Phagwara clash: ਫਗਵਾੜਾ ‘ਚ ਦੋ ਸਮੂਹਾਂ ‘ਚ ਹੋਈ ਹਿੰਸਾ ਦੇ ਮੱਦੇਨਜ਼ਰ ਲੋਕਾਂ ‘ਚ ਅਮਨ-ਸ਼ਾਂਤੀ ਤੇ ਚੰਗਿਆਈ ਬਣਾਈ ਰੱਖਣ ਲਈ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਰੋਕਣ ਦੇ ਲਈ ਚਾਰ ਜ਼ਿਲ੍ਹਿਆਂ ‘ਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਰੱਖਣ ਦੇ ਆਦੇਸ਼ ਨੂੰ 16 ਅਪ੍ਰੈਲ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
Phagwara clash
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਕਾਲ ਨੂੰ ਛੱਡ ਮੋਬਾਈਲ ਇੰਟਰਨੈੱਟ ਸੇਵਾਵਾਂ ਤੇ ਸਾਰੀਆਂ ਡੌਂਗਲ ਸੇਵਾਵਾਂ ਨੂੰ ਚਾਰ ਜ਼ਿਲੇ ਕਪੂਰਥਲਾ,ਜਲੰਧਰ,ਹੁਸ਼ਿਆਰਪੁਰ ਤੇ ਨਵਾਂ-ਸ਼ਹਿਰ ‘ਚ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਰਾਜ ‘ਚ ਟੈਲੀਕਾਮ ਸੇਵਾਵਾਂ ਮੁਹਾਈਆ ਕਰਵਾਉਣ ਵਾਲੇ ਬੀਐੱਸਐਨਐੱਲ ਦੇ ਪ੍ਰਮੱੱਖ (ਪੰਜਾਬ) ਨੂੰ ਇਹ ਆਦੇਸ਼ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਉਕਤ ਆਦੇਸ਼ਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੀਤੇ ਦਿਨੀਂ ਫਗਵਾੜਾ ਦੇ ਗੋਲ ਚੌਕ ‘ਚ ਦਲਿਤ ਜੱਥੇਬੰਦੀਆਂ ਦੇ ਵੱਲੋਂ ਡਾ. ਅੰਬੇਦਕਰ ਦੀ ਫੋਟੋ ਵਾਲਾ ਬੋਰਡ ਲਗਾ ਕੇ ਇਸ ਦਾ ਨਾਮ ਸੰਵਿਧਾਨ ਚੌਕ ਰੱਖਣ ਦੇ ਮਾਮਲੇ ‘ਤੇ ਹੋਏ ਪਥਰਾਅ ਦੇ ਕਾਰਨ ਇੱਕ ਵਿਅਕਤੀ ਜਖ਼ਮੀ ਹੋ ਗਿਆ ਜਦੋਂ ਕਿ 6 ਸਕੂਟਰਾਂ ਅਤੇ ਇੱਕ ਕਾਰ ਦੀ ਭੰਨ੍ਹਤੋੜ ਕੀਤੀ ਗਈ ਸੀ। ਪੁਲਿਸ ਨੂੰ ਗੋਲੀ ਚਲਾ ਕੇ ਦੋਵਾਂ ਗੁੱਟਾਂ ਨੂੰ ਹਟਾਉਣਾ ਪਿਆ। ਇੱਕ ਤੋਂ ਬਾਅਦ ਇੱਕ ਕਰ ਕੇ ਚਲਾਈਆਂ ਗੋਲੀਆਂ ਦੀ ਆਵਾਜ ਦੇ ਨਾਲ ਫਗਵਾੜਾ ‘ਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ।
Phagwara clash
ਦਲਿਤ ਜੱਥੇਬੰਦੀਆਂ ਦੇ ਵੱਲੋਂ ਬੋਰਡ ਲਗਾਉਣ ਦੇ ਮੌਕੇ ਸ਼ਿਵਸੈਨਾ ਸਮੇਤ ਕਈ ਜੱਥੇਬੰਦੀਆਂ ਇਕੱਠੀਆਂ ਹੋ ਗਈਆਂ ਸਨ। ਪ੍ਰਸ਼ਾਸਨ ਅਧਿਕਾਰੀ ਏ. ਡੀ. ਸੀ. ਬਬੀਤਾ ਕਲੇਰ ਅਤੇ ਐੱਸ. ਡੀ. ਐੱਮ. ਜੋਤੀ ਬਾਲਾ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਕਿਹਾ ਸੀ ਕਿ ਇਸ ਸੰਬੰਧਿਤ ਕੋਈ ਸਰਕਾਰੀ ਮਨਜੂਰੀ ਨਹੀਂ ਸੀ। ਸ਼ਿਵਸੈਨਾ ਦੇ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਮੌਕੇ ਕੁੱਝ ਅਨਸਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਥਿਤੀ ਕਾਫ਼ੀ ਗੰਭੀਰ ਬਣ ਗਈ, ਜਿਸ ਕਾਰਨ ਸ਼ਿਵਸੈਨਾ ਨੂੰ ਹਵਾਈ ਫਾਇਰ ਵੀ ਕਰਨਾ ਪਿਆ। ਇਸ ਗੱਲ ਦੀ ਪੁਸ਼ਟੀ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਕੀਤੀ ਅਤੇ ਦੱਸਿਆ ਕਿ ਪੁਲਿਸ ਨੇ ਅਹਿਮ ਭੂਮਿਕਾ ਨਿਭਾ ਕੇ ਹਾਲਾਤਾਂ ਨੂੰ ਕਾਬੂ ਕੀਤਾ ਅਤੇ ਹਾਲਤ ਨੂੰ ਸੰਭਾਲਣ ਲਈ ਕਾਫ਼ੀ ਮਿਹਨਤ ਕਰਨੀ ਪਈ ਸੀ।