Feb 03

Meeting....
ਚੋਣਾਂ ਦੇ ਮੱਦੇਨਜ਼ਰ ਐਸ.ਡੀ.ਐਮ ਵੱਲੋਂ ਮੀਟਿੰਗ

ਲਹਿਰਾਗਾਗਾ:- ਸ਼ਨੀਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਦੇ ਲਹਿਰਾਗਾਗਾ ਦੇ ਚੋਣ ਅਧਿਕਾਰ ਕਮ ਐਸ.ਡੀ.ਐਮ ਬੀ.ਐਸ.ਸ਼ੇਰਗਿੱਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ।ਪ੍ਰੈਸ ਕਾਨਫਰੰਸ ਵਿੱਚ ਉਹਨਾਂ ਜਾਣਕਾਰੀ ਦਿੱਤੀ ਕਿ ਅੱਜ ਤੋਂ ਹਲਕੇ ਅੰਦਰ ਦਫਾ 144 ਲਗਾ ਦਿੱਤੀ ਹੈ ਤੇ ਸ਼ਰਾਬ ਦੇ ਸਾਰੇ ਠੇਕੇ ਸੀਲ ਕਰ ਦਿੱਤੇ ਗਏ ਹਨ।ਕੋਈ ਵੀ ਪਾਰਟੀ ਪੋਲਿੰਗ ਬੂਥ

mintu
‘ਮੌੜ ਬੰਬ ਧਮਾਕੇ ਪਿੱਛੇ ਖਾਲਿਸਤਾਨੀ ਅੱਤਵਾਦੀ ਨੀਟਾ ਅਤੇ ਮਿੰਟੂ ਦਾ ਹੋ ਸਕਦਾ ਹੱਥ’

ਮੌੜ ‘ਚ ਹੋਏ ਬੰਬ ਧਮਾਕੇ ਦੇ ਪਿੱਛੇ ਪੰਜਾਬ ਪੁਲਿਸ ਦੇ ਸ਼ੱਕ ਦੀਆਂ ਸੁਈਆਂ ਪਾਕਿਸਤਾਨ ‘ਚ ਰਹਿਣ ਵਾਲੇ ਖਾਲਿਸਤਾਨ ਦੇ ਅੱਤਵਾਦੀ ਰਣਜੀਤ ਸਿੰਘ ਨੀਟਾ ਅਤੇ ਹਰਮਿੰਦਰ ਸਿੰਘ ਮਿੰਟੂ ਤੇ ਅੜੀਆਂ ਹਨ। ਇਸ ਮਾਮਲੇ ਦੀ ਹਾਲੇ ਤੱਕ ਜਾਂਚ ਪੂਰੀ ਨਹੀਂ ਹੋਈ ਪਰ ਪੁਲਿਸ ਦਾ ਮਨਣਾ ਹੈ ਕਿ ਇਸ ਦੇ ਪਿੱਛੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁੱਖੀ ਰਣਜੀਤ ਸਿੰਘ ਦਾ

Voting(Representative-Image)
ਰਾਜਸੀ ਪਾਰਟੀਆਂ ਦੀ ਕਿਸਮਤ ਪੰਜਾਬ ਦੇ ਪੇਂਡੂ ਵੋਟਰਾਂ ਦੇ ਹੱਥ …

ਪਿੰਡਾਂ ਦੇ ਵੋਟਰਾਂ ਦੀ ਗਿਣਤੀ 1 ਕਰੋੜ 33 ਲੱਖ 42 ਹਜ਼ਾਰ 926 ਹੈ, ਜੋ ਕੁੱਲ ਵੋਟਰਾਂ ਦਾ 64 ਫੀਸਦੀ ਬਣਦਾ ਹੈ। ਸ਼ਹਿਰੀ ਵੋਟਰਾਂ ਦੀ ਗਿਣਤੀ 65 ਲੱਖ 36 ਹਜ਼ਾਰ 143 ਹੈ। ਪੇਂਡੂ ਖੇਤਰ ਵਿੱਚ ਵੋਟਰਾਂ ਦੀ ਜ਼ਿਆਦਾ ਗਿਣਤੀ ਹੀ ਰਵਾਇਤੀ ਪਾਰਟੀਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ 18 ਤੋਂ 39 ਸਾਲ ਤੱਕ

Punjab-Police-for-polls-2017
ਪੰਜਾਬ ਚੋਣਾਂ:6000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਹੱਥ ਸੁਰੱਖਿਆ ਦੀ ਕਮਾਨ

ਚੰਡੀਗੜ੍ਹ: ਮੌੜ ਮੰਡੀ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਾਈ ਅਲਰਟ ਤੇ ਕਰਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਅਮਨ ਸ਼ਾਂਤੀ ਨਾਲ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅਗਲੇ 48 ਘੰਟਿਆਂ ਦੌਰਾਨ ਲਗਾਤਾਰ ਪੁਲਿਸ ਸੜਕਾਂ ਤੇ ਹੋਵੇਗੀ ਤੇ ਪੇੈਰਾ ਮਿਲਟ੍ਰੀ ਫੋਰਸ ਦੀਆਂ 30 ਕੰਪਨੀਆਂ, 3300 ਪੁਲਿਸ ਜਵਾਨ ਤੇ ਅਧਿਕਾਰੀ ਨਾਕਾਬੰਦੀ, ਸਰਚ ਅਭਿਆਨ ਤੇ ਚੈਕਿੰਗ

ਸਿਹਤ ਵਿਭਾਗ ਨੇ ਭਾਰੀ ਮਾਤਰਾ ‘ਚ ਬਰਾਮਦ ਕੀਤੀਆਂ ਨਸ਼ੀਲੀਆਂ ਦਵਾਈਆਂ

ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਅਤੇ ਨਾਰਕੋਟਿਕ ਸੈੱਲ ਨੇ ਛਾਪੇਮਾਰੀ ਕਰਕੇ ਨਸ਼ੀਲੀਆਂ  ਦਵਾਈਆਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਪ੍ਰਿੰਟ ਰੇਟ ਦੇ ਹਿਸਾਬ ਨਾਲ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ। ਇਸ ਮੌਕੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡ੍ਰਗ ਸਰਚ ਦੇ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸਨੇ  ਹੁਸ਼ਿਆਰਪੁਰ

Weather....
ਪੰਜਾਬ ‘ਚ ਅਗਲੇ 2 ਦਿਨਾਂ ਵਿੱਚ ਮੀਂਹ ਦੀ ਸੰਭਾਵਨਾ

ਜਲੰਧਰ:-ਮੌਸਮ ਦੇ ਬਦਲਦੇ ਮਿਜਾਜ਼ ਨਾਲ ਦਿਨ ਦੇ ਤਾਪਮਾਨ ਵਿੱਚ 4 ਡਿਗਰੀ ਦਾ ਵਾਧਾ ਹੋ ਗਿਆ ਹੈ ।ਠੰਡ ਘਟਣ ਲੱਗੀ ਹੈ ।ਪਹਿਲਾਂ ਨਾਲੋਂ ਘੱਟੋ ਘੱਟ ਤਾਪਮਾਨ 6 ਡਿਗਰੀ ਚੱਲ ਰਿਹਾ ਸੀ ਜੋ ਵਧਕੇ 10 ਹੋ ਗਿਆ ਹੈ । ਦੁਪਹਿਰ ਦੀ ਗੱਲ ਕਰੀਏ ਤਾਂ ਤਾਪਮਾਨ ਵਧ ਕੇ 22 ਡਿਗਰੀ ਤੱਕ ਚਲਾ ਜਾਂਦਾ ਹੈ। ਮੌਸਮ ਵਿਭਾਗ ਨੇ ਨਵੀਂ

ਨਾਮਧਾਰੀ ਮੁੱੱਖੀ ਵਲੋਂ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਸਮਰਥਨ

ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਵਲੋਂ ਪੰਜਾਬ ‘ਚ ਕਿਸੇ ਇਕ ਰਾਜਨੀਤਿਕ ਪਾਰਟੀ ਨੂੰ ਹਮਾਇਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਸੰਬੰਧੀ ਨਾਮਧਾਰੀ ਮੁੱੱਖੀ ਸਤਿਗੁਰੂ ਉਦੇ ਸਿੰਘ ਜੀ ਨੇ ਸਪੱਸ਼ਟ ਕੀਤਾ ਕਿ ਨਾਮਧਾਰੀ ਦਰਬਾਰ ਵਲੋਂ ਕੋਈ ਇਕ ਖਾਸ ਰਾਜਨੀਤਿਕ ਪਾਰਟੀ ਨੂੰ ਸਮਰਥਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਸੰਗਤਾਂ ਨੂੰ ਵੀ ਕਿਹਾ ਕਿ ਉਹ ਸਿਰਫ

ਪੁਲਿਸ ਵਾਲੇ ਦੇ ਘਰ ਹੋਈ ਚੋਰੀ, ਨਕਦੀ ਤੇ ਗਹਿਣੇ ਗਾਇਬ

ਤਰਨਤਾਰਨ :ਇਹ ਹੈਰਾਨ ਕਰ ਦੇਣ ਵਾਲੀ ਖਬਰ ਤਰਨਤਾਰਨ ਤੋਂ ਹੈ ਜਿਥੇ ਥਾਣਾ ਸਿਟੀ ਅਧੀਨ ਆਉਂਦੇ ਰੋਡੂ ਮੁਹੱਲਾ ਵਿਖੇ ਸਥਿਤ ਏ. ਐੱਸ. ਆਈ. ਵਿਪਨ ਸ਼ਰਮਾ ਦੇ ਘਰੋਂ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਵਿਪਨ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰੋਂ ਬਾਹਰ ਕਿਸੇ

ਪੰਜਾਬ ‘ਚ 81 ਔਰਤਾਂ,1 ਕਿੰਨਰ ਸਮੇਤ ਕੁੱਲ 1145 ਉਮੀਦਵਾਰ ਚੋਣ ਮੈਦਾਨ ‘ਚ

4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾ ਹੋਣ ਜਾ ਰਹੀਆਂ ਹਨ। ਇਸ ਵਾਰ ਹੋਣ ਵਾਲੀ ਵੋਟਿੰਗ ਵਿਚ 117 ਸੀਟਾਂ ਤੇ ਕੁੱਲ ਮਿਲਾ ਕੇ 1145 ਉਮੀਦਵਾਰ ਚੋਣ ਲੜ੍ਹ ਰਹੇ ਹਨ। ਇਸ ਦੇ ਨਾਲ ਹੀ ਇਹਨਾਂ ਉਮੀਦਵਾਰਾਂ ਵਿਚ 81 ਔਰਤਾਂ ਅਤੇ 1 ਕਿੰਨਰ ਵੀ ਸ਼ਾਮਲ ਹੈ। ਚੋਣ ਕਮਿਸ਼ਨ ਵਲੋਂ ਜਾਰੀ ਰਿਕਾਰਡ ਵਿਚ ਦੱਸਿਆ ਗਿਆ ਹੈ ਕਿ ਪੰਜਾਬ

ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਪੁੱਤਰ ਦੀ ਹੋਈ ਮੌਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਸਪੁੱਤਰ ਮਨਵਿੰਦਰ ਪਾਲ ਸਿੰਘ ਮੱਕੜ ਦਾ ਰਾਤ ਦਿੱਲ ਦਾ ਦੌਰਾ ਪੈਣ ਕਾਰਨ ਮੋਤ ਹੋ ਗਈ। ਮਨਵਿੰਤਰ ਸਿੰਘ ਮੱਕੜ 46 ਵਰ੍ਹੇ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕੀਤਾ ਜਾਵੇਗਾ।

ਅਖਿਲੇਸ਼ ਅਤੇ ਰਾਹੁਲ ਗਾਂਧੀ ਅੱਜ ਆਗਰਾ ‘ਚ ਕਰਨਗੇ ਰੋਡ ਸ਼ੋਅ

ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅੱਜ ਆਗਰਾ ਵਿਚ ਰੋਡ ਸ਼ੋਅ ਕਰਨਗੇ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਕਾਰ ਗਠਬੰਧਨ ਹੋਇਆ ਸੀ। ਜਿਸ ਨੂੰ ਮਜਬੂਤ ਕਰਨ ਦੇ ਲਈ ਅੱਜ ਰੋਡ ਸ਼ੋਅ

ਚੋਣ ਕਮੀਸ਼ਨ ਵੱਲੋਂ ਵੋਟਿੰਗ ਤੱਕ ਨਵੀਆਂ ਹਦਾਇਤਾਂ ਜਾਰੀ

4 ਫਰਵਰੀ 2017 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ 2 ਫਰਵਰੀ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਸਮਾਪਤ ਹੋਣ ‘ਤੇ ਆਖਰੀ 48 ਘੰਟਿਆਂ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਵਿੱਚ ਅੰਸ਼ਿਕ ਸੋਧ ਕਰਦਿਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਜਾਣਕਾਰੀ ਮੁੱਖ ਚੋਣ ਅਫਸਰ ਪੰਜਾਬ ਵੀ.ਕੇ.ਸਿੰਘ ਨੇ ਪ੍ਰੈਸ

Harashjot Kaur Bindra
ਹਰਸ਼ਜੋਤ ਕੌਰ ਬਿੰਦਰਾ ਨੇ ਆਸਟ੍ਰੇਲੀਆ ‘ਚ ਗੱਡਿਆ ਜਿੱਤ ਦਾ ਝੰਡਾ

ਪਿੰਡ ਸਮੀਰੋਵਾਲ ਦੀ ਜੰਮਪਲ ਹਰਸ਼ਜੋਤ ਕੌਰ ਬਿੰਦਰਾ ਆਸਟ੍ਰੇਲੀਅਨ ਹਵਾਈ ਸੈਨਾ ਵਿਚ ਏਅਰ ਟ੍ਰੈਫਿਕ ਕੰਟਰੋਲ ਅਫਸਰ ਬਣ ਗਈ ਹੈ। ਹਰਸ਼ਜੋਤ ਨੂੰ 30 ਜਨਵਰੀ ਨੂੰ ਆਸਟ੍ਰੇਲੀਆ ਦੇ ਡਿਫੈਂਸ ਫੋਰਸ ਭਰਤੀ ਅਧਿਕਾਰੀ ਵੱਲੋਂ ਨਿਯੁਕਤੀ ਪੱਤਰ ਸੌਂਪਿਆ ਗਿਆ। ਹਰਸ਼ਜੋਤ ਬਿੰਦਰਾ ਦੇ ਰਿਸ਼ਤੇਦਾਰ ਹਰਭਜਨ ਸਿੰਘ ਮਾਣਕੂਮਾਜਰਾ ਨੇ ਦੱਸਿਆ ਕਿ ਹਰਸ਼ਜੋਤ ਨੇ ਹੋਲੀ ਫੈਮਿਲੀ ਕਾਨਵੈਂਟ ਸਕੂਲ ਰੋਪੜ ਤੋਂ ਚੌਥੀ ਜਮਾਤ ਪਾਸ

Road Accicent
ਸੜਕ ਹਾਦਸੇ ‘ਚ 1 ਨੌਜਵਾਨ ਦੀ ਜਾਨ

ਪਠਾਨਕੋਟ:-ਜਲੰਧਰ ਹਾਈਵੇਅ ਉੱਤੇ ਡਮਟਾਲ ਵਿੱਚ ਅਗਿਆਤ ਵਾਹਨ ਦੀ ਟੱਕਰ ਨਾਲ ਇੱਕ ਜਵਾਨ ਦੀ ਮੌਤ ਹੋ ਗਈ ।  ਡਮਟਾਲ ਚੌਕੀ ਪ੍ਰਭਾਰੀ ਰੂਪ ਸਿੰਘ  ਨੇ ਦੱਸਿਆ ਕਿ ਰਾਤ ਕਰੀਬ 10 : 00 ਵਜੇ ਕਿਸੇ ਨੇ ਫੋਨ ਦੁਆਰਾ ਸੂਚਿਤ ਕੀਤਾ ਕਿ ਕਿਸੇ ਅਗਿਆਤ ਵਾਹਨ ਦੁਆਰਾ ਕੁਚਲੇ ਜਾਣ ਨਾਲ ਸੜਕ ਵਿਚਕਾਰ ਇੱਕ ਨੌਜਵਾਨ ਤੜਫ਼ ਰਿਹਾ ਹੈ ਪੁਲਿਸ ਦੁਆਰਾ ਮੌਕੇ

ਚੋਣ ਕਮਿਸ਼ਨ ਨੇ ਦਿੱਤੇ ਕੇਜਰੀਵਾਲ ਨੂੰ ਪੰਜਾਬ ‘ਚੋਂ ਬਾਹਰ ਜਾਣ ਦੇ ਆਦੇਸ਼

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸਖਤ ਨਿਯਮਾਂ ਦੀ ਪਾਲਣਾ ਕਰਦਿਆਂ ਚੋਣ ਕਮਿਸ਼ਨ ਨੇ ਉਹਨਾਂ ਲੋਕਾਂ ਨੂੰ ਸੂਬੇ ‘ਚੋਂ ਬਾਹਰ ਜਾਣ ਦੇ ਆਦੇਸ਼ ਦਿੱਤੇ ਹਨ ਜਿਹਨਾਂ ਦੀ ਵੋਟ ਪੰਜਾਬ ਦੀ ਨਹੀਂ ਹੈ । ਕਮਿਸ਼ਨ ਨੇ ਉਨ੍ਹਾਂ ਲੋਕਾਂ ਨੂੰ ਵੀਰਵਾਰ ਸ਼ਾਮ ਤੱਕ ਸੂਬੇ ਤੋਂ ਬਾਹਰ ਜਾਣ ਦੇ ਆਦੇਸ਼ ਦੇ ਦਿੱਤੇ ਹਨ। ਚੋਣ ਕਮਿਸ਼ਨ ਦਾ

ਸੋਨੀਪਤ ‘ਚ ਸੜਕੀ ਹਾਦਸੇ ਦੌਰਾਨ ਲੁਧਿਆਣਾ ਦੇ 2 ਵਿਅਕਤੀਆਂ ਦੀ ਮੌਤ

ਸੋਨੀਪਤ – ਹਰਿਆਣਾ ਦੇ ਸੋਨੀਪਤ ‘ਚ ਰਾਸ਼ਟਰੀ ਮਾਰਗ ‘ਤੇ ਇੱਕ ਟਰੱਕ ਨੇ ਹਰਿਆਣਾ ਰੋਡਵੇਜ਼ ਦੀ ਬੱਸ ਤੇ ਸਵਿਫ਼ਟ ਕਾਰ ਨੂੰ ਆਪਣੀ ਚਪੇਟ ‘ਚ ਲੈ ਲਿਆ। ਹਾਦਸੇ ‘ਚ ਸਵਿਫ਼ਟ ਕਾਰ ‘ਚ ਸਵਾਰ ਲੁਧਿਆਣਾ ਦੇ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 4 ਵਿਅਕਤੀ ਜ਼ਖਮੀ ਹੋ

ਪੰਜਾਬ ਵਿੱਚ ਚੋਣ ਪ੍ਰਚਾਰ ‘ਤੇ ਲੱਗੀ ਬ੍ਰੇਕ

ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ 117 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਵੱਲੋਂ ਕੀਤਾ ਚੋਣ ਪ੍ਰਚਾਰ ਥੰਮ ਗਿਆ ਹੈ। ਚੋਣ ਕਮੀਸ਼ਨ ਦੀਆਂ ਹਦਾਇਤਾਂ ਅਨੁਸਾਰ 5 ਵਜੇ ਤੱਕ ਹੀ ਚੋਣ ਪ੍ਰਚਾਰ ਕੀਤਾ ਜਾ ਸਕਦਾ ਸੀ। ਹੁਣ ਉਮੀਦਵਾਰ ਸਿਰਫ਼ ਡੋਰ ਟੂ ਡੋਰ ਹੀ ਵੋਟਾਂ ਮੰਗ ਸਕਣਗੇ ਤੇ ਰੈਲੀਆਂ ਰਾਹੀਂ ਕੋਈ ਵੀ ਉਮੀਦਵਾਰ ਪ੍ਰਚਾਰ ਨਹੀਂ ਕਰ

common service center
ਚੋਣਾਂ ਨੇ ਕੀਤੀ ਸਰਕਾਰੀ ਦਫਤਰਾਂ ਦੇ ਕੰਮਾਂ ਦੀ ਰਫਤਾਰ ਮੱਠੀ

ਕਪੂਰਥਲਾ:-ਵਿਧਾਨ ਸਭਾ ਚੋਣਾਂ ਕਾਰਨ ਜਿਥੇ ਕਈ ਉੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਚੋਣ ਪ੍ਰੋਗਰਾਮਾਂ ‘ਚ ਲਾਈਆਂ ਗਈਆਂ ਹਨ, ਉਥੇ ਹੀ ਕਈ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਅਤੇ ਅਧਿਕਾਰੀ ਜਿਨ੍ਹਾਂ ਦੀ ਡਿਊਟੀ ਚੋਣਾਂ ‘ਚ ਨਹੀਂ ਹੈ, ਪਰ ਫਿਰ ਵੀ ਉਹ ਆਪਣੀਆਂ ਸੀਟਾਂ ‘ਤੇ ਨਹੀਂ ਮਿਲ ਰਹੇ।ਇਸ ਨਾਲ ਸਰਕਾਰੀ ਦਫਤਰਾਂ ‘ਚ ਕੰਮਕਾਜ ਕਰਵਾਉਣ ਆਉਂਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ

ਦੁਬਈ ਤੋਂ ਪਰਤੇ ਵਿਅਕਤੀ ਤੋਂ 16.55 ਲੱਖ ਦਾ ਸੋਨਾ ਬਰਾਮਦ

ਅੰਮ੍ਰਿਤਸਰ:- ਏਅਰ ਇੰਟੈਲੀਜੈਂਸ ਯੂਨਿਟ ਨੇ ਦੁਬਈ ਤੋਂ ਪਰਤੇ ਇੱਕ ਵਿਅਕਤੀ ਤੋਂ 16.55 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ।ਸਪਾਈਸ ਜੈੱਟ ਦੀ ਫਲਾਈਟ ਗਿਣਤੀ ਐਸ.ਜੀ 56 ਮੰਗਲਵਾਰ ਸਵੇਰੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ, ਰਾਜਾਸਾਂਸੀ ਉੱਤੇ ਲੈਂਡ ਕੀਤੀ ਸੀ। ਦਿੱਲੀ ਨਿਵਾਸੀ ਇਹ ਵਿਅਕਤੀ ਕਸਟਮ ਕਲੀਅਰੈਂਸ ਬਿਨਾਂ ਜਿਵੇਂ ਹੀ ਗ੍ਰੀਨ ਸਿਗਨਲ ਤੋਂ ਨਿਕਲਣ ਲੱੱਗਾ ਤਾਂ ਕਸਟਮ ਵਿਭਾਗ

Shiromani-akalidal-logo
ਸੁਖਬੀਰ ਸਿੰਘ ਬਾਦਲ ਨੇ ਸੁਨਾਮ ‘ਚ ਬਾਗੀਆਂ ਨੂੰ ਪਾਰਟੀ ‘ਚੋਂ ਕੀਤਾ ਬਰਖਾਸਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਤੋਂ ਪਾਰਟੀ ਦੇ ਉਮੀਦਵਾਰ ਸ. ਗੋਬਿੰਦ ਸਿੰਘ ਲੋਂਗੋਵਾਲ ਦਾ ਵਿਰੋਧ ਕਰਨ ਕਰਕੇ ਪਾਰਟੀ ਦੇ ਸੁਨਾਮ ਹਲਕੇ ਨਾਲ ਸਬੰਧਤ 5 ਆਗੂਆਂ ਨੂੰ ਪਾਰਟੀ ਦੀ ਮੁੱੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ