Punjab Weather: ਚੰਡੀਗੜ੍ਹ: ਸੂਬੇ ਵਿੱਚ 10 ਜੁਲਾਈ ਤੋਂ ਮਾਨਸੂਨ ਆਉਣ ਦੀ ਉਮੀਦ ਹੈ, ਪਰ ਮਾਨਸੂਨ ਤੋਂ ਪਹਿਲਾਂ ਸੂਬੇ ਵਿੱਚ ਪ੍ਰੀ-ਮਾਨਸੂਨ ਬਾਰਿਸ਼ ਨੇ ਮੌਸਮ ਖੁਸ਼ਨੁਮਾ ਕਰ ਦਿੱਤਾ ਹੈ । ਜਿਸ ਦੇ ਨਾਲ ਕਈ ਥਾਂਵਾਂ ‘ਤੇ ਸੋਮਵਾਰ ਨੂੰ ਵੀ ਬਾਰਿਸ਼ ਹੋਈ । ਚੰਡੀਗੜ੍ਹ ਦੇ ਨਾਲ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ਹੈ ।

ਅਜਿਹੇ ਵਿੱਚ ਲੁਧਿਆਣਾ ਵਿੱਚ ਭਾਰੀ ਮੀਂਹ ਪਿਆ । ਇਸ ਬਾਰੀ ਬਾਰਿਸ਼ ਨੇ ਪ੍ਰਸਾਸ਼ਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਕਿਉਂਕਿ ਇਸ ਬਾਰਿਸ਼ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ । ਪਾਣੀ ਭਰਨ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਹੈ ।

ਪ੍ਰੀ-ਮਾਨਸੂਨ ਦੀ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ‘ਤੇ ਵੀ ਕੁਝ ਖੁਸ਼ੀ ਦੀ ਲਹਿਰ ਆਈ ਹੈ । ਪੰਜਾਬ ਦੇ ਕਈ ਹਿੱਸਿਆ ਵਿੱਚ ਬਾਰਿਸ਼ ਦੇ ਨਾਲ-ਨਾਲ ਬੱਦਲ ਛਾਏ ਰਹਿਣਗੇ । ਇਸ ਨਾਲ ਲੋਕਾਂ ਨੂੰ ਪੈ ਰਹੀ ਭਿਆਨਕ ਗਰਮੀ ਤੋਂ ਰਾਹਤ ਦੇ ਨਾਲ ਪਾਰੇ ਵਿੱਚ ਵੀ ਗਿਰਾਵਟ ਆਵੇਗੀ ।