SAD Pol Khol Rally Samana: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਭਰ ਵਿਚ ਪੋਲ ਖੋਲ੍ਹ ਰੈਲੀਆਂ ਦਾ ਦੌਰ ਚੱਲ ਰਿਹਾ। ਇਨ੍ਹਾਂ ਪੋਲ ਖੋਲ੍ਹ ਰੈਲੀਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ। ਝੂਠ ਦੀ ਨੀਂਹ ‘ਤੇ ਆਪਣੀ ਸੱਤਾ ਦਾ ਮਹਿਲ ਉਸਾਰ ਬੈਠੀ ਕਾਂਗਰਸ ਸਰਕਾਰ ਨੂੰ ਉਸਦੀਆਂ ਕੀਤੀਆਂ ਧੱਕੇਸ਼ਾਹੀਆਂ ਦੀ ਸਜ਼ਾ ਜਲਦ ਹੀ ਮਿਲਣ ਵਾਲੀ ਹੈ ਅਤੇ ਇਹ ਪੋਲ ਖੋਲ੍ਹ ਰੈਲੀਆਂ ਉਸ ਘੜੀ ਦਾ ਮੁੱਢ ਬੰਨ੍ਹ ਰਹੀਆਂ ਹਨ। ਬੀਤੇ ਦਿਨੀ ਕੋਟਕਪੂਰਾ ਕਿੱਟ ਗਈ ਪੋਲ ਖੋਲ੍ਹ ਰੈਲੀ ਮਗਰੋਂ ਅੱਜ ਸਮਾਣਾ ਦੀ ਪੋਲ ਖੋਲ੍ਹ ਰੈਲੀ ਦੌਰਾਨ ਵੀ ਜਨਤਾ ਦਾ ਬੇਸ਼ੁਮਾਰ ਇਕੱਠ ਸਰਕਾਰ ਤੋਂ ਸਵਾਲ ਪੁੱਛ ਰਿਹਾ ਹੈ ਕਿ ਸਰਕਾਰ ਆਪਣੇ ਇੱਕ ਸਾਲ ਬਾਅਦ ਸਾਨੂੰ ਪੰਜਾਬ ‘ਚ ਕਿਹੜੀ ਪ੍ਰਾਪਤੀ ਦੱਸੇਗੀ? ਪੋਲ ਖੋਲ੍ਹ ਰੈਲੀ ਸਮਾਣਾ ਵਿੱਚ ਕੋਟਕਪੂਰਾ ਇਲਾਕੇ ਦੇ ਲੋਕਾਂ ਦਾ ਗੁੱਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜੋਸ਼ ਡੁੱਲ੍ਹ ਡੁੱਲ੍ਹ ਪੈਂਦਾ ਦਿਖਾਈ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਨੇ ਸੂਬੇ ‘ਚ ਝੂਠ ਦੀ ਬੁਨਿਆਦ ‘ਤੇ ਸਰਕਾਰ ਬਣਾਈ ਹੈ ਅਤੇ ਝੂਠ ਦੇ ਸਿਰ ਸਰਕਾਰ ਬਣਾ ਕੇ ਲੋਕ ਹਿਤ ਦੀ ਥਾਂ ਲੋਕ ਵਿਰੋਧੀ ਨੀਤੀਆਂ ਚਲਾਉਣ ਵਾਲੀ ਕਾਂਗਰਸ ਸਰਕਾਰ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਦੇ ਪੰਜਾਬ ਵਾਸੀਆਂ ਦੀ ਆਵਾਜ਼ ਕੰਨ ਬੰਦ ਕਰ ਬੈਠੀ ਕਾਂਗਰਸ ਸਰਕਾਰ ਅਤੇ ਇਸਦੇ ਆਗੂਆਂ ਤੱਕ ਪਹੁੰਚਾਉਣ ਲਈ ਪੋਲ ਖੋਲ੍ਹ ਰੈਲੀਆਂ ਪੂਰੀ ਤਰਾਂ ਢੁਕਵੀਆਂ ਸਾਬਤ ਹੋ ਰਹੀਆਂ ਹਨ। ਹਰ ਵਰਗ ਹਰ ਉਮਰ ਦੇ ਲੋਕਾਂ ਦਾ ਇਕੱਠ, ਅਤੇ ਬਿਨਾ ਸ਼ਰਤ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸੇਵਾ ਲਈ ਪ੍ਰੇਰਿਤ ਕਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸਮਾਣਾ ਵਿਖੇ ਚੱਲ ਰਹੀ ਅੱਜ ਦੀ ਪੋਲ ਖੋਲ੍ਹ ਰੈਲੀ ਵਿੱਚ ਗੂੰਜ ਰਹੇ ਜੈਕਾਰੇ ਅਤੇ ਨਾਅਰੇ, ਝੂਠੇ ਵਾਅਦੇ ਕਰਕੇ ਮੁੱਕਰ ਜਾਣ ਵਾਲੀ ਸਰਕਾਰ ਦੁਆਰਾ ਭਾਵਨਾਵਾਂ ਨਾਲ ਕੀਤੇ ਖਿਲਵਾੜ ਦੀ ਸਜ਼ਾ ਤੋਂ ਪਹਿਲਾਂ ਦਿੱਤੀ ਚੇਤਾਵਨੀ ਹਨ। ਆਪਣੇ ਸੂਬੇ ਅਤੇ ਆਪਣੇ ਹੱਕਾਂ ਲਈ ਜੂਝਣ ਵਾਲੇ ਪੰਜਾਬੀਆਂ ਦਾ ਰਾਹ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਸੱਤਾ ਦੇ ਨਸ਼ੇ ਵਿੱਚ ਚੂਰ ਕਾਂਗਰਸ ਸਰਕਾਰ ਲੋਕਾਂ ਦੇ ਗੁੱਸੇ ਦੀ ਹਨ੍ਹੇਰੀ ਅੱਗੇ ਹੁਣ ਟਿਕ ਨਹੀਂ ਸਕੇਗੀ।
SAD Pol Khol Rally Samana
ਪੋਲ ਖੋਲ੍ਹ ਰੈਲੀ ਸਮਾਣਾ ਵਿੱਚ ਵੀ ਪੰਜਾਬੀਆਂ ਦਾ ਬੇਸ਼ੁਮਾਰ ਇਕੱਠ ਹੋਇਆ। ਆਪਣੇ ਸੂਬੇ ਅਤੇ ਆਪਣੇ ਹੱਕਾਂ ਲਈ ਹੋਇਆ ਇਕੱਠ ਸਿਆਸੀ ਨਹੀਂ, ਸਮਾਜਿਕ ਇਕੱਠ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕ ਮਸਲਿਆਂ ਦੇ ਨਾਲ ਨਾਲ ਸੂਬੇ ਦੇ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਲਈ ਵੀ ਹਮੇਸ਼ਾ ਅੱਗੇ ਰਿਹਾ ਹੈ। ਪੋਲ ਖੋਲ੍ਹ ਰੈਲੀਆਂ ਵਿੱਚ ਵੱਖੋ-ਵੱਖ ਵਰਗ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਪੰਜਾਬ ਦੇ ਲੋਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮਾਜਿਕ ਸਾਂਝ ਦਾ ਪ੍ਰਤੀਕ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੋਲ ਖੋਲ੍ਹ ਰੈਲੀ ਸਮਾਣਾ ਵਿੱਚ ਪਹੁੰਚੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ।
SAD Pol Khol Rally Samana