Sahibzade martyrdom: ਫ਼ਤਹਿਗੜ੍ਹ ਸਾਹਿਬ: “ਨਿੱਕੀਆਂ ਜਿੰਦਾ ਵੱਡੇ ਸਾਕੇ” ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਸ਼ੁਰੂਆਤ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਤੋਂ ਹੁੰਦੀ ਹੈ। ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਜੋ ਦੁਨੀਆਂ ਦੇ ਵਿੱਚ ਸ਼ਹਾਦਤ ਦੇ ਕਰ ਕੇ ਜਾਣੀ ਜਾਂਦੀ ਹੈ। ਜਿੱਥੇ ਬਾਬਾ ਜ਼ੋਰਾਵਰ ਸਿੰਘ 9 ਸਾਲ ਅਤੇ ਬਾਬਾ ਫਤਿਹ ਸਿੰਘ ਜੀ 7 ਸਾਲ ਨੇ ਧਰਮ ਦੀ ਖਾਤਿਰ ਖੁਦ ਨੂੰ ਕੁਰਬਾਨ ਕਰ ਦਿੱਤਾ। ਉੱਥੇ ਹੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਹਰੇਕ ਸਾਲ ਤਿੰਨ ਦਿਨਾਂ ਤੱਕ ਸ਼ਹੀਦੀ ਜੋੜ ਮੇਲਾ ਹੁੰਦਾ ਹੈ। ਬਲਿਦਾਨ ਦੇ ਨਾਲ ਜੁੜੀ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੁਨੀਆਂ ਦੇ ਨਕਸ਼ਿਆਂ ਤੇ ਇੱਕ ਖ਼ਾਸ ਸਥਾਨ ਰੱਖਦੀ ਹੈ।

ਫ਼ਤਹਿਗੜ੍ਹ ਦੇ ਨਾਲ ਸਾਹਿਬ ਜੁੜਨ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਧਰਤੀ ਕਿੰਨੀ ਪਵਿੱਤਰ ਤੇ ਸਨਮਾਨ ਦੇ ਯੋਗ ਹੈ। ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਇਹ ਨਾਮ ਇਸ ਤਰ੍ਹਾਂ ਹੀ ਨਹੀਂ ਮਿਲਿਆ, ਬਲਕਿ ਇਸ ਪ੍ਰਾਪਤੀ ਦੇ 300 ਸਾਲ ਦਾ ਲੰਬਾ ਸੰਘਰਸ਼ ਕਰਨਾ ਪਿਆ ਹੈ। ਪਹਿਲਾਂ ਸਰਹਿੰਦ ਦਾ ਸ਼ਾਹੀ ਕਿਲ੍ਹਾ, ਫਿਰ ਫ਼ਤਹਿਗੜ੍ਹ ਸਾਹਿਬ ਤੇ ਬਾਅਦ ਵਿੱਚ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਕੇ ਅੱਜ ਪੂਰਾ ਇੱਕ ਜ਼ਿਲ੍ਹਾ ਬਣ ਚੁੱਕਿਆ ਹੈ। ਇਸ ਧਰਤੀ ਦੀ ਮਹਾਨਤਾ ਇੱਥੇ ਬਣੇ ਗੁਰਦੁਆਰਾ ਸਾਹਿਬ ਦੇ ਕਾਰਨ ਹੋਰ ਵੀ ਵੱਧ ਜਾਂਦੀ ਹੈ। ਦਸਵੇਂ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੇ ਵੱਲੋਂ ਜਿੱਥੇ ਜ਼ਿੰਦਾ ਕੰਧਾਂ ਵਿੱਚ ਚਿਣਵਾ ਦਿੱਤਾ ਗਿਆ ਸੀ, ਉਸੇ ਜਗ੍ਹਾ ਇਹ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਸਥਿਤ ਹੈ।

Sahibzade martyrdom
ਉੱਥੇ ਹੀ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਨੀਚੇ ਸ਼੍ਰੀ ਭੋਰਾ ਸਾਹਿਬ ਸਥਿਤ ਹੈ ਜੋ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ। ਜਿੱਥੇ 13 ਪੋਹ 1704 ਵਿੱਚ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ 9 ਸਾਲ ਤੇ ਬਾਬਾ ਫਤਿਹ ਸਿੰਘ 7 ਸਾਲ ਜੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੇ ਹੁਕਮ ਨਾਲ ਜ਼ਿੰਦਾ ਕੰਧ ਵਿੱਚ ਚਿਣਵਾ ਦਿੱਤਾ ਗਿਆ ਸੀ। ਇਸ ਲਈ ਇਸ ਸਥਾਨ ਨੂੰ ਭੋਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਧਰ ਠੰਡੇ ਬੁਰਜ ਦੇ ਵਿੱਚ ਉਸੇ ਸਮੇਂ ਸਾਹਿਬਜ਼ਾਦਿਆਂ ਦੇ ਵਿਯੋਗ ਦੇ ਵਿੱਚ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ।

ਉੱਥੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਸ਼ਰਧਾਲ਼ੂਆਂ ਦਾ ਕਹਿਣਾ ਸੀ ਕਿ ਇਹ ਉਹ ਧਰਤੀ ਹੈ ਜਿੱਥੇ ਸਬ ਤੋਂ ਛੋਟੀ ਉਮਰ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਮਿਸਾਲ ਕਾਇਮ ਕਰਦੇ ਹੋਏ ਆਪਣੇ ਧਰਮ ਅਤੇ ਦੇਸ਼ ਦੇ ਲਈ ਕੁਰਬਾਨੀ ਦੇ ਦਿੱਤੀ। ਇੱਥੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਨਵਾਬ ਵਜ਼ੀਰ ਖਾਨ ਦੇ ਇਸਲਾਮ ਨੂੰ ਨਾ ਕਬੂਲਣ ਤੇ ਜ਼ਿੰਦਗੀ ਅਤੇ ਮੌਤ ਦੋਨਾਂ ਦੇ ਵਿਚੋਂ ਇੱਕ ਨੂੰ ਚੁਣਿਆ ਅਤੇ ਧਰਮ ਨੂੰ ਬਚਾਉਣ ਦੀ ਖਾਤਿਰ ਮੌਤ ਨੂੰ ਆਪਣੇ ਗੱਲ ਲਗਾ ਲਿਆ। ਜਿਸਦੇ ਨਿਸ਼ਾਨ ਅੱਜ ਵੀ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਨੀਚੇ ਬਣੇ ਭੋਰਾ ਸਾਹਿਬ ਵਿੱਚ ਮੌਜੂਦ ਹਨ। ਉੱਥੇ ਅੱਜ ਵੀ ਇਹ ਕੰਧ ਮੌਜੂਦ ਹੈ ਜਿਸ ਵਿੱਚ ਦੋਨੋਂ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀਆਂ ਆਉਣ ਵਾਲਿਆਂ ਪੀੜ੍ਹੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਪਣੇ ਧਰਮ ਦੇ ਪ੍ਰਤੀ ਪੱਕਾ ਹੁੰਦੇ ਹੋਏ ਬਾਣੀ ਤੇ ਬਣੇ ਦੇ ਨਾਲ ਜੁੜਨਾ ਚਾਹੀਦਾ ਹੈ।
