Nov 24

ਮੋਦੀ ਦੇ ਨੋਟਬੰਦੀ ਸਰਵੇਖਣ ਨੂੰ ‘ਆਪ’ ਨੇ ਦੱਸਿਆ “ਸ਼ਰਮਨਾਕ”!

  ਨਵੀਂ ਦਿੱਲੀ- ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕਰਵਾਏ ਗਏ ਸਰਵੇਖਣ ਨੂੰ ਆਮ ਆਦਮੀ ਪਾਰਟੀ ਨੇ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਨੂੰ ਬੜੇ ਲੋਕਪ੍ਰਿਯ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਆਪ ਨੇਤਾ ਆਸ਼ੀਸ਼ ਖੇਤਾਨ ਨੇ ਬੁੱਧਵਾਰ ਰਾਤ ਇਕ ਟਵੀਟ ‘ਚ ਕਿਹਾ ਕਿ ਕੇਵਲ 15

ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ 28 ਨਵੰਬਰ ਨੂੰ ਹੋਣਗੇ ਕਾਂਗਰਸ ਚ ਸ਼ਾਮਿਲ

ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ 28 ਨਵੰਬਰ ਨੂੰ ਕਾਂਗਰਸ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੇ ਟਵੀਟਰ ਅਕਾਊਂਟ ਰਾਹੀਂ ਦਿੱਤੀ ਹੈ।ਇਸ ਟਵੀਟ ਵਿਚ ਉਹਨਾਂ ਨੇ ਦੋਨਾਂ ਆਗੂਆਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਇਸ ਤੋਂ ਪਹਿਲਾਂ ਬੁਧਵਾਰ ਨੂੰ ਨਵਜੋਤ ਸਿੰਘ ਸਿੱਧੂ

ਕਿਸ ਮੁੱਦੇ ਤੇ ਚੋਣ ਲੜੇਗੀ ਅਕਾਲੀ ਦਲ ?

ਆਉਣ ਵਾਲਿਆਂ 2017 ਦੀਆਂ ਵਿਧਾਨ ਸਭ ਚੋਣਾਂ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਲੜੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਦ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਅੰਦਰ ਤੀਜੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਮਾਰੇਗੀ ਇਹ ਕਹਿਣਾ ਸੀ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇਭਰ ਦੇ ਵਿਚ ਅਨੇਕਾਂ ਵਿਕਾਸ ਕਾਰਜ ਕਰਵਾਏ ਹਨ

ਪੰਜਾਬ ਦੀ ਭਲਾਈ ਲਈ ਮੇਰੀ ਦ੍ਰਿੜਤਾ ਨੂੰ ਕਦੇ ਨਹੀਂ ਤੋੜਿਆ ਜਾ ਸਕਦਾ – ਕੇਜਰੀਵਾਲ

ਧੂਰੀ (ਸੰਗਰੂਰ) 23 ਨਵੰਬਰ 2016 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਉਤੇ ਵਰਦਿਆਂ ਕਿਹਾ ਕਿ ਉਨਾਂ ਦੀ ਗੱਡੀ ਉਤੇ ਨਿਹਾਲਸਿੰਘ ਵਾਲਾ ਵਿਖੇ ਬਾਦਲਾਂ ਵੱਲੋਂ ਹਮਲਾ ਉਨਾਂ ਨੂੰ ਡਰਾ ਕੇ ਪੰਜਾਬ ਤੋਂ ਦੂਰ ਰੱਖਣ ਦੀ ਕੋਸ਼ਿਸ਼ ਹੈ, ਪੰਜਾਬ ਦੀ ਭਲਾਈ ਲਈ ਮੇਰੀ ਦ੍ਰਿੜਤਾ ਨੂੰ ਉਹ

ਨਿਹਾਲ ਸਿੰਘਵਾਲਾ ਤੋਂ ਆਪ ਦੇ ਉਮੀਦਵਾਰ ‘ਤੇ ਮਾਮਲਾ ਦਰਜ

ਆਮ ਆਦਮੀ ਪਾਰਟੀ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਉਮੀਦਵਾਰ ਦੇ ਐਲਾਨ ਉਪਰੰਤ ਹੀ ਜਿੱਥੇ ਉਮੀਦਵਾਰ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਉੱਥੇ ਨਿਹਾਲ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਫੁੱਟ ਉਸ ਸਮੇਂ ਜੱਗ ਜਾਹਿਰ ਹੋਈ ਜਦੋਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਉਪਰੰਤ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆ ਰਹੇ ਇੱਕ

ਜਲੰਧਰ ‘ਚ ਵਾਪਰਿਆ ਸੜਕ ਹਾਦਸਾ, 2 ਵਿਦਿਆਰਥੀਆਂ ਦੀ ਮੌਤ ,2 ਜ਼ਖਮੀ

ਜਲੰਧਰ ਵਿਚ ਬੁੱਧਵਾਰ ਨੂੰ ਸੜਕ ਹਾਦਸੇ ਵਿਚ ਅੰਮ੍ਰਿਤਸਰ ਦੇ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 2 ਵਿਦਿਆਰਥੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਇਹ ਚਾਰੋਂ ਵਿਦਿਆਰਥੀ ਅੰਮ੍ਰਿਤਸਰ ਦੇ ਇੱਕ ਸਕੂਲ ਵਿਚ ਪੜ੍ਹਦੇ ਹਨ ਅਤੇ ਜਲੰਧਰ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਵਾਪਸ ਆਪਣੀ ਕਾਰ ਵਿਚ ਅੰਮ੍ਰਿਤਸਰ ਲਈ ਆ ਰਹੇ ਸੀ। ਜਦੋਂ ਉਹ ਬੈਸਟ ਪ੍ਰਾਈਜ਼ ਦੇ

ਪੰਜਾਬ ਪੁਲਿਸ ‘ਚ ਚੁਣੇ ਗਏ ਸਿਪਾਹੀਆ ਨੂੰ ਦਿੱਤੇ ਨਿਯੁਕਤੀ ਪੱਤਰ

ਫ਼ਤਹਿਗੜ ਸਾਹਿਬ: ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਵਲੋਂ ਪੰਜਾਬ ਪੁਲਿਸ ਵਿਚ ਚੁਣੇ ਗਏ ਜ਼ਿਲਾ ਫ਼ਤਹਿਗੜ ਸਾਹਿਬ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਬੁੱਧਵਾਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।  ਇਸ ਮੌਕੇ ਐਸ.ਐਸ.ਪੀ. ਨੇ ਉਨ੍ਹਾਂ ਨੂੰ ਵਿਭਾਗ ਦੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ।   ਇਸ ਮੌਕੇ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਸ ਵਿਚ ਜਿਲ੍ਹਾ ਫ਼ਤਹਿਗੜ ਸਾਹਿਬ ਤੋਂ 6 ਲੜਕੀਆਂ

ਟਰੱਕ ਬਾਡੀ ਕੋਡ ਨਾਲ ਸਰਹਿੰਦ ਦੀਆਂ ਵਰਕਸ਼ਾਪਾਂ ਆਖਰੀ ਸਾਹਾਂ ‘ਤੇ

ਫਤਿਹਗੜ੍ਹ ਸਾਹਿਬ: ਟਰੱਕ ਬਾਡੀ ਕੋਡ ਲਗਾਉਣ ਨਾਲ ਜਿੱਥੇ ਟਰੱਕਾਂ ਦੀਆਂ ਚੈਸੀਆਂ ਲਗਾਉਣ ਵਾਲਿਆਂ ਵਿਚ ਹਫੜਾ ਤਫੜੀ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਕਈ ਛੋਟੇ ਵਰਕਸ਼ਾਪ ਬੰਦ ਹੋਣ ਕਿਨਾਰੇ ਪਹੁੰਚ ਗਏ ਹਨ। ਸ਼ਹੀਦਾਂ ਦੀ ਪਵਿੱਤਰ ਧਰਤੀ ਤੋਂ ਬਾਅਦ ਸਰਹਿੰਦ ਨੂੰ ਟਰੱਕ ਬਾਡੀਆਂ ਲਈ ਜਾਣਿਆ ਜਾਂਦਾ ਸੀ, ਕਿਉਂਕਿ ਇੱਥੇ ਹੋਰਨਾ ਸੂਬਿਆਂ ਤੋਂ ਟਰੱਕ ਬਾਡੀ ਲਗਵਾਉਣ ਲਈ

ਫਰਜ਼ਾਨਾ ਆਲਮ ਨੇ 2017 ਚੋਣਾਂ ਲੜਨ ਤੋਂ ਕੀਤਾ ਇਨਕਾਰ

ਮਲੇਰਕੋਟਲਾ ਤੋਂ ਵਿਧਾਇਕ ਫਰਜ਼ਾਨਾਂ ਆਲਮ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਸਲੇ ਦੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਫਰਜ਼ਾਨਾਂ ਆਲਮ ਨੇ ਇਹ ਸਾਫ ਕੀਤਾ ਕਿ ਉਹ ਚੋਣ ਨਹੀਂ ਲੜਨਗੇ।  ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕਿਸੀ ਅਕਾਲੀ ਦਲ ਆਗੂ ਦੇ ਨਾਲ ਕਿਸੇ ਕਿਸਮ ਦੀ ਨਾਰਾਜ਼ਗੀ ਨਹੀਂ ਹੈ ਪਰ ਪਿਛਲੇ 7 ਸਾਲਾਂ

ਸੰਸਦ ‘ਚ ਆਉਣ ਤੋਂ ਕਿਉਂ ਘਬਰਾ ਰਹੇ ਹਨ ਮੋਦੀ ?

ਨੋਟ ਬੰਦੀ ਦੇ ਫ਼ੈਸਲੇ ਤੋਂ ਬਾਅਦ ਦੇਸ਼ ਭਰ ਦੇ ਵਿਚ ਹਫੜਾ-ਤਫੜੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨ ‘ਚ ਕੋਈ ਕਸਰ ਨਹੀਂ ਛੱਡ ਰਹੀਆਂ। ਬੁੱਧਵਾਰ ਨੂੰ ਸੰਸਦ ਦੇ ਵਿਚ ਵੀ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿਥੇ ਵਿਰੋਧੀ ਧੀਰ ਨੇ ਬੁੱਧਵਾਰ ਨੂੰ ਸੰਸਦ ਦੇ

sukhbir singh badal-daily post
ਪਾਰਟੀ ਨੇ ਮੈਰਿਟ ਦੇ ਆਧਾਰ ਤੇ ਦਿੱਤੀਆਂ ਟਿਕਟਾਂ : ਸੁਖਬੀਰ ਬਾਦਲ

ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਲੈ ਕੇ ਉੱਠੇ ਬਗਾਵਤੀ ਸੁਰਾਂ ਤੇ ਇਹਨਾਂ ਤੇ ਲੱਗ ਰਹੀਆਂ ਅਟਕਲਾਂ ਤੇ ਵਿਰਾਮ ਲਗਾਉਂਦਿਆਂ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ ,ਜਿਸ ਵਿਚ ਯੂਥ ਨੂੰ ਵੱਧ ਪ੍ਰਤੀਨਿਧਤਾ ਦਿੱਤੀ ਗਈ ਹੈ । ਜਲਾਲਾਬਾਦ ਵਿਚ ਸੰਗਤ

ਧੂਰੀ ‘ਚ ਮਹਿਲਾ ਕਾਂਗਰਸ ਵੱਲੋਂ ਕੇਜਰੀਵਾਲ ਦਾ ਵਿਰੋਧ

ਧੂਰੀ : ਦਿੱਲੀ ਦੇ ਮੁਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਕਾਂਗਰਸ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ।ਬੁੱਧਵਾਰ ਨੂੰ ਜਿਵੇਂ ਹੀ ਕੇਜਰੀਵਲ ਰੈਲੀ ਨੂੰ ਸੰਬੋਧਨ ਕਰਨ ਲਈ ਧੂਰੀ ਪਹੁੰਚੇ ਤਾਂ ਕਾਂਗਰਸ ਮਹਿਲਾ ਵਰਕਰਾਂ ਨੇ ਹੱਥ ਚ ਨਾਰੀ ਵਿਰੋਧੀ ਹੋਣ ਦੀਾਂ ਤਖਤੀਆਂ ਫੜ ਕੇ ਕੇਜਰੀਵਾਲ ਦਾ ਵਿਰੋਧ ਕੀਤਾ। ਮਹਿਲਾ ਵਰਕਰਾਂ ਨੇ

ਨਾਭਾ ਹਲਕੇ ਦੇ ਵਿਕਾਸ ਕਾਰਜ ਹੋਏ ਤੇਜ਼

ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਸ ਤਹਿਤ ਸ੍ਰੋਮਣੀ ਅਕਾਲੀ ਦਲ ਦੇ ਨਾਭਾ ਤੋਂ ਉਮੀਦਵਾਰ ਕਬੀਰ ਦਾਸ ਵੱਲੋਂ ਨਾਭਾ ਹਲਕੇ ਦੀਆ ਪੰਚਾਇਤਾਂ ਅਤੇ ਬਲਾਕ ਸੰਮਤੀ ਜਿਲ੍ਹਾ ਪ੍ਰੀਸਦ ਮੈਂਬਰਾਂ ਨਾਲ ਵਿਸ਼ਾਲ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਪੰਚਾਇਤਾਂ ਤੋਂ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਲਈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ

ਸਿੱਖਿਆ ਮੰਤਰੀ ਨੇ 26 ਮਿ੍ਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਸੌਂਪੇ ਨਿਯੁਕਤੀ ਪੱਤਰ

ਐਸ.ਏ.ਐਸ. ਨਗਰ (ਮੁਹਾਲੀ), 28 ਸਤੰਬਰ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਵਿਖੇ ਸਿੱਖਿਆ ਵਿਭਾਗ ਦੇ ਮਿ੍ਰਤਕ ਮੁਲਾਜ਼ਮਾਂ ਦੇ 26 ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡੇ। ਡਾ. ਚੀਮਾ ਨੇ ਵਿਭਾਗ ਵੱਲੋਂ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਉਨ੍ਹਾਂ ਦੀ ਪਸੰਦ ਅਨੁਸਾਰ ਸਟੇਸ਼ਨ ਮੌਕੇ ’ਤੇ

kejriwal-dailypost
ਪੰਜਾਬ ਨੂੰ ਲੁੱਟਣ ਵਿਚ ਕਿਸੇ ਪਾਰਟੀ ਨੇ ਨਹੀਂ ਛੱਡੀ ਕਸਰ: ਕੇਜਰੀਵਾਲ

ਧੂਰੀ: ਪੰਜਾਬ ਦੀ ਸੱਤਾ ਲਈ ਤਤਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧੂਰੀ ਵਿਚ ਪਾਰਟੀ ਦੇ ਉਮੀਦਵਾਰ ਜੱਸੀ ਸੇਖੋਂ ਦੇ ਹੱਕ ਵਿਚ ਰੈਲੀ ਕੀਤੀ, ਇਸ ਦੌਰਾਨ ਜਿੱਥੇ ਭਗਵੰਤ ਮਾਨ ਤੇ ਐਚ.ਐਸ.ਫੂਲਕਾ ਨੇ ਵੀ ਸੰਬੋਧਨ ਕੀਤਾ ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਵਿਚ ਅਕਾਲੀ ਭਾਜਪਾ ਦੇ ਨਾਲ

ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕਿਰਤਨ

ਇਤਿਹਾਸਕ ਸ਼ਹਿਰ ਮਲੇਰਕੋਟਲਾ ਵਿਖੇ ਬੜ੍ਹੀ ਸ਼ਰਧਾ ਅਤੇ ਉਤਸ਼ਾਹ ਨਾਲ ਬੁੱੱਧਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਹੈ। ਇਥੋਂ ਦੀਆਂ ਸਿੱਖ ਸੰਗਤਾਂ ਨੇ ਅਤੇ ਵੱਡੀ ਗਿਣਤੀ ‘ਚ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਹੈ।ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਨਗਰ

ਅਹਿਮਦੀਆ ਜਮਾਤ ਦੇ ਸਲਾਨਾ ਜਲਸੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ:- ਸੇਖਵਾਂ

ਕਾਦੀਆਂ- 23 ਨਵੰਬਰ (ਕੁਲਵਿੰਦਰ ਸਿੰਘ ਭਾਟੀਆ) ਅੱਜ ਕਾਦੀਆਂ ਦੇ ਅਹਿਮਦੀਆ ਹੈੱਡ ਕੁਆਟਰ ਵਿਚ ਡੀ.ਸੀ ਵੱਲੋਂ ਅਫਸਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ । ਮੀਟਿੰਗ ਦਾ ਮੁੱਖ ਮੁੱਦਾ ਅਹਿਮਦੀਆ ਜਮਾਤ ਦਾ ਤਿੰਨ ਰੋਜ਼ਾ ਸਲਾਨਾ ਜਲਸਾ ਜੋ ਕਿ 26,27,28 ਦਸੰਬਰ ਨੂੰ ਹੋ ਰਿਹਾ ਹੈ। ਇਸਦੇ ਸਬੰਧ ਵਿੱਚ ਡੀ.ਸੀ ਨੇ ਕਿਹਾ ਕਿ ਇਸ ਜਲਸੇ ਵਿਚ ਕਿਸੇ ਨੂੰ ਵੀ

14 ਸਕੂਲਾਂ ਦੀਆਂ 363 ਲੜਕੀਆਂ ਨੂੰ ਲਗਾਏ ਕੈਂਸਰ ਰੋਕੂ ਟੀਕੇ

ਪੰਜਾਬ ਸਰਕਾਰ ਵੱਲੋਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਪੰਜਾਬ ਵਿਚ ਪਹਿਲੀ ਵਾਰ ਟੀਕਾਕਰਨ ਪ੍ਰਾਜੈਕਟ ਤਹਿਤ ਬੁੱਧਵਾਰ ਨੂੰ ਰਾਮਾਂ ਮੰਡੀ ਸਿਵਲ ਹਸਪਤਾਲ ਵਿਚ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਮੁਫ਼ਤ ਐਚ.ਪੀ.ਵੀ ਟੀਕੇ ਲਗਾਏ ਗਏ ਹਨ। ਜਿਸ ਦੀ ਸ਼ੁਰੂਆਤ ਐਸ.ਐਮ.ਓ ਤਲਵੰਡੀ ਸਾਬੋ ਦਰਸ਼ਨ

ਪੰਜਾਬ ਕਾਂਗਰਸ ਦੀ ਦਿੱਲੀ ‘ਚ ਅਹਿਮ ਮੀਟਿੰਗ ਜਾਰੀ, ਜਲਦ ਹੋਵੇਗਾ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ/ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਹੋਣ ਵਾਲੀਆਂ ਚੋਣਾਂ ਵਿਚ ਸੰਭਾਵਤ ਉਮੀਦਵਾਰਾਂ ਦੇ ਨਾਂ ਤੇ ਵਿਚਾਰ ਕਰਨ ਲਈ ਕਾਂਗਰਸ ਜਾਂਚ ਸਮਿਤੀ ਵੱਲੋਂ 23 ਤੇ 24 ਨਵੰਬਰ ਨੂੰ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ , ਜਿਸ ਵਿਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੇ ਰਾਜਸਥਾਨ  ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਿਚ ਹੋਣ

ਸਿੱਖਿਆ ਮੰਤਰੀ ਨੇ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਆਈਆਂ ਊਣਤਾਈਆਂ ਲਈ ਲਿਆ ਗੰਭੀਰ ਨੋਟਿਸ

ਐਸ.ਏ.ਐਸ. ਨਗਰ (ਮੁਹਾਲੀ), 23 ਨਵੰਬਰ ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਵਿਖੇ ਅੱਜ ਸ਼ੁਰੂ ਹੋਈਆਂ ਖੋ-ਖੋ ਦੀਆਂ 62ਵੀਂ ਪੰਜਾਬ ਰਾਜ ਸਕੂਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸਾਹਮਣੇ ਆਈਆਂ ੳੂਣਤਾਈਆਂ ਦਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਮੌਕੇ ’ਤੇ ਹੀ ਗੰਭੀਰ ਨੋਟਿਸ ਲੈਂਦਿਆ ਅਣਗਹਿਲੀ ਕਰਨ ਵਾਲੇ ਸਿੱਖਿਆ ਅਧਿਕਾਰੀਆਂ ਅਤੇ ਸਰੀਰਕ ਸਿੱਖਿਆ