Suicide Note Appeal: ਖੁਦਕੁਸ਼ੀ ਦੇ ਮਾਮਲੇ ਅਕਸਰ ਹੀ ਸੁਰੱਖਿਆ ‘ਚ ਬਣੇ ਰਹਿੰਦੇ ਹਨ। ਜ਼ਿੰਦਗੀ ਤੋਂ ਤੰਗ ਲੋਕਾਂ ਮੌਤ ਨੂੰ ਗੱਲ ਲਾਉਣਾ ਸੌਖਾ ਜਾਪਦਾ ਹੈ ਪਰ ਅਸਲ ‘ਚ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮੁਸੀਬਤ ‘ਚ ਪਾ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਲਾਲਾਬਾਦ ਤੋਂ ਜਿੱਥੇ 24 ਸਾਲਾ ਨੌਜਵਾਨ ਨੇ ਖੁਦਖੁਸ਼ੀ ਕਰ ਲਈ।

ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਣ ਵਾਲੀ ਪੈਸੇਂਜਰ ਰੇਲ ਗੱਡੀ ਤਕਰੀਬਨ 10:15 ਵਜੇ ਜਦ ਜਲਾਲਾਬਾਦ ਤੋਂ ਫਾਜ਼ਿਲਕਾ ਲਈ ਰਵਾਨਾ ਹੋਈ ਤਾਂ ਸਥਾਨਕ ਰੇਲਵੇ ਕਰਾਸਿੰਗ ਮੰਨੇਵਾਲਾ ਦੇ ਕੋਲ ਬੁਰਜੀ ਨੰਬਰ 157 ਤੇ ਇੱਕ 24 ਸਾਲਾ ਨੌਜਵਾਨ ਨੇ ਉਸ ਦੇ ਅੱਗੇ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਇੰਚਾਰਜ ਅਤੇ ਰੇਲਵੇ ਪੁਲਿਸ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ। ਮੌਕੇ ਤੇ ਪਹੁੰਚੇ ਰੇਲਵੇ ਅਧਿਕਾਰੀਆਂ ਵੱਲੋਂ ਜਦ ਮ੍ਰਿਤਕ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਜਿਸ ਦੇ ਵਿੱਚ ਮ੍ਰਿਤਕ ਵੱਲੋਂ ਦੋ ਲੋਕਾਂ ਦਾ ਨਾਮ ਲੈਕੇ ਜੋ ਜਲਾਲਾਬਾਦ ਦੇ ਹੀ ਰਹਿਣ ਵਾਲੇ ਹਨ ਅਤੇ ਉਨ੍ਹਾਂ ‘ਚੋਂ ਇੱਕ ਨੰਬਰਦਾਰ ਹੈ ਅਤੇ ਦੂਸਰਾ ਨੰਬਰਦਾਰ ਦਾ ਪੁੱਤਰ ਹੈ।

ਇਸ ਨੋਟ ‘ਚ ਲਿਖਿਆ ਸੀ ਕਿ ਉਨ੍ਹਾਂ ਦੇ ਵੱਲੋਂ ਉਸ ਦੀ ਹੁਣ ਤੱਕ ਦੀ ਕਮਾਈ ਹੋਈ ਰਕਮ 3-4 ਲੱਖ ਰੁਪਏ ਅਤੇ ਉਸਦੀ ਜਾਇਦਾਦ ਜਬਰਨ ਉਸ ਤੋਂ ਖੋਹ ਲਈ ਹੈ ਅਤੇ ਪੁਲਿਸ ਵੀ ਦੋਸ਼ੀਆਂ ਦੇ ਨਾਲ ਰਲੀ ਹੋਈ ਹੈ ਜਿਸ ਦੇ ਚੱਲਦਿਆਂ ਉਸ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਹੁਣ ਉਹ ਨਹੀਂ ਚਾਹੁੰਦਾ ਕਿ ਉਸ ਦੀ ਮੌਤ ਵਿਅਰਥ ਜਾਏ ਜਿਸ ਦੇ ਚੱਲਦਿਆਂ ਉਸ ਨੇ ਦੋਸ਼ੀਆਂ ਦੇ ਨਾਮ ਵੀ ਸੁਸਾਈਡ ਨੋਟ ‘ਚ ਲਿੱਖ ਦਿੱਤੇ ਅਤੇ ਇੱਕ ਖ਼ਾਸ ਗੱਲ ਲਿਖੀ ਹੋਈ ਪਾਈ ਗਈ ਹੈ ” ਪੁਲੀਸ ਵਾਲਿਓ ਐਸਵਾਰ ਥੋੜ੍ਹੀ ਇਨਸਾਨੀਅਤ ਦਿਖਾ ਦੇਣਾ”।

ਉਧਰ ਦੂਸਰੇ ਪਾਸੇ ਮੌਕੇ ਤੇ ਜੀਆਰਪੀ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
