Sawan Bumper 2019 Winner: ਲਾਟਰੀਆਂ ਨਾਲ ਕਈਆਂ ਦੀ ਕਿਸਮਤ ਬਦਲ ਜਾਂਦੀ ਹੈ , ਕੁੱਝ ਨੂੰ ਛੱਪੜ ਫਾੜ੍ਹਕੇ ਦਿੰਦਿਆਂ ਹੈ ਅਤੇ ਕਈਆਂ ਤੋਂ ਲਾਟਰੀਆਂ ਖਰੀਦਣ ਦੀ ਆਦਤ ਸਭ ਖੋਹ ਵੀ ਲੈਂਦੀ ਹੈ । ਕਿਸਮਤ ਕਦੋਂ ਬਦਲ ਜਾਵੇ ਕੁੱਝ ਨਹੀਂ ਪਤਾ ਲੱਗਦਾ, ਕੁਝ ਹੋਇਆ ਮੋਹਾਲੀ ਦੇ ਖਰੜ ਨਿਵਾਸੀ ਜਾਰਜ ਮਸੀਹ ਅਤੇ ਉਸਦੀ ਪਤਨੀ ਸੁਮਨ ਪ੍ਰਿਆ ਨਾਲ । ਚੰਡੀਗੜ੍ਹ ਨੇੜੇ ਸਥਿਤ ਮੋਹਾਲੀ ਦੇ ਖਰੜ ਨਿਵਾਸੀ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਵਾਰ-ਵਾਰ ਜ਼ਿੱਦ ਕਰਨ ‘ਤੇ ਪੰਜਾਬ ਲਾਟਰੀ ਦੇ ਸਾਵਨ ਬੰਪਰ ਦੀ ਟਿਕਟ ਖਰੀਦੀ। ਚੰਡੀਗੜ੍ਹ ਪੀਜੀਆਈ ‘ਚ ਕੰਮ ਕਰਨ ਵਾਲੇ ਪਤੀ – ਪਤਨੀ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਕਿਸਮਤ ਅਚਾਨਕ ਅਜਿਹਾ ਕੁੱਝ ਕਰ ਦਿਖਾਵੇਗੀ ।

ਪੀਜੀਆਈ ‘ਚ ਸੀਨੀਅਰ ਨਰਸਿੰਗ ਮੁਲਾਜ਼ਮ ਵਜੋਂ ਸੇਵਾਵਾਂ ਨਿਭਾ ਰਹੇ ਜਾਰਜ ਮਸੀਹ ਨੇ ਦੱਸਿਆ ਕਿ ਉਸਦੀ ਪਤਨੀ ਦੇ ਵਾਰ-ਵਾਰ ਪੰਜਾਬ ਲਾਟਰੀ ਦੀ ਟਿਕਟ ਖਰੀਦਣ ਦੀ ਜ਼ਿੱਦ ਤੋਂ ਬਾਅਦ ਇਹ ਲਾਟਰੀ ਖਰੀਦੀ ਸੀ , ਉਸਨੂੰ ਤਾਂ ਇਹ ਫਾਲਤੂ ਪੈਸੇ ਖਰਚਣਾ ਲੱਗਦਾ ਸੀ । ਪਰ ਉਸਨੂੰ ਕੀ ਪਤਾ ਸੀ ਕਿ ਪਤਨੀ ਦੀ ਜਿੱਦ ਆਖ਼ਿਰ ਕਿਸਮਤ ਹੀ ਬਦਲ ਦੇਵੇਗੀ ਅਤੇ ਉਹਨਾਂ ਦੀ ਡੇਢ ਕਰੋੜ ਦੀ ਲਾਟਰੀ ਨਿਕਲ ਆਵੇਗੀ ।