Punjab Government Fake Promises: ਚੰਡੀਗੜ੍ਹ : ਇੱਕ ਪਾਸੇ ਦੇਸ਼ ‘ਚ ਸਰਕਾਰ ਕਿਸਾਨਾਂ ਲਈ ਬਜਟ ਪੇਸ਼ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਕਿਸਾਨ ਲਗਾਤਾਰ ਖੁਦਕੁਸ਼ੀ ਕਰ ਆਪਣੀ ਜਾਨ ਗਵਾ ਰਹੇ ਹਨ। ਕਿਸਾਨਾਂ ਦੀ ਬੁਰੀ ਹਾਲਤ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵੱਲੋਂ ਕੀਤੀ ਖੇਤੀ ਦੇ ਪੈਸਿਆਂ ਦੇ ਬਦਲੇ ਉਨ੍ਹਾਂ ਨੂੰ ਕਰਜਾ ਲੈਣ ‘ਤੇ ਮਜਬੂਰ ਹੋਣਾ ਪੈ ਰਿਹਾ ਹੈ।

ਕੁੱਝ ਇਸੇ ਤਰ੍ਹਾਂ ਕਾਂਗਰਸ ਸਰਕਾਰ ਨੇ ਕਿਸਾਨਾਂ ਲਈ ਮੁਸ਼ਕਲਾਂ ਵਧਾ ਦੇਣ ਵਾਲਾ ਫੈਸਲਾ ਲਿਆ ਹੈ। ਇਸ ਤਸਵੀਰਾਂ ਵਿੱਚ ਵੇਖੇ ਜਾਣ ਵਾਲੇ ਕਿਸਾਨ ਦੇਸ਼ ‘ਚ ਕਿਸਾਨਾਂ ਦਾ ਬੁਰਾ ਹਾਲ ਹੋ ਰਿਹਾ ਹੈ। ਕਿਸਾਨਾਂ ਨੇ ਪਹਿਲਾਂ ਤਾਂ ਗੰਨੇ ਦੀ ਖੇਤੀ ਕੀਤੀ ਤੇ ਉਸ ਤੋਂ ਬਾਅਦ ਗੰਨੇ ਦੀ ਖੇਤੀ ਤੋਂ ਪ੍ਰਾਪਤ ਪੈਸੇ ਦੇ ਬਦਲੇ ਕਰਜ ਲੈਣ ਦੇ ਗੱਲ ਤੋਂ ਉਹ ਕਾਫ਼ੀ ਦੁਖੀ ਹਨ । ਇਸ ਤੋਂ ਇਲਾਵਾ ਕੈਪਟਨ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਪ੍ਰਾਇਵੇਟ ਮਿਲਾਂ ਦਾ 25 ਰੁਪਏ ਉਨ੍ਹਾਂ ਨੂੰ ਦੇਣੇ ਸਨ। ਇਸ ਤੋਂ ਇਲਾਵਾ ਕੈਪਟਨ ਸਰਕਾਰ ਨੇ ਕਿਸਾਨਾਂ ਲਈ ਬਜਟ ਵਿੱਚ 350 ਕਰੋੜ ਰੁਪਏ ਵੀ ਨਹੀ ਦਿੱਤੇ। ਜੋ ਕਿਸਾਨਾਂ ਨਾਲ ਨਾ-ਇਨਸਾਫੀ ਹੈ।

ਕਿਸਾਨਾਂ ਲਈ ਦੇਸ਼ ਦੀ ਸਰਕਾਰ ਆਪਣਾ ਵੋਟ ਬੈਂਕ ਭਰਨ ਲਈ ਹਮੇਸ਼ਾ ਬਜਟ ਪੇਸ਼ ਕਰਦੀ ਰਹਿੰਦੀ ਹੈ ਪਰ ਦੇਸ਼ ਵਿੱਚ ਕਿਸਾਨਾਂ ਦੀ ਹਾਲਤ ਬਿਲਕੁੱਲ ਖ਼ਰਾਬ ਹੁੰਦੀ ਜਾ ਰਹੀ ਹੈ। ਕਿਸਾਨ ਲਗਾਤਾਰ ਖੁਦਕੁਸ਼ੀ ਕਰਨ ਉੱਤੇ ਮਜਬੂਰ ਹੋ ਰਿਹਾ ਹੈ