Moga firing ਕੋਟ ਈਸੇ ਖਾਂ : ਪੰਜਾਬ ‘ਚ ਵਿਆਹ ਦੇ ਪ੍ਰੋਗਰਾਮਾਂ ‘ਚ ਹਥਿਆਰਾਂ ਦੀ ਨੁਮਾਇਸ਼ ‘ਚ ਅਕਸਰ ਮਾਸੂਮ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹਾ ਹੀ ਹੋਇਆ ਜ਼ਿਲ੍ਹਾ ਮੋਗਾ ਦੇ ਪਿੰਡ ਮਸਤੇਵਾਲਾ ‘ਚ ਜਿੱਥੇ ਹਰ ਪਾਸੇ ਖੁਸ਼ੀਆਂ ਸੀ ਅਤੇ ਪਰਿਵਾਰ ਵਿਆਹ ਦੀਆਂ ਤਿਆਰੀਆਂ ‘ਚ ਲੱਗਾ ਸੀ ਪਰ ਇਕ ਹਾਦਸੇ ਨੂੰ ਖੁਸ਼ੀਆਂ ਨੂੰ ਗ਼ਮ ‘ਚ ਬਦਲ ਦਿੱਤਾ। ਦਰਅਸਲ , ਸਾਰੇ ਜਾਗੋ ਦੀ ਰਾਤ ਨੱਚ ਰਹੇ ਸਨ , ਅਜਿਹੇ ‘ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਕਈ ਫਾਇਰ ਕੀਤੇ ਗਏ ।

ਇਹ ਹੀ ਨਹੀਂ ਜਦ DJ ਵਾਲੇ ਨੇ DJ ਬੰਦ ਕੀਤਾ ਤਾਂ ਇੱਕ ਸ਼ਰਾਬ ਦੇ ਨਸ਼ੇ ‘ਚ ਧੁੱਤ ਨੌਜਵਾਨ ਨੇ ਗੋਲੀ ਚਲਾਈ ਜੋ ਡੀਜੇ ਦਾ ਕੰਮ ਕਰਦੇ ਪੁੱਤਰ ਪਰਮਜੀਤ ਸਿੰਘ ਵਾਸੀ ਕੋਟ ਈਸੇ ਖਾਂ ਦੀ ਛਾਤੀ ‘ਚ ਜਾ ਲੱਗੀ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਸਤੇਵਾਲਾ ਪਿੰਡ ‘ਚ ਵਿਆਹ ਵਾਲੇ ਘਰ ਸ਼ਰਾਬੀ ਨੌਜਵਾਨਾਂ ਵੱਲੋਂ ਉਹਨਾਂ ਨੂੰ ਬਾਰ ਬਾਰ ਧੱਕੇ ਨਾਲ ਡੀਜੇ ਚੱਲਦਾ ਰੱਖਣ ਲਈ ਕਿਹਾ ਗਿਆ ਅਤੇ ਇਸ ‘ਤੇ ਭੜਕੇ ਨੌਜਵਾਨ ਨੇ ਉਸਦੇ ਚਚੇਰੇ ਭਰਾ ਦੇ ਗੋਲੀ ਮਾਰ ਦਿੱਤੀ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਮੌਕੇ ‘ਤੇ ਪਹੁੰਚੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਬਿਆਨਾਂ ਨੂੰ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।