੈਫਰ ਕੱਰ ਦਿੱਤਾ ਗਿਆ ਹੈ। ਗੈਸ ਸਿਲੰਡਰ ਨਾਲ ਭਰੇ ਟਰੱਕ ਨਾਲ ਟਕਰਾਉਣ ਤੋਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਤੇ ਇਸ ਨਾਲ ਅੱਗ ਵੀ ਲੱਗ ਸਕਦੀ ਸੀ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਹਾਦਸੇ ਵਿੱਚ ਬੱਸ ਦਾ ਮੂਹਰਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਸਥਿਤੀ ਦੀ ਜਾਇਜ਼ਾ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ।
Truck-Bus Collision