Dec 28

ਪ੍ਰਾਪਰਟੀ ਡੀਲਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ

ਲੁਧਿਆਣਾ : ਬਾਬਾ ਨੰਦ ਸਿੰਘ ਨਗਰ ਇਲਾਕੇ ਵਿੱਚ ਚੋਰਾਂ ਨੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਉੱਤੇ ਹੱਥ ਸਾਫ਼ ਕਰ ਦਿੱਤਾ ।ਪੀੜਿਤ ਪਰਮਜੀਤ ਸਿੰਘ ਜਦੋਂ ਘਰ ਆਏ ਤਾਂ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਵਲੋਂ ਹਜਾਰਾਂ ਦੇ ਗਹਿਣੇ ਗਾਇਬ ਸਨ। ਪੁਲਿਸ ਨੂੰ ਸੂਚਨਾ ਮਿਲਣ ਤੇ ਥਾਨਾ ਸਦਰ ਪੁਲਿਸ ਨੇ ਮਾਮਲਾ ਦਰਜ ਕਰ

ਰਾਹੁਲ ਦੇ ਨਿਸ਼ਾਨੇ ‘ਤੇ ਮੁੜ ਮੋਦੀ ਸਰਕਾਰ, ਮੋਦੀ ਨੇ ਲੋਕਾਂ ਦੀ ਚੜਾਈ ਬਲੀ: ਰਾਹੁਲ

ਨਵੀਂ ਦਿੱਲੀ : ਕਾਂਗਰਸ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਵੀ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਨਹੀਂ ਛੱਡਿਆ, ਉਹਨਾਂ ਮੋਦੀ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ , “ ਮੋਦੀ ਜੀ ਭ੍ਰਿਸ਼ਟਾਚਾਰ ਦੇ ਖਿਲ਼ਾਫ ਇਕ ਯੱਗ ਕਰ ਰਹੇ ਹਨ ਤੇ ਹਰ ਯੱਗ ਵਿਚ ਕਿਸੇ ਨਾ ਕਿਸੇ ਦੀ ਬਲੀ ਚੜਦੀ ਹੈ,

ਅੱਜ ਕੇਂਦਰੀ ਕੈਬਨਿਟ ਦੀ ਅਹਿਮ ਬੈਠਕ, ਪੁਰਾਣੇ ਨੋਟ ਰੱਖਣ ‘ਤੇ ਲੱਗੇਗਾ ਜ਼ੁਰਮਾਨਾ !

ਚੰਡੀਗੜ੍ਹ : ਬੈਂਕਾਂ ‘ਚ ਪੁਰਾਣੇ ਨੋਟ ਜਮਾਂ ਕਰਨ ਦੇ ਲਈ ਦੋ ਦਿਨ ਦਾ ਸਮਾਂ ਬਾਕੀ ਹੈ। ਜੇਕਰ ਤੁਸੀ ਹੁਣ ਤੱਕ 500 ਅਤੇ ਹਜਾਰ ਦੇ ਪੁਰਾਣੇ ਨੋਟ ਬੈਂਕ ‘ਚ ਜਮ੍ਹਾਂ ਨਹੀਂ ਕੀਤੇ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਅੱਜ ਮੋਦੀ ਕੈਬਨਿਟ ਦੀ ਅਹਿਮ ਬੈਠਕ ਹੈ ਅਤੇ ਪੁਰਾਣੇ ਨੋਟਾਂ ‘ਤੇ ਅੱਜ ਕੋਈ ਵੱਡਾ ਫੈਸਲਾ ਲਿਆ ਜਾ

CM-Badal in Bhucho Mandi
ਕਾਂਗਰਸ ਵਾਂਗ ਆਪ ਨੇ ਵੀ ਕੀਤਾ ਪੰਜਾਬੀਆਂ ਨਾਲ ਧੋਖਾ : ਮੁੱਖ ਮੰਤਰੀ

ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਫਿਰ ਵਿਸ਼ਵ ਪੱਧਰ ਤੇ ਮਨਜ਼ੂਰ ਰਿਪੇਰੀਅਨ ਸਿਧਾਂਤ ਮੁਤਾਬਕ ਦਰਿਆਈ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੋਣ ਦੀ ਗੱਲ ਦੁਹਰਾਈ ਹੈ, ਤੇ ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਵੀ ਹੋਰ ਸੂਬੇ ਦਾ ਹੱਕ ਨਹੀਂ ਹੈ । ਬਾਦਲ ਬੀਤੇ ਦਿਨੀਂ ਬਠਿੰਡਾ ਵਿਖੇ ਵੱਖ ਵੱਖ ਜਗ੍ਹਾ

Arvind-Kejriwal
ਲੰਬੀ ਹਲਕੇ ‘ਚ ਕੇਜਰੀਵਾਲ ਦੀ ਰੈਲੀ ਅੱਜ

ਸ੍ਰੀ ਮੁਕਸਤਰ ਸਾਹਿਬ:  28 ਦਸੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੰਬੀ ਹਲਕੇ ‘ਚ ਰੈਲੀ ਕਰਨਗੇ ਅਤੇ ਪਾਰਟੀ ਦੇ ਉਮੀਦਵਾਰ ਦਾ ਐਲਾਨ ਕਰਨ ਜਾ ਰਹੇ ਹਨ । ਉੱਥੇ ਹੀ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਹਾਈਕਮਾਂਡ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਦੇਣ ਲਈ ਡੂੰਘੀ ਸੋਚ-ਵਿਚਾਰ ‘ਚ ਉਲਝੀ ਹੋਈ ਹੈ।

ਲੜਕੀ ਨੇ ਸੜਕ ‘ਤੇ ਹੀ ਚਾੜਿਆ ਚੋਰ ਦਾ ਕੁਟਾਪਾ 

ਫਿਰੋਜ਼ਪੁਰ ਸ਼ਹਿਰ ਦੀ ਇਕ ਲੜਕੀ ਨੇ ਦਲੇਰੀ ਦੀ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਸ਼ਹਿਰ ਦੇ ਦੇਵ ਸਮਾਜ ਕਾਲਜ ਨੇੜੇ ਤੋਂ ਜਾ ਰਹੀ ਇੱਕ ਲੜਕੀ ਤੋਂ ਦੋ ਮੋਟਰ ਸਾਈਕਲ ਸਵਾਰ ਬਦਮਾਸ਼ਾਂ ਨੇ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨਵਜੋਂਤ ਕੌਰ ਨਾਮ ਦੀ ਇਸ ਲੜਕੀ ਨੇ ਡਰਨ ਦੀ ਬਜਾਏ ਹੌਸਲਾ ਦੀਖਾਉਂਦੀਆਂ ਇਨ੍ਹਾਂ ਬਦਮਾਸ਼ਾਂ ਦਾ ਪਿੱਛਾ ਕਰ ਇੱਕ

majithia
‘ਆਖਰੀ ਚੋਣ ਹੋਣ ਕਾਰਨ ਕੈਪਟਨ ਰੱਜ ਕੇ ਬੋਲ ਰਿਹਾ ਹੈ ਝੂਠ’:ਮਜੀਠੀਆ

ਮਜੀਠਾ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੋਰਚਾ ਖੋਲ੍ਹ ਦਿੱਤਾ ਹੈ।ਬਿਕਰਮ ਨੇ ਮੰਗਲਵਾਰ ਨੂੰ ਮਜੀਠਾ ‘ਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਇਹ ਆਖਰੀ ਚੋਣਾਂ ਹਨ ਅਤੇ ਉਹਨਾਂ ਨੇ ਕੋਈ ਹੋਰ ਚੋਣ ਨਹੀਂ ਲੜਣੀ, ਜਿਸ ਕਾਰਨ ਉਹਨਾਂ ਦੀ ਲੋਕਾਂ ਨੂੰ ਕੋਈ ਜਵਾਬਦੇਹੀ ਨਹੀਂ ਬਣਦੀ

ਅਕਾਲੀ ਦਲ ਵਲੋਂ ਫਰੀਦਕੋਟ ਵਿਧਾਨ ਸਭਾ ਹਲਕੇ’ਚ ਰੋਡ ਸ਼ੋਅ

ਫ਼ਰੀਦਕੋਟ, – ਅਕਾਲੀ ਦਲ ਅਤੇ ਭਾਜਪਾ ਨੇ ਪਾਰਟੀ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ ਵਿੱਚ ਅੱਜ 25 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਜਿਸ ਵਿੱਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸ਼ੂਗਰ ਮਿੱਲ ਤੋਂ ਲੈ ਕੇ ਜੰਡ ਸਾਹਿਬ ਤੱਕ ਕੱਢੇ ਗਏ ਰੋਡ ਸ਼ੋਅ ਵਿੱਚ ਵੱਖ-ਵੱਖ ਥਾਵਾਂ ‘ਤੇ ਅਕਾਲੀ ਉਮੀਦਵਾਰਾਂ ਨੂੰ

ਰਾਹੁਲ ਗਾਂਧੀ ਦੇ ਯੁਵਾ ਕੋਟੇ ਨੇ ਖੂੰਜੇ ਲਾਏ ਕੈਪਟਨ ਦੇ ਦਿੱਗਜ ਕਾਂਗਰਸੀ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਪਾਰਟੀ ਹਾਈਕਮਾਨ ਨਾਲ ਖਫਾ ਹੋ ਗਏ ਹਨ ਤੇ ਉਹਨਾਂ ਦੀ ਇਹ ਨਾਰਾਜ਼ਗੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਨ ਤੇ ਹੈ । ਦਰਅਸਲ ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਰਾਹੁਲ ਗਾਂਧੀ ਦੀ ਯੋਜਨਾ ਅਮਰਿੰਦਰ ਦੀ ਰਣਨੀਤੀ ਤੇ ਭਾਰੀ

Deputy CM Sukhbir Singh Badal
“ਕੈਪਟਨ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ”

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਕ ਵਾਰ ਫਿਰ ਕਾਂਗਰਸ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੁੇ ਨਿਸ਼ਾਨਾ ਸਾਧਦਿਆ ਕਿਹਾ ਹੈ ਕਿ ਕੈਪਟਨ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ । ਸੁਖਬੀਰ ਬਾਦਲ ਮਲੋਟ ‘ਚ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਹਨਾਂ

1 ਲੱਖ 86 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਗ੍ਰਿਫਤਾਰ

ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 1ਲੱਖ 86 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੋਗਾ ਦੇ ਕਸਬਾ ਕੋਟਈਸੇ ਖਾਂ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ  ਪੁਲਿਸ ਰਾਹੀਂ ਨਾਕਾਬੰਦੀ ਦੇ ਦੌਰਾਨ ਆਈ-20 ਕਾਰ ਨੂੰ ਰੋਕਿਆ ।ਕਾਰ ਦੀ ਤਲਾਸ਼ੀ ਦੌਰਾਨ 2ਗ੍ਰਾਮ ਹੈਰੋਇਨ ਫੜੀ ਗਈ।ਬਰੀਕੀ ਨਾਲ  ਕਾਰ ਦੀ ਤਲਾਸ਼ੀ ਲੈਣ

ਉਪ ਮੁੱਖ ਮੰਤਰੀ ਬਾਦਲ ਵੱਲੋਂ 13 ਕਰੋੜ ਦੀ ਰਾਸ਼ੀ ਪਿੰਡਾਂ ਲਈ ਕੀਤੀ ਜਾਰੀ

ਪੰਜਾਬ ਦੇ ਉਪ ਮੁੱਖ ਮੰਤਰੀ ਬਾਦਲ ਵੱਲੋਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਸੰਗਤ ਦਰਸ਼ਨ ਕਰ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਵਿਕਾਸ ਦੇ ਕੰਮਾਂ ਲਈ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕੀਤੀ। ਇਸ ਮੌਕੇ ਉੱਤੇ ਉਪ ਮੁਖੇ ਮੰਤਰੀ ਬਾਦਲ ਨੇ ਕਿਹ ਕਿ ਕਿਸੇ ਵੀ ਪਿੰਡ ਨੂੰ ਵਿਕਾਸ ਕੰਮਾਂ ਦੀ ਕਮੀ ਨਹੀਂ

ਪੰਜਾਬ ‘ਚ ਥਾਂ ਥਾਂ ਲੱਗੇ “ਬਾਬੇ ਨਾਨਕ ਦੀ ਰਸੋਈ” ਦੇ ਲੰਗਰ …

ਚੰਡੀਗੜ੍ਹ: ਸਿੱਖ ਧਰਮ ਦਾ ਇਤਿਹਾਸ ਜਿੱਥੇ ਸ਼ਹਾਦਤ ਲਈ ਜਾਣਿਆ ਜਾਂਦਾ ਹੈ ਉਥੇ ਹੀ ਸਿੱਖਾਂ ਵੱਲੋਂ ਲਾਏ ਜਾਂਦੇ ਲੰਗਰ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਧਰਤੀ ਦੇ ਕਿਸੇ ਵੀ ਕੋਨੇ ਤੇ ਵੱਸਦੇ ਸਿੱਖ ਹੋਣ ਲੰਗਰ ਜ਼ਰੂਰ ਹੋਵੇਗਾ ਤੇ ਇਹ ਉਹ ਰਸੋਈ ਹੈ ਜਿਸ ਨੂੰ “ਬਾਬੇ ਨਾਨਕ” ਨੇ ਆਪ ਸ਼ੁਰੂ ਕੀਤਾ ਸੀ। ਸਦੀਆਂ ਬੀਤ ਗਈਆਂ

blood donation camp in patiala news
ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਖੂਨਦਾਨ ਕੈਂਪ

ਪਾਤੜਾਂ:(ਸੱਤਪਾਲ ਗਰਗ ):-ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਸਹੀਦੀ ਜੋੜ ਮੇਲ ਨੂੰ ਸਮਰਪਿਤ ਸਮੂਹ ਸਾਧ ਸੰਗਤ ਪਿੰਡ ਮੌਲਵੀਵਾਲਾ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ।ਜਿਸ ਵਿੱਚ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਵੱਲੋਂ ਖੂਨ ਇੱਕਤਰ ਕੀਤਾ ਗਿਆ । ਇਸ ਕੈਂਪ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕਰਨ ਲਈ ਭਾਰੀ ਉਤਸਾਹ ਸੀ ।ਨੌਜਵਾਨਾਂ ਨੇ ਵੱਧਚੜ੍ਹ

ਮੋਦੀ ਨੇ ਗਡਕਰੀ ਨੂੰ ਦੱਸਿਆ ਸ਼ਰਵਨ ਕੁਮਾਰ 

ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦੇਹਰਾਦੂਨ ਨੂੰ ਚਾਰਧਾਮ ਹਾਈਵੇ ਵਿਕਾਸ ਪ੍ਰਾਜੈਕਟ ਦਾ ਤੌਫਾ ਦੇਣ ਅਤੇ ਆਲ ਵੇਦਰ ਰੋਡ ਦਾ ਨੀਂਹ ਪੱਥਰ ਰੱਖਣ ਲਈ ਉਤਰਾਖੰਡ ਪਹੁੰਚੇ ਹੋਏ ਹਨ। ਇਸ ਮੌਕੇ ਪਰਿਵਰਤਨ ਮਹਾ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਆਪਣੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਵਾਰ ਕਰਦੇ ਨਜ਼ਰ ਆਏ।  ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਲੋਕਾਂ ਨੂੰ ਇੱਕ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਹੜ੍ਹ ਦੇ ਦੌਰਾਨ

ਨੌਜਵਾਨਾਂ ਨੂੰ ਖੇਡਾਂ ਵੱਲ੍ਹ ਪ੍ਰੇਰਿਤ ਕਰਨ ਲਈ ਅਕਾਲੀ ਦਲ-ਭਾਜਪਾ ਵੱਲੋਂ ਵੰਡੀਆਂ ਖੇਡ ਕਿੱਟਾਂ

ਗੁਰਾਇਆ (ਬਿੰਦਰ ਸੁੰਮਨ) : ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਫਿਲੌਰ ਤੋ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੇ ਇਲਾਕੇ ਦੀਆ ਵੱਖ ਵੱਖ ਖੇਡ ਕਲੱਬਾਂ ਨੂੰ ਜਿੰਮ ਦਾ ਸਮਾਨ ਅਤੇ ਖੇਡ

ਹੁਸ਼ਿਆਰਪੁਰ ‘ਚ ਹੋਈ ‘ਬਸਪਾ ਲਿਆਓ ਪੰਜਾਬ ਬਚਾਓ ‘ਰੈਲੀ

ਸੁਨੀਲ ਲਾਖਾ : (ਹੁਸ਼ਿਆਰਪੁਰ):-ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਵਿਖੇ ‘ਬਸਪਾ ਲਿਆਓ ਪੰਜਾਬ ਬਚਾਓ, ਸੱਤਾ ਪ੍ਰਾਪਤ ਕਰੋ’ ਵਿਸ਼ਾਲ ਰੈਲੀ ਦੌਰਾਨ ਬਸਪਾ ਦੇ ਪੰਜਾਬ ਪ੍ਰਧਾਨ ਰਸ਼ਪਾਲ ਰਾਜੂ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਕਰੀਬ 20 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਬਸਪਾ ਪੰਜਾਬ ਦੀਆਂ ਕੁਲ 117 ਸੀਟਾਂ ‘ਚੋਂ ਹੁਣ ਤਕ 70

ਕਾਂਗਰਸ ਹੈ ਸਭ ਤੋਂ ਭ੍ਰਸ਼ਟ ਸਿਆਸੀ ਪਾਰਟੀ : ਰਵਿਸ਼ੰਕਰ

ਰਾਹੁਲ ਗਾਂਧੀ ਦੇ ਬਿਆਨਾ ਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਵਿਸ਼ੰਕਰ ਦਾ ਪਲਟਵਾਰ ਕਾਂਗਰਸ ਹੈ ਸਭਤੋਂ ਭ੍ਰਸ਼ਟ ਸਿਆਸੀ ਪਾਰਟੀ ਪੂਰਾ ਦੇਸ਼ ਨੋਟਬੰਦੀ ਦੇ ਫੈਸਲੇ ਤੇ ਸਰਕਾਰ ਦੇ ਨਾਲ ਖੜਾ ਹੈ ਬੇਬੁਨਿਆਦੀ ਟਿੱਪਣੀਆਂ ਕਰਨਾ ਰਾਹੁਲ ਗਾਂਧੀ ਦੀ ਫਿਤਰਤ ਵਿਚ ਹੈ    

ਲੁਧਿਆਣਾ: 12ਵੀਂ ਦੀ ਵਿਦਿਆਰਥਣ ਦੇ ਬਲਾਤਕਾਰ ਤੇ ਕਤਲ ਕੇਸ ‘ਚ ਪੁਲਿਸ ਦੀ ਲਾਪ੍ਰਵਾਹੀ ਦੀ ਕਹਾਣੀ …

ਲੁਧਿਆਣਾ : ਸ਼ਿਮਲਾਪੁਰੀ ਵਿਚ 12ਵੀਂ ਕਲਾਸ ਵਿਚ ਪੜਨ ਵਾਲੀ ਵਿਦਿਆਰਥਣ ਨੂੰ ਅਗਵਾ ਕਰਕੇ ਗੈਂਗਰੇਪ ਮਗਰੋਂ ਕਤਲ ਕਰਨ ਦੇ ਮਾਮਲੇ ਨੂੰ ਲੁਧਿਆਣਾ ਪੁਲਿਸ ਸਵਾ ਸਾਲ ਤੱਕ ਵੀ ਸੁਲਝਾ ਨਹੀਂ ਸਕੀ ਤੇ ਆਰੋਪੀ ਅਜੇ ਵੀ ਬੇਖੌਫ ਪੁਲਿਸ ਦੀ ਗਿਰਫਤ ਤੋਂ ਬਾਹਰ ਹਨ । ਸੀਬੀਆਈ ਨੂੰ ਸੌਂਪੀ ਜਾਂਚ ਕਰੀਬ ਸਵਾ ਸਾਲ ਬਾਅਦ ਵੀ ਇਸ ਕੇਸ ਨੂੰ ਸੁਲਝਾਉਣ ਵਿਚ

18 ਲੱਖ 40 ਦੀ ਨਵੀਂ ਕਰੰਸੀ ਨਾਲ ਦੋ ਪੁਲਿਸ ਮੁਲਜ਼ਮਾਂ ਸਹਿਤ 9 ਕਾਬੂ

ਸੰਗਰੂਰ ਪੁਲਿਸ ਨੇ 18 ਲੱਖ 40 ਹਜ਼ਾਰ ਰੂਪਏ ਦੀ ਕਰੰਸੀ ਸਮੇਤ 9 ਲੋਕਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਭਾਰੀ ਮਾਤਰਾ ਵਿਕ ਕਰੰਸੀ ਨਾਲ ਪੁਰਾਨੀ ਕਰੰਸੀ ਬਦਲਣ ਦੇ ਲਈ ਜਾ ਰਹੇ ਹਨ | ਜਿੰਨਾ ਨੂੰ ਪੁਲਿਸ ਨੇ ਕਾਬੂ ਯੋਜਨਾ ਦੇ