Three Bombs Were Recovered From Kapurthala : ਕਪੂਰਥਲਾ ਦੇ ਪਿੰਡ ਰਾਏਪੁਰ ਵਿੱਚ ਤਿੰਨ ਬੰਬ ਮਿਲਣ ਦੀ ਸੂਚਨਾ ਮਿਲੀ। ਕਪੂਰਥਲਾ ਦੇ ਪਿੰਡ ਵਿੱਚ ਸਰਕਾਰੀ ਜ਼ਮੀਨ ਤੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਸੀ। ਇਸ ਸਮੇਂ ਮਜ਼ਦੂਰਾਂ ਵੱਲੋਂ ਜ਼ਮੀਨ ਵਿੱਚੋਂ ਤਿੰਨ ਬੰਬ ਬਰਾਮਦ ਕੀਤੇ ਗਏ। ।

ਬੰਬ ਮਿਲਣ ਕਾਰਨ ਇਲ਼ਾਕੇ ਵਿੱਚ ਸਨਸਨੀ ਫ਼ੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਬੰਬ ਰੋਕੂ ਟੀਮਾਂ ਨੂੰ ਬੁਲਾਇਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਮਿੱਟੀ ਕਿੱਥੋਂ ਲਿਆਉਂਦੀ ਗਈ ਅਤੇ ਬੰਬ ਕਿਸ ਤਰ੍ਹਾਂ ਇੱਥੇ ਪੁੱਜੇ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੁਖ਼ਤਾ ਜਾਂਚ ਕੀਤੀ ਜਾ ਰਹੀ ਹੈ।