Punjab Teachers Eligibility Test: ਐੱਸ.ਏ.ਐੱਸ ਨਗਰ:
ਪੰਜਾਬ ਸਿੱਖਿਆ ਵਿਭਾਗ ਵੱਲੋਂ 25 ਫਰਵਰੀ ਨੂੰ ਲਏ ਜਾਣ ਵਾਲੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਅਤੇ ਟੈਸਟ-2 ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਫਰਵਰੀ ਨੂੰ ਹੋਣ ਵਾਲੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਵਿੱਚ 142 ਪ੍ਰੀਖਿਆ ਕੇਂਦਰਾਂ ਅੰਦਰ 55,212 ਪ੍ਰੀਖਿਆਰਥੀ ਅਤੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 ਵਿੱਚ 333 ਪ੍ਰੀਖਿਆ ਕੇਂਦਰਾਂ ਅੰਦਰ 1,36,061 ਪ੍ਰੀਖਿਆਰਥੀ ਅਪੀਅਰ ਹੋ ਰਹੇ ਹਨ। ਅਧਿਆਪਕ ਯੋਗਤਾ ਟੈਸਟ ਲੁਧਿਆਣਾ ਚੋਣਾਂ ਤੋਂ ਇਕ ਦਿਨ ਬਾਅਦ ਹੋਣੇ ਹਨ।

punjab teachers eligibility test
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 ਦਾ ਪ੍ਰੀਖਿਆ ਦਾ ਸਮਾਂ ਸਵੇਰ 9:30 ਤੋਂ 12 ਵਜੇ ਤੱਕ 2 ਘੰਟੇ 30 ਮਿੰਟ ਦਾ ਹੋਵੇਗਾ ਅਤੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਦਾ ਪ੍ਰੀਖਿਆ ਦਾ ਸਮਾਂ ਦੁਪਹਿਰ 2:00 ਤੋਂ 4:30 ਵਜੇ ਤੱਕ 2 ਘੰਟੇ 30 ਮਿੰਟ ਦਾ ਹੋਵੇਗਾ। ਸਰਕਾਰ ਬੁਲਾਰੇ ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ ਵਿਭਾਗ ਵੱਲੋਂ 22 ਜ਼ਿਲ੍ਹਿਆਂ ਵਿੱਚ 28 ਨੋਡਲ ਕੇਂਦਰ ਵੀ ਸਥਾਪਤ ਕੀਤੇ ਗਏ ਹਨ। ਪ੍ਰੀਖਿਆ ਕੇਂਦਰਾਂ ਲਈ ਮੁੱਖ ਦਫ਼ਤਰ ਵੱਲੋਂ ਅਧਿਕਾਰੀਆਂ, ਕੇਂਦਰ ਕੰਟਰੋਲਰਾਂ, ਕੇਂਦਰ ਸੁਪਰਡੈਂਟ, ਨਿਗਰਾਨ ਅਮਲੇ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।

punjab teachers eligibility test
ਸਰਕਾਰੀ ਬੁਲਾਰੇ ਅਨੁਸਾਰ 23 ਫਰਵਰੀ ਨੂੰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਨੋਡਲ ਕੇਂਦਰਾਂ ‘ਤੇ ਲੋੜੀਂਦੀ ਸਮੱਗਰੀ ਪਹੁੰਚਾ ਦਿੱਤੀ ਜਾਵੇਗੀ ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਨੋਡਲ ਅਫਸਰਾਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਨੋਡਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਰਾਜ ਅਧਿਅਪਕ ਯੋਗਤਾ ਟੈਸਟ ਨੂੰ ਨੇਕ ਨੀਤੀ ਤੇ ਸ਼ੁੱਧ ਭਾਵਨਾ ਨਾਲ ਕਰਵਾਉਣ ਲਈ ਸੁਹਿਰਦ ਯਤਨ ਕਰਨ ਤੇ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ।

punjab teachers eligibility test
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਟੈਸਟ ਵਿੱਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਵੀ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਆਰਮੀ ਪਬਲਿਕ ਸਕੂਲ ਨੇ ਵੀ ਆਪਣੇ ਅਧਿਆਪਕਾਂ ਦੇ ਆਹੁਦਿਆਂ ਲਈ ਅਰਜ਼ੀਆ ਦੀ ਮੰਂਗ ਕੀਤੀ ਗਈ ਹੈ। ਦੱਸ ਦੇਈਏ ਕਿ ਆਰਮੀ ਪਬਲਿਕ ਸਕੂਲ ਨੇ ਪ੍ਰਾਇਮਰੀ ਟੀਚਰ ਦੇ ਵੱਖ-ਵੱਖ ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
