Nov 29

ਮੌਤ ਦੀ ਸੂਚੀ ‘ਚ ਇੱਕ ਹੋਰ ਨਾਮ ਹੋਇਆ ਸ਼ਾਮਿਲ

ਦੇਸ਼ ਭਰ ‘ਚ ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਮੌਤ ਦੀ ਇਸ ਸੂਚੀ ‘ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ। ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਕੱਪੜਾ ਵਪਾਰੀ ਰਮੇਸ਼ ਲਾਲ ਦੀ ਬੈਂਕ ਆਫ ਬਰੋਦਾ ਏ.ਟੀ.ਐਮ ਬੂਥ ਦੇ ਬਾਹਰ ਲੱਗੀ ਲਾਈਨ ‘ਚ ਸਵੇਰੇ 11 ਵਜੇ ਦਾ ਲੱਗਿਆ ਹੋਇਆ

ਨਾਭਾ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ: ਸੁਖਬੀਰ ਬਾਦਲ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਆਈ,ਐਸ.ਆਈ ਖਰਾਬ ਕਰਨਾ ਚਾਹੁੰਦੀ ਹੈ ਪਰ ਉਸਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਪੰਜਾਬ ਪੁਲਿਸ ਹਰੇਕ ਥਿਊਰੀ ‘ਤੇ ਕੰਮ ਕਰ ਰਹੀ ਹੈ। ਨਾਭਾ ਕਾਂਡ ਦੇ ਦੌਸ਼ੀ ਹਰੇਕ ਸੂਰਤ ‘ਚ ਫੜ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।

ਮੂਸਾ ਨਹਿਰ ‘ਚ ਪਾੜ, 200 ਏਕੜ ਫਸਲ ਬਰਬਾਦ, ਕਿਸਾਨਾਂ ਵੱਲੋਂ ਮੁਅਵਜੇ ਦੀ ਮੰਗ

ਸਰਦੂਲਗੜ੍ਹ: ਮੂਸਾ ਨਹਿਰ ਟੁੱਟਣ ਨਾਲ ਪਿੰਡ ਘਰਾਗਣਾ ਦੇ ਲੱਗਭਗ 200 ਏਕੜ ਰਕਬੇ ਵਿੱਚ 2 ਤੋਂ 3 ਫੁੱਟ ਪਾਣੀ ਭਰ ਗਿਆ। ਜਿਸ ਨਾਲ ਨਰਮਾ, ਛੋਲੇ,ਮਹਿੰਗੇ ਭਾਅ ਦੀ ਬੀਜੀ ਕਣਕ ਦੀ ਫਸਲ ਬਰਬਾਦ ਹੋ ਗਈ ।  ਪਿੰਡ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਪਾਣੀ ਦਾ ਵਹਾਅ ਵੱਧਦਾ ਵੇਖਕੇ ਘਰਾਂ ਕੋਲ ਤਿੰਨ ਤੋਂ ਚਾਰ ਫੁੱਟ ਉਚੀ ਵੱਟ ਬਣਾਈ

ਭਗਵੰਤ ਮਾਨ ਦੋਸ਼ੀ ਕਰਾਰ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪਾਰਲੀਮੈਂਟ ਦੀ ਵੀਡੀਓ ਮਾਮਲੇ ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਭਗਵੰਤ ਮਾਨ ਨੂੰ ਜਾਂਚ ਕਮੇਟੀ ਨੇ ਸਾਰੇ ਪਹਿਲੂਆਂ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਹੈ।ਸੰਸਦੀ ਕਮੇਟੀ ਬੁੱਧਵਾਰ ਨੂੰ ਆਪਣੀ ਰਿਪੋਰਟ ਸਪੀਕਰ ਨੂੰ ਸੌਂਪੇਗੀ। ਭਗਵੰਤ ਮਾਨ ਤੇ ਪਾਰਲੀਮੈਂਟ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਦੋਸ਼ ਹੈ।

ਰਾਜਪੁਰਾ ਸਟੇਸ਼ਨ ਤੋਂ 22 ਲੱਖ ਦੀ ਪਾਬੰਦੀਸ਼ੁਦਾ ਕਰੰਸੀ ਬਰਾਮਦ

ਰਾਜਪੁਰਾ:  ਸੀਆਈਏ  ਤੇ ਜੀਆਰਪੀ ਰਾਜਪੁਰਾ ਵਲੋਂ ਪਿਛਲੇ ਦਿਨੀਂ ਨਾਭਾ ਜੇਲ ਤੋਂ ਫਰਾਰ ਹੋਏ ਕੈਦੀਆ ਦੀ ਭਾਲ ਦੇ ਮਦੇਨਜ਼ਰ ਕੀਤੀ ਗਈ ਚੌਕਸੀ ਦੇ ਦੌਰਾਨ ਰਾਜਪੁਰਾ ਰੇਲਵੇ ਸਟੇਸ਼ਨ  ਤੇ  ਇਕ ਸ਼ੱਕੀ ਨੌਜਵਾਨ  ਤੋਂ   22 ਲੱਖ ਰੁਪਏ ਦੀ  ਪਾਬੰਦੀਸ਼ੁਦਾ ਕਰੰਸੀ ਬਰਾਮਦ ਕੀਤੀ ਗਈ ਹੈ । ਜਿਸਨੂੰ ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਬੰਦ ਕੀਤਾ ਜਾ ਚੁੱਕਾ ਹੈ। ਇਸ ਕਰਸੀ

ਤਲਵੰਡੀ ਭਾਈ ‘ਚ ਜੋਗਿੰਦਰ ਜਿੰਦੂ ਨੇ ਵੰਡੇ ਨੀਲੇ ਕਾਰਡ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਸਹੀ ਹੱਕਦਾਰਾਂ ਤੱਕ ਪਹੁੰਚਾਉਣ ਲਈ ਤਲਵੰਡੀ ਭਾਈ ਦੀ ਨਗਰ ਕੌਸਲ ਦੇ ਦਫ਼ਤਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਭਾਜਪਾ ਵਰਕਰ ਮੋਜੂਦ ਸਨ।   ਹਲਕਾ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਨੇ ਸਮੂਹ ਇਕੱਠ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੀ

ਟਰਾਂਸਫਾਰਮ ਚੋਂ ਚੋਰੀ ਕੀਤਾ ਤਾਂਬਾ ਤੇ ਤੇਲ, ਚੋਰ ਫਰਾਰ

ਗੁਰਾਇਆ:  ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਦਿਨ ਬ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਚੋਰ ਬਿਨਾਂ ਕਿਸੇ ਖੌਫ ਦੇ ਆਵਾਜਾਈ ਵਾਲੀਆਂ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਤੋਂ ਜਿੱਥੇ ਚੋਰਾਂ ਨੇ ਪਿੰਡ ਸੰਗ ਢੇਸੀਆਂ ਤੋ ਟਰਾਂਸਫਾਰਮਰ ਵਿਚੋਂ ਕੀਮਤੀ ਤਾਂਬਾ ਅਤੇ ਤੇਲ ਚੋਰੀ

ਸਲਿਲ ਜੈਨ ਬਣੇ ਨਗਰ ਕੌਂਸਲ ਰਾਏਕੋਟ ਦੇ ਨਵੇਂ ਪ੍ਰਧਾਨ

ਰਾਏਕੋਟ: ਨਗਰ ਕੌਂਸਲ ਰਾਏਕੋਟ ਜਿਸ ‘ਤੇ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਆਪਣਾ ਕਬਜਾ ਕਰਨ ‘ਚ ਸਫਲ ਰਹੀ ਸੀ ਪਰ ਕੁਝ ਮਹੀਨੇ ਪਹਿਲਾਂ ਸ਼ਹਿਰ ਦੇ 15 ਕੌਂਸਲਰਾਂ ਚੋਂ 11 ਕੌਂਸਲਰਾਂ ਨੇ ਪ੍ਰਧਾਨ ਰਮੇਸ਼ ਸ਼ਾਰਧਾ ਦੇ ਖਿਲਾਫ ਬੇ-ਭਰੋਸਗੀ ਮਤਾ ਪਾ ਕੇ ਉਸਨੂੰ ਪ੍ਰਧਾਨਗੀ ਅਹੁੱਦੇ ਤੋਂ ਲਾਂਭੇ ਕਰ ਦਿੱਤਾ ਸੀ। ਜਿਸ ਮਗਰੋਂ ਚੱਲੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਮੰਗਲਵਾਰ

ਨੋਟਬੰਦੀ ਨੂੰ ਲੈ ਕੇ ਕਾਂਗਰਸ ਦਾ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ

ਨਵਾਂਸ਼ਹਿਰ: ਬਲਾਕ ਕਾਂਗਰਸ ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ  ਅਤੇ ਕਾਂਗਰਸ ਵਰਕਰਾਂ ਵੱਲੋਂ ਨੋਟਬੰਦੀ ਖਿਲਾਫ਼ ਐਸ.ਡੀ.ਐਮ. ਦਫ਼ਤਰ ਅੱਗੇ ਵਿਸਾਲ  ਰੋਸ ਧਰਨਾ ਦਿੱਤਾ ਗਿਆ।  ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਨੋਟ ਬੰਦੀ ਦੇ ਫ਼ੈਸਲੇ ਨੂੰ ਤੁਗਲੁਕੀ ਫੈਸਲਾ ਦੱਸਦਿਆਂ ਕਿਹਾ ਕਿ ਇਹ ਫੈਸਲਾ ਲੋਕ ਵਿਰੋਧੀ ਹੈ। ਉਹਨਾਂ ਕਿਹਾ ਕਿ ਨੋਟ ਬੰਦੀ ਵਿੱਚ ਆਮ ਲੋਕ ਪ੍ਰੇਸ਼ਾਨ

ਕੈਪਟਨ ਅਮਰਿੰਦਰ ਨੇ ਰਾਜਨਾਥ ਨੂੰ ਲਿਖਿਆ ਪੱਤਰ, ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ

ਰਾਸ਼ਟਰਪਤੀ ਸ਼ਾਸਨ ‘ਚ ਚੋਣਾਂ ਕਰਵਾਉਣ ਦੀ ਕੀਤੀ ਅਪੀਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਨਾਭਾ ਜੇਲ੍ਹ ਤੋੜਨ ਦੀ ਘਟਨਾ ਦੇ ਮੱਦੇਨਜ਼ਰ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਅਤੇ ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਕੀਤੇ ਜਾਣ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਨੇ ਮੁੱਖ ਚੋਣ ਕਮਿਸ਼ਨਰ ਡਾ.

‘ਅਰਚਨਾ ਐਕਸਪ੍ਰੈੱਸ’ ‘ਚ ਬੰਬ ਦੀ ਸੂਚਨਾ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਜਲੰਧਰ : ਮੰਗਲਵਾਰ ਦੀ ਸਵੇਰ ਜਲੰਧਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜੰਮੂ ਤੋਂ ਪਟਨਾ ਜਾ ਰਹੀ  ਅਰਚਨਾ ਐਕਸਪ੍ਰੈਸ ‘ਚ ਬੰਬ ਹੋਣ ਦੀ ਖਬਰ ਸਾਹਮਣੇ ਆਈ। ਜਿਸ ਮਗਰੋਂ ਜਲੰਧਰ ਪੁਲਿਸ ਦੇ ਕਮੀਸ਼ਨਰ ਅਰਪਿਤ ਸ਼ੁਕਲਾ ਸਹਿਤ ਜਲੰਧਰ ਪੁਲਿਸ ਦੇ ਆਲਾਂ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਸਾਰੇ ਯਾਤਰੀਆ ਨੂੰ ਗੱਡੀ ਚੋਂ ਉਤਾਰ

ਭਾਜਪਾ ਦੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਬੈਂਕ ਖਾਤਿਆਂ ਦੇ ਵੇਰਵੇ ਜਮ੍ਹਾ ਕਰਾਉਣ ਦਾ ਆਦੇਸ਼

ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਦੇ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਦਾ ਵੇਰਵਾ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਨਿਊਜ਼ ਏਜੇਂਸੀ PTI  ਮੁਤਾਬਿਕ ਇਹ ਵੇਰਵਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਜਮ੍ਹਾ ਕਰਵਾਉਣਾ ਹੋਵੇਗਾ। ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ੮ ਨਵੰਬਰ ਤੋਂ ੩੧ ਦਸੰਬਰ ਤੱਕ

ਰੰਗ ਲਿਆਇਆ ਈ.ਟੀ.ਟੀ ਅਧਿਆਪਕਾਂ ਦਾ ਸੰਘਰਸ਼

ਲੰਮੇ ਸੰਘਰਸ਼ ਤੋਂ ਬਾਅਦ ਆਖਿਰਕਰ ਪੰਜਾਬ ਸਰਕਾਰ ਨੇ ਬੇੁਜ਼ਗਾਰ ਈ.ਟੀ.ਟੀ ਅਧਿਆਪਕਾਂ ਅੱਗੇ ਗੋਡੇ ਟੇਕ ਦਿੱਤੇ ਹਨ। ਪੰਜਾਬ ਸਰਕਾਰ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੂੰ ਨੌਕਰੀਆਂ ਦੇਣ ਲਈ ਤਿਆਰ ਹੋ ਗਈ ਹੈ ਜ਼ਿਕਰਯੋਗ ਹੈ ਕਿ ਨੌਕਰੀ ਨਾ ਮਿਲਣ ਦੇ ਚਲਦਿਆ ਚੰਡੀਗੜ੍ਹ ‘ਚ ਟਾਵਰ ‘ਤੇ ਚੜੇ ਬੇਰੁਜ਼ਗਾਰਾਂ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਸ ਦਾ ਖੁਲਾਸ ਹੋਇਆ ਹੈ ।

ਮੋਗਾ ਦੇ ਡਿਪਟੀ ਕਮਿਸ਼ਨਰ ਨੇ ਦਿੱਤਾ ਅਸਤੀਫਾ, ਕਾਂਗਰਸ ਵੱਲੌਂ ਲੜਨਗੇ ਚੋਣ!

ਮੋਗਾ: 1992 ਬੈਚ ਦੇ ਪੀ.ਸੀ.ਐਸ ਤੇ 2007 ਬੈਚ ਦੇ ਆਈ.ਏ.ਐਸ ਅਧਿਕਾਰੀ ਕੁਲਦੀਪ ਵਿਚ ਵੈਦ ਨੇ ਆਪਣੇ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ। ਸੂਤਰਾਂ ਮੁਤਾਬਕ ਕੁਲਦੀਪ ਸਿੰਘ ਵੈਦ ਨੇ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ।ਕੁਲਦੀਪ ਸਿੰਘ ਵੈਦ ਫਰਵਰੀ ਮਹੀਨੇ ਵਿਚ ਮੋਗਾ ਵਿਚ ਬਤੌਰ ਡਿਪਟੀ ਕਮਿਸ਼ਨਰ ਨਿਯੁਕਤ ਹੋਏ ਸਨ। ਸੂਤਰਾਂ ਮੁਤਾਬਕ ਕੁਲਦੀਪ ਸਿੰਘ ਵੈਦ ਸਰਗਰਮ

ਬਰਨਾਲਾ ਵਿਚ ਬੈਂਕ ਨੇ ਟੈਕਸੀ ਡਰਾਇਵਰ ਨੂੰ ਬਣਾਇਆ ਅਰਬਪਤੀ !

ਬਰਨਾਲਾ: ਇਕ ਬੈਂਕ ਨੇ ਕੁਝ ਹੀ ਪਲਾਂ ਵਿਚ ਬਰਨਾਲਾ ਦੇ ਇਕ ਟੈਕਸੀ ਡਰਾਇਵਰ ਨੂੰ ਅਰਬਪਤੀ ਬਣਾ ਦਿੱਤਾ। ਇੰਨਾ ਹੀ ਨਹੀਂ ਇਹ ਗਲਤੀ ਇਕ ਵਾਰ ਨਹੀਂ ਬਲਕਿ 2 ਵਾਰ ਹੋਈ ਹੈ । ਜਦਕਿ ਪਹਿਲੀ ਵਾਰ ਦਾ ਮਾਮਲਾ ਬੈਂਕ ਦੇ ਧਿਆਨ ਵਿਚ ਆ ਗਿਆ ਸੀ। ਬੈਂਕ ਨੇ ਵੀ ਆਪਣਾ ਇਹ ਕਾਰਨਾਮਾ ਲੁਕਾਉਣ ਲਈ ਡਰਾਈਵਰ ਤੋਂ ਉਸ ਦੀ

ਕੁਲਦੀਪ ਸਿੰਘ ਵੈਦ ਲੁਧਿਆਣਾ ਤੋਂ ਲੜਨਗੇ ਚੋਣ

ਕੁਲਦੀਪ ਸਿੰਘ ਵੈਦ ਲੁਧਿਆਣਾ ਤੋਂ ਲੜਨਗੇ ਚੋਣ ਕਾਂਗਰਸੀ ਉਮੀਦਵਾਰ ਵਜੋਂ ਲੜਨਗੇ ਚੋਣ

ਨੋਟਬੰਦੀ ਨੂੰ ਲੈ ਕੇ ਭਾਰਤ ਬੰਦ ਦਾ ਮਿਲਿਆ ਜੁਲਿਆ ਅਸਰ

ਪਠਾਨਕੋਟ: ਨੋਟਬੰਦੀ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਲਗਾਤਾਰ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਵੱਲੋਂ ਪ੍ਰਦਰਸ਼ਨ ਵੀ ਲਗਾਤਾਰ ਕੀਤੇ ਜਾ ਰਹੇ ਹਨ। ਜਿਸਦੇ ਚੱਲਦੇ ਸੋਮਵਾਰ ਨੂੰ ਪਠਾਨਕੋਟ ਤੋਂ ਕਾਂਗਰਸ ਦੇ ਪ੍ਰਧਾਨ ਅਨਿਲ ਵਿਜ ਦੀ ਅਗਵਾਈ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਉਨ੍ਹਾ ਵੱਲੋਂ ਫੂਕਿਆ

ਆਖਿਰ ਜੇਲ੍ਹਾਂ ‘ਤੋਂ ਕੈਦੀ ਕਿਵੇਂ ਹੁੰਦੇ ਨੇ ਫਰਾਰ

ਐਤਵਾਰ ਸਵੇਰ ਹੋਏ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਭਰ ਵਿਚ ਸਨਸਨੀ ਫੈਲੀ ਹੋਈ ਹੈ ਅਤੇ ਪੰਜਾਬ ਦੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।  ਭਾਵੇ ਨਾਭਾ ਜੇਲ੍ਹ ਤੋਂ ਫਰਾਰ ਖਤਰਨਾਕ ਗੈਂਗਸਟਰਾਂ ਵਿੱਚੋ ਇੱਕ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਚੀਫ ਹਰਮਿੰਦਰ ਸਿੰਘ ਮਿੰਟੂ ,ਗੁਰਪ੍ਰੀਤ ਸੇਖੋਂ ਅਤੇ ਪਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ

ਦੋਰਾਹਾ ‘ਚ ਹੈਵਨਲੀ ਪੈਲੇਸ ਵਿਖੇ ਵਿਹੰਗਮ ਯੋਗ ਸਾਧਨਾ ਦਾ ਆਯੋਜਨ

ਦੋਰਾਹਾ ਦੇ ਹੈਵਨਲੀ ਪੈਲੇਸ ਦੇ ਵਾਇਬਰੇਸ਼ਨ ਆਡੀਟੋਰੀਅਮ ਵਿਚ ਇੱਕ ਰੋਜ਼ਾ ਵਿਹੰਗਮ ਯੋਗ ਸਾਧਨਾ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦਾ  ਆਯੋਜਨ ‘ਸਤਿਗੁਰੂ ਸਦਫਲ ਦਿਓ ਵਿਹੰਗਮ’ ਯੋਗ ਸੰਸਥਾਨ ਵੱਲੋਂ ਕੀਤਾ ਗਿਆ। ਜਿਸ ਵਿਚ ਸੰਤ ਸ੍ਰੀ ਵਿਗਿਆਨ ਦਿਓ ਜੀ ਨੇ ਪ੍ਰਵਚਨ ਕੀਤੇ। ਇਸ ਮੌਕੇ ਤੇ ਸਵਰਵਧ ਦਿਵਿਆ ਬਾਨੀ ਦੁਆਰਾ ਪੈਲੇਸ ਵਿਚ ਰਹਿਣ ਵਾਲੇ  ਸੀਨੀਅਰ ਸਿਟੀਜ਼ਨ ਨੂੰ

ਨੋਟਬੰਦੀ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਪੁਤਲਾ ਫੂਕ ਰੋਸ ਪ੍ਰਦਰਸ਼ਨ

ਪਿਛਲੇ ਦਿਨੀਂ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਕਾਰਨ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਜਾਰੀ ਹੈ।ਜਿਸ ਤਹਿਤ ਸੋਮਵਾਰ ਨੂੰ  ਕਾਂਗਰਸ ਪਾਰਟੀ ਵੱਲੋਂ ਮੰਡੀ ਗੋਬਿੰਦਗੜ ਦੇ ਮੁੱਖ ਬੱਤੀਆਂ ਵਾਲੇ ਚੌਂਕ ਵਿਚ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ  ਮੋਦੀ ਸਰਕਾਰ ਦਾ ਪੁਤਲਾ ਸਾੜ੍ਹ ਕੇ ਰੋਸ ਮਾਰਚ ਵੀ ਕੱਢਿਆ ਗਿਆ। ਰੋਸ ਧਰਨੇ ਵਿਚ ਮਜਦੂਰ ਜੱਥੰਬਦੀਆਂ ਦੀ ਅਗਵਾਈ ਹੇਠ ਸੈਂਕੜੇ