Punjab Weather Change : ਚੰਡੀਗੜ੍ਹ : ਸੂਬੇ ‘ਚ ਬੀਤੇ ਦਿਨੀਂ ਤਪਦੀ ਗਰਮੀ ਤੋਂ ਬਾਅਦ ਪਏ ਮੀਂਹ ਨਾਲ ਕੁੱਝ ਰਾਹਤ ਮਿਲੀ। ਜਿਸ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ । ਉੱਥੇ ਹੀ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਉੱਥੇ ਕਾਫ਼ੀ ਭਾਰੀ ਮੀਂਹ ਨਾਲ ਗਰਮੀ ਤੋਂ ਕੁੱਝ ਰਾਹਤ ਦੀ ਖ਼ਬਰ ਮਿਲੀ ਹੈ। ਕਈ ਜਿਲ੍ਹਿਆਂ ‘ਚ ਸਿਰਫ਼ ਠੰਡੀਆਂ ਹਵਾਵਾਂ ਹੀ ਚੱਲੀਆਂ।

ਕਈ ਥਾਵਾਂ ‘ਤੇ ਤਾਂ ਗਰਮੀ ਤਾ ਕਹਿਰ ਜਾਰੀ ਰਿਹਾ। ਓਧਰ ਦੂਜੇ ਸੂਬਿਆਂ ‘ਚ ਖ਼ਾਸ ਕਰਕੇ ਉਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹਨੇਰੀ-ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਕਾਫ਼ੀ ਨੁਕਸਾਨ ਹੋਇਆ। ਇਸ ਦੌਰਾਨ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਬਾਰਿਸ਼ ਪੈਣ ਨਾਲ ਮੌਸਮ ਖ਼ੁਸ਼ਨੁਮਾ ਹੋ ਗਿਆ ਹੈ।

ਰਾਜਧਾਨੀ ਲਖਨਊ ‘ਚ ਮੌਸਮ ਦੀ ਤਲ਼ਖੀ ਪਿਛਲੇ ਦੋ ਤਿੰਨ ਦਿਨਾਂ ਤੋਂ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ‘ਚ ਅਗਲੇ ਕੁਝ ਦਿਨਾਂ ਤਕ ਰਾਹਤ ਦੇ ਆਸਾਰ ਨਹੀਂ ਹਨ। ਵੀਰਵਾਰ ਸਵੇਰ ਤੋਂ ਵਗਦੀ ਲੂ ਗਰਮੀ ਦਾ ਅਹਿਸਾਸ ਕਰਵਾਉਂਦੀ ਹੈ। ਮੌਸਮ ਵਿਭਾਗ ਅਨੁਸਾਰ ਦਿਨ ‘ਚ ਹਵਾ ਗਰਮ ਹੈ।

ਉੱਥੇ ਹੀ ਆਸਮਾਨ ‘ਚ ਨਮੀ ਕਾਰਨ ਧਰਤੀ ਦੀ ਗਰਮਾਹਟ ਤੇ ਧੂੜ ਉੱਪਰ ਨਹੀਂ ਉੱਠ ਪਾ ਰਹੀ ਹੈ। ਇਸ ਕਾਰਨ ਰਾਤ ‘ਚ ਵੀ ਰਾਹਤ ਨਹੀਂ ਮਿਲ ਰਹੀ ਹੈ। ਸੂਬੇ ‘ਚ ਮੌਸਮ ਫਿਲਹਾਲ ਅਜਿਹਾ ਹੀ ਰਹੇਗਾ।