Punjab Weather: ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਪਿਛਲੇ ਦਿਨੀਂ ਮੌਸਮ ‘ਚ ਕਈ ਵਾਰ ਵੱਡੇ ਪੱਧਰ ਤੇ ਅਚਾਨਕ ਬਦਲਾਅ ਆਏ ਹਨ। ਜਿਸ ਨਾਲ ਅਚਾਨਕ ਤੇਜ ਹਨੇਰੀ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਜਾਂਦੀ ਰਹੀ ਹੈ। ਕਈ ਵਾਰ ਤਾਂ ਮੌਸਮ ਇਹੋ ਜਿਹਾ ਵੀ ਬਣਿਆ ਕਿ ਦਿਨ ਵੇਲੇ ਹੀ ਰਾਤ ਦਾ ਮੰਜ਼ਰ ਬਣ ਗਿਆ ਸੀ। ਮੌਸਮ ਵਿੱਚ ਆਈ ਇਸ ਅਚਾਨਕ ਤਬਦੀਲੀ ਕਾਰਨ ਜਿਥੇ ਆਮ ਜਨਤਾ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਓਥੇ ਹੀ ਇਸ ਦਾ ਅਸਰ ਕਿਸਾਨਾਂ ਅਤੇ ਫਸਲਾਂ ‘ਤੇ ਵੀ ਪਿਆ ਹੈ। ਮੌਸਮੀ ਤਬਦੀਲੀ ਕਾਰਨ ਪੰਜਾਬ ਵਿੱਚ ਇਸ ਸੀਜਨ ਦੀਆਂ ਕਈ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਦੂਜੇ ਪਾਸੇ ਕਈ ਥਾਈਂ ਕਿਸਾਨਾਂ ਨੂੰ ਗਲਤ ਬੀਜ਼ ਮਿਲਣ ਕਾਰਨ ਖਮਿਆਜਾ ਵੀ ਭੁਗਤਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੇਕਰ ਨਾਭਾ ਹਲਕੇ ਦੀ ਗਲ ਕੀਤੀ ਜਾਵੇ ਤਾਂ ਇਸ ਇਲਾਕੇ ਵਿੱਚ ਲਗਭਗ ਢਾਈ ਸੋ ਏਕੜ ਜ਼ਮੀਨ ਤੇ ਕਿਸਾਨ ਗਰਮੀ ਦੇ ਸੀਜ਼ਨ ਲਈ ਲਾਹੇਵੰਦ ਖਰਬੂਜੇ ਦੀ ਖੇਤੀ ਕਰ ਰਹੇ ਹਨ। ਜਿੱਥੇ ਖੋਖ, ਬਿਰਡਵਾਲ, ਮਹਿਸ ਸਮੇਤ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਗਲਤ ਬੀਜ ਮਿਲਣ ‘ਤੇ ਕੱਲ ਚੱਲੀ ਤੇਜ ਹਨੇਰੀ ਤੇ ਬਾਰਿਸ਼ ਕਾਰਨ ਫਸਲ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਖਰਬੂਜੇ ਦੀ ਖੇਤੀ ਕਰ ਰਹੇ ਕਿਸਾਨਾਂ ਅਨੁਸਾਰ 6500 ਤੋਂ ਲੈ ਕੇ 8000 ਰੁਪਏ ਤੱਕ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰਬੂਜੇ ਦਾ ਬੀਜ ਮਾਰਕੀਟ ਵਿੱਚ ਮਿਲਿਆ ਪਰ ਇਸ ਵਾਰ ਸਹੀ ਬੀਜ ਨਾ ਮਿਲਣ ਕਾਰਨ ਜਿੱਥੇ ਝਾੜ ਘੱਟ ਵੇਖਣ ਨੂੰ ਮਿਲ ਰਿਹਾ ਹੈ ਉਥੇ ਫਸਲ ਨੂੰ ਕੀੜੇ ਤੇ ਫੰਗਸ ਕਾਰਨ ਨੁਕਸਾਨ ਪਹੁੰਚ ਰਿਹਾ ਹੈ।
ਇਸਦੇ ਨਾਲ ਹੀ ਦੋਹਰੀ ਮਾਰ ਕੁਦਰਤ ਵਲੋਂ ਬਰਸਾਈ ਜਾ ਰਹੀ ਬੇਮੌਸਮੀ ਹਨੇਰੀ, ਬਾਰਿਸ਼ ਤੇ ਆਸਮਾਨ ਬਿਜਲੀ ਨਾਲ ਹੋਏ ਨੁਕਸਾਨ ਦੀ ਪੈ ਰਹੀ ਹੈ। ਤੇਜ ਹਨੇਰੀ ਨਾਲ ਉੱਡ ਕੇ ਮਿੱਟੀ ਦੇ ਕਣ ਤੇ ਬਾਰੀਕ ਤੀਲੇ ਖਰਬੂਜੇ ਦੀ ਸੇਂਸਟਿਵ ਬੇਲ ਤੇ ਫਲ ਨੂੰ ਜਖ਼ਮੀ ਕਰ ਦਿੰਦੇ ਹਨ ਤੇ ਬੇਲ ਆਪਸ ਵਿੱਚ ਉਲਝ ਜਾਂਦੀਆਂ ਹਨ ਜਿਸ ਨਾਲ ਫਸਲ ਦਾ ਨੁਕਸਾਨ ਹੋਇਆ ਹੈ। ਜੋ ਇਸ ਵਾਰ ਇਸ ਦੀ ਬਿਜਾਈ ਕਰ ਰਹੇ ਕਿਸਾਨਾਂ ਨੂੰ ਆਰਥਿਕ ਤੋਰ ‘ਤੇ ਵੱਡਾ ਝਟਕਾ ਦੇ ਸਕਦਾ ਹੈ। ਕਿਸਾਨਾਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇ ਮੁਆਵਜਾ ਜਾਰੀ ਕਰਨ ਤੇ ਫਸਲਾਂ ਦੇ ਬੀਮੇ ਦੀ ਮੰਗ ਦੀ ਅਪੀਲ ਕਰ ਰਹੇ ਹਨ।
Punjab Weather
ਦੂਜੇ ਪਾਸੇ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਗਲਤ ਬੀਜ ਮਿਲਣ ਬਾਰੇ ਹਾਲੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸ਼ਿਕਾਇਤ ਨਹੀਂ ਮਿਲੀ ਹਾਲਾਂਕਿ ਬੀਜ ਵਿਕਰੇਤਾ ਹਰ ਤਰਾਂ ਦੇ ਹਾਈਬ੍ਰਿਡ ਬੀਜ ਵੇਚ ਰਹੇ ਹਨ ਜਿਨਾਂ ਨਾਲ ਖਰਾਬੇ ਦੀ ਘਟ ਸੰਭਾਵਨਾ ਹੈ ਲੇਕਿਨ ਕੁਦਰਤ ਤੇ ਮੌਸਮ ਦੀ ਮਾਰ ਨਾਲ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤੇਜ ਹਨੇਰੀ ਕਾਰਨ ਹਾਈ ਸਪੀਡ ਨਾਲ ਚਲ ਰਹੀ ਧੂਲ ਭਰੀ ਹਨੇਰੀ ਵਿੱਚ ਮਿੱਟੀ ਦੇ ਕਣ ਤੇ ਤੀਲੇ ਉਡ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਖਰਬੂਜੇ ਦੀ ਫਸਲ ਬੇਹੱਦ ਨਾਜ਼ੁਕ ਹੁੰਦੀ ਹੈ ਤੇ ਇਨ੍ਹਾਂ ਕਣਾ ਤੇ ਤੀਲੀਆਂ ਨਾਲ ਫਸਲ ਜਖਮੀ ਹੋ ਜਾਂਦੀ ਹੈ ਤੇ ਇਸ ਦਾ ਝਾੜ ‘ਤੇ ਅਸਰ ਪੈਂਦਾ ਹੈ।
Punjab Weather